ਅਮਰੀਕਾ ''ਚ ਖਸਰੇ ਦੇ ਮਾਮਲੇ 1,000 ਤੋਂ ਉੱਪਰ

Saturday, May 10, 2025 - 07:05 PM (IST)

ਅਮਰੀਕਾ ''ਚ ਖਸਰੇ ਦੇ ਮਾਮਲੇ 1,000 ਤੋਂ ਉੱਪਰ

ਲਾਸ ਏਂਜਲਸ (ਆਈਏਐਨਐਸ)- ਅਮਰੀਕਾ ਵਿਚ ਇਸ ਸਾਲ ਖਸਰੇ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਯੂ.ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ) ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ 2025 ਵਿੱਚ ਹੁਣ ਤੱਕ 1,000 ਤੋਂ ਵੱਧ ਖਸਰੇ ਦੇ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਛੇ ਸਾਲਾਂ ਵਿੱਚ ਸਭ ਤੋਂ ਵੱਧ ਸਾਲਾਨਾ ਗਿਣਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਦਿੱਤੀ ਚਿਤਾਵਨੀ, ਭਾਰਤੀ ਹੋਣਗੇ ਪ੍ਰਭਾਵਿਤ

ਸ਼ਿਨਹੂਆ ਸਮਾਚਾਰ ਏਜੰਸੀ ਨੇ ਸੀ.ਡੀ.ਸੀ ਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ 2019 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਵਿੱਚ ਇੱਕ ਸਾਲ ਵਿੱਚ ਖਸਰੇ ਦੇ ਮਾਮਲੇ 1,000 ਤੋਂ ਪਾਰ ਹੋਏ ਹਨ, ਜਦੋਂ ਦੇਸ਼ ਭਰ ਵਿੱਚ 1,274 ਇਨਫੈਕਸ਼ਨ ਦਰਜ ਕੀਤੇ ਗਏ ਸਨ। ਸੀ.ਡੀ.ਸੀ ਅਨੁਸਾਰ ਵੀਰਵਾਰ ਤੱਕ 31 ਅਮਰੀਕੀ ਖੇਤਰਾਂ ਵਿੱਚ 1,001 ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚ 126 ਹਸਪਤਾਲ ਵਿੱਚ ਦਾਖਲ ਅਤੇ ਤਿੰਨ ਮੌਤਾਂ ਸ਼ਾਮਲ ਹਨ। ਇਸ ਸਾਲ ਦੇਸ਼ ਭਰ ਵਿੱਚ ਖਸਰੇ ਦੇ ਕੁੱਲ 14 ਪ੍ਰਕੋਪ ਦਰਜ ਕੀਤੇ ਗਏ ਹਨ। ਲਗਭਗ 13 ਪ੍ਰਤੀਸ਼ਤ ਸੰਕਰਮਿਤ ਵਿਅਕਤੀਆਂ ਹਸਪਤਾਲ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੰਭੀਰ ਮਾਮਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਨ। ਟੈਕਸਾਸ ਡਿਪਾਰਟਮੈਂਟ ਆਫ਼ ਸਟੇਟ ਹੈਲਥ ਸਰਵਿਸਿਜ਼ ਅਨੁਸਾਰ ਟੈਕਸਾਸ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿੱਥੇ 709 ਪੁਸ਼ਟੀ ਕੀਤੇ ਗਏ ਇਨਫੈਕਸ਼ਨ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News