ਚੀਨੀ ਚੀਜ਼ਾਂ ''ਤੇ ਸ਼ੁਲਕ ਮੁਅੱਤਲ ਕਰ ਸਕਦਾ ਹੈ ਅਮਰੀਕਾ
Saturday, Nov 09, 2019 - 12:57 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਵਪਾਰਕ ਸਲਾਹਕਾਰ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਅਮਰੀਕਾ ਦਸੰਬਰ 'ਚ ਚੀਨੀ ਵਸਤੂਆਂ ਦੇ ਆਯਾਤ 'ਤੇ ਪ੍ਰਭਾਵੀ ਹੋਣ ਵਾਲੇ ਸ਼ੁਲਕ ਨੂੰ ਮੁਅੱਤਲ ਕਰ ਸਕਦਾ ਹੈ। ਅਮਰੀਕਾ ਦਾ ਇਹ ਬਿਆਨ ਦੋਹਾਂ ਦੇਸ਼ਾਂ ਵਿਚਾਲੇ ਰੁਕੀ ਪਈ ਵਾਰਤਾ 'ਚ ਤਰੱਕੀ ਹੋਣ ਦੀ ਸੰਭਾਵਨਾ ਦਾ ਸੰਕੇਤ ਦਿੰਦਾ ਹੈ। ਪੀਟਰ ਨਵਾਰੋ ਨੇ ਐੱਨ. ਪੀ. ਆਰ. ਰੇਡੀਓ ਨੂੰ ਆਖਿਆ ਕਿ 15 ਦਸੰਬਰ ਨੂੰ ਸ਼ੁਲਕ ਪ੍ਰਭਾਵੀ ਹੋਣ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸ਼ੁਲਕਾਂ ਨੂੰ ਮੁਅੱਤਲ ਕਰਨਾ ਰਾਸ਼ਟਰਪਤੀ 'ਤੇ ਨਿਰਭਰ ਕਰਦਾ ਹੈ।