ਨਸ਼ੇ ''ਚ ਟੁੰਨ ਦਿਖੀ ਉਰਫੀ ਜਾਵੇਦ, ਵੀਡੀਓ ਹੋਇਆ ਵਾਇਰਲ

Sunday, Jul 07, 2024 - 05:13 PM (IST)

ਨਸ਼ੇ ''ਚ ਟੁੰਨ ਦਿਖੀ ਉਰਫੀ ਜਾਵੇਦ, ਵੀਡੀਓ ਹੋਇਆ ਵਾਇਰਲ

ਮੁੰਬਈ- ਉਰਫੀ ਜਾਵੇਦ ਨੇ ਇਕ ਵਾਰ ਫਿਰ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਜਦੋਂ ਉਹ ਮੁੰਬਈ 'ਚ ਇਕ ਪਾਰਟੀ ਤੋਂ ਬਾਹਰ ਆਈ ਪਰ ਸਿੱਧਾ ਚੱਲਣ 'ਚ ਅਸਮਰੱਥ ਰਹੀ। ਇਸ ਦੌਰਾਨ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਰਫੀ ਨਸ਼ੇ ਦੀ ਹਾਲਤ 'ਚ ਸੀ ਅਤੇ ਉਸ ਨੇ ਹੱਦ ਤੋਂ ਵੱਧ ਸ਼ਰਾਬ ਪੀ ਰੱਖੀ ਹੈ।

ਇਹ ਵੀ ਪੜ੍ਹੋ- ਗੱਦਾਰ ਦਾ ਪੁੱਤਰ ਕਹਿਣ 'ਤੇ ਭੜਕੇ ਜਾਵੇਦ ਅਖ਼ਤਰ, ਯੂਜ਼ਰਸ ਨੂੰ ਸੁਣਾਈਆਂ ਖਰੀਆਂ ਖੋਟੀਆਂ

ਦੱਸ ਦਈਏ ਕਿ ਉਹ ਸ਼ਨੀਵਾਰ ਰਾਤ ਸ਼ਰਾਬ ਦੇ ਨਸ਼ੇ 'ਚ ਇੱਕ ਪਾਰਟੀ 'ਚ ਆਈ ਸੀ। ਇਹ ਅਫਵਾਹ ਆਨਲਾਈਨ ਸ਼ੇਅਰ ਕੀਤੇ ਗਏ ਇੱਕ ਵੀਡੀਓ ਰਾਹੀਂ ਫੈਲੀ ਜਿਸ 'ਚ ਉਰਫੀ ਨੂੰ ਤੁਰਨ 'ਚ ਮੁਸ਼ਕਲ ਆ ਰਹੀ ਸੀ। ਕੁਝ ਦੋਸਤ ਅਤੇ ਉਸ ਦੀ ਭੈਣ ਸਾਬਕਾ ਬਿੱਗ ਬੌਸ ਓਟੀਟੀ ਪ੍ਰਤੀਯੋਗੀ ਉਰਫੀ ਨੂੰ ਰੈਸਟੋਰੈਂਟ ਤੋਂ ਬਾਹਰ ਲੈ ਆਏ। ਉਸ ਸਮੇਂ ਉਰਫੀ ਦੀ ਹਾਲਤ ਨੂੰ ਦੇਖ ਕੇ ਸਾਫ ਲੱਗ ਰਿਹਾ ਸੀ ਕਿ ਮਾਮਲਾ ਕਾਫੀ ਗੰਭੀਰ ਹੈ, ਕਿਉਂਕਿ ਇਸ ਦੌਰਾਨ ਉਰਫੀ ਦਾ ਵਤੀਰਾ ਬਦਲ ਗਿਆ ਸੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਦੱਸਣਯੋਗ ਹੈ ਕਿ ਉਰਫੀ ਨੇ ਗੁਲਾਬੀ ਰੰਗ ਦੀ ਸ਼ਾਰਟ ਮਿੰਨੀ ਡਰੈੱਸ ਪਾਈ ਹੋਈ ਸੀ। ਅਦਾਕਾਰਾ ਨੇ ਆਪਣੇ ਵਾਲ ਬੰਨ੍ਹੇ ਹੋਏ ਸਨ। ਉਹ ਹਮੇਸ਼ਾ ਵਾਂਗ ਖੂਬਸੂਰਤ ਲੱਗ ਰਹੀ ਸੀ। ਪਾਰਟੀ ਤੋਂ ਬਾਅਦ ਜਦੋਂ ਉਰਫੀ ਨੂੰ ਬੜੀ ਮੁਸ਼ਕਲ ਨਾਲ ਕਾਰ ਤੱਕ ਲਿਜਾਇਆ ਗਿਆ। ਕੈਮਰਿਆਂ ਤੋਂ ਡਰੀ ਉਰਫੀ ਆਪਣੀ ਦੋਸਤ ਅਤੇ ਭੈਣ ਨੂੰ ਫੜ ਕੇ ਕਾਰ ਵੱਲ ਜਾਂਦੀ ਦਿਖਾਈ ਦਿੱਤੀ। ਅਦਾਕਾਰਾ ਆਪਣੀ ਕਾਰ ਤੱਕ ਪਹੁੰਚਣ 'ਚ ਕਾਮਯਾਬ ਹੋ ਗਈ ਅਤੇ ਉਸ 'ਚ ਬੈਠ ਗਈ। ਉਸ ਦੇ ਦੋਸਤ ਨੇ ਕੈਮਰਾਮੈਨ ਨੂੰ ਪਿੱਛੇ ਹੱਟਣ ਦੀ ਬੇਨਤੀ ਕੀਤੀ।
 


author

Priyanka

Content Editor

Related News