ਅਮਰੀਕਾ ''ਚ ਦੀਵਾਲੀ ਨੂੰ ਕੀਤਾ ਜਾ ਸਕਦੈ ਰਾਸ਼ਟਰੀ ਛੁੱਟੀ ਘੋਸ਼ਿਤ, MP ਸੰਸਦ ''ਚ ਪੇਸ਼ ਕਰਨਗੇ ਬਿੱਲ
Tuesday, Nov 02, 2021 - 03:48 PM (IST)
ਵਾਸ਼ਿੰਗਟਨ (ਰਾਜ ਗੋਗਨਾ) : ਅਮਰੀਕਾ ਵਿਚ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਲਈ ਰਾਸ਼ਟਰਪਤੀ ਜੋਅ ਬਾਈਡੇਨ ਦੇ ਸੰਸਦ ਮੈਂਬਰ ਅਮਰੀਕੀ ਸੰਸਦ ਵਿਚ ਬਿੱਲ ਪੇਸ਼ ਕਰਨ ਜਾ ਰਹੇ ਹਨ। ਜੇਕਰ ਇਹ ਬਿੱਲ ਅਮਰੀਕੀ ਸੰਸਦ ਵਿਚ ਪੇਸ਼ ਕੀਤਾ ਜਾਂਦਾ ਹੈ ਤਾਂ ਹਰ ਹਾਲ ਅਮਰੀਕਾ ਵਿਚ ਦੀਵਾਲੀ ਦੇ ਦਿਨ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ ਦੇ ਜ਼ਿਆਦਾਤਰ ਸੂਬਿਆਂ ਵਿਚ ਅਕਤੂਬਰ ਮਹੀਨੇ ਨੂੰ ‘ਹਿੰਦੂ ਮਹੀਨਾ’ ਐਲਾਨਿਆ ਜਾ ਚੁੱਕਾ ਹੈ। ਦੀਵਾਲੀ 'ਤੇ ਰਾਸ਼ਟਰੀ ਛੁੱਟੀ ਕਰਨ ਦੇ ਬਾਰੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਕੈਰੋਲਿਨ ਮੈਲੋਨੀ ਅਮਰੀਕੀ ਕਾਂਗਰਸ ਵਿਚ ਇਕ ਬਿੱਲ ਪੇਸ਼ ਕਰੇਗੀ, ਜਿਸ ਦਾ ਉਦੇਸ਼ ਦੀਵਾਲੀ ਨੂੰ ਸੰਯੁਕਤ ਰਾਜ ਵਿਚ ਰਾਸ਼ਟਰੀ ਛੁੱਟੀ ਵਜੋਂ ਮਾਨਤਾ ਦੇਣਾ ਹੈ। ਇੰਡੀਆ ਕਾਕਸ ਦੇ ਮੈਂਬਰ ਬੁੱਧਵਾਰ ਨੂੰ ਨਿਊਯਾਰਕ ਵਿਚ ਡੈਮੋਕਰੇਟ ਸੰਸਦ ਮੈਂਬਰ ਨਾਲ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਕਾਂਗਰਸਮੈਨ ਰੋਅ ਖੰਨਾ, ਕਾਂਗਰਸਮੈਨ ਰਾਜਾ ਕ੍ਰਿਸ਼ਨਮੂਰਤੀ ਅਤੇ ਹੋਰ ਵਕੀਲ ਸ਼ਾਮਲ ਹੋਣਗੇ, ਜੋ ਸੰਸਦ ਵਿਚ ਆਪਣਾ ਵਿਧਾਨ ਪੇਸ਼ ਕਰਨਗੇ।
ਇਹ ਵੀ ਪੜ੍ਹੋ : 13 ਸਾਲਾ ਮੁੰਡੇ ਨੇ 6 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ
ਭਾਰਤੀ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦੀ ਨੁਮਾਇੰਦਗੀ ਕਰਦੇ ਹੋਏ ਇੰਡੀਆਸਪੋਰਾ ਦੇ ਕਾਰਜਕਾਰੀ ਨਿਰਦੇਸ਼ਕ ਸੰਜੀਵ ਜੋਸ਼ੀਪੁਰਾ ਵੀ ਕਾਂਗਰਸ ਦੇ ਮੈਂਬਰਾਂ ਨਾਲ ਸ਼ਾਮਲ ਹੋਣਗੇ, ਜੋ ਲੰਬੇ ਸਮੇਂ ਤੋਂ ਭਾਰਤੀ ਪ੍ਰਵਾਸੀਆਂ ਲਈ ਕੰਮ ਕਰ ਰਹੇ ਹਨ। ਲੱਖਾਂ ਭਾਰਤੀਆਂ ਲਈ ਦੀਵਾਲੀ ਦਾ ਤਿਉਹਾਰ ਬਹੁਤ 'ਵੱਡਾ ਦਿਨ' ਹੈ। ਜੇਕਰ ਇਸ ਬਿੱਲ ਨੂੰ ਅਮਰੀਕੀ ਕਾਂਗਰਸ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਅਮਰੀਕਾ ਭਰ ਵਿਚ ਹਰ ਸਾਲ ਦੀਵਾਲੀ ਦੀ ਰਾਸ਼ਟਰੀ ਛੁੱਟੀ ਹੋਵੇਗੀ ਅਤੇ ਹਰ ਸਰਕਾਰੀ ਅਦਾਰੇ ਅਤੇ ਨਿੱਜੀ ਅਦਾਰੇ ਵਿਚ ਛੁੱਟੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਦੀਵਾਲੀ ਅਮਰੀਕਾ ਦੇ ਕਈ ਵੱਡੇ ਅਦਾਰਿਆਂ ਵਿਚ ਪਿਛਲੇ ਕਈ ਸਾਲਾਂ ਤੋਂ ਮਨਾਈ ਜਾਂਦੀ ਹੈ ਅਤੇ ਅਮਰੀਕਾ ਵਿਚ ਲੱਖਾਂ ਭਾਰਤੀ-ਅਮਰੀਕੀਆਂ ਦੀ ਸੱਭਿਆਚਾਰਕ ਵਿਰਾਸਤ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ ਅਤੇ ਹੁਣ ਇਕ ਬਿੱਲ ਨੂੰ ਦੇਸ਼ ਦੀ ਸੰਸਦ 'ਚ ਪੇਸ਼ ਕੀਤਾ ਜਾਵੇਗਾ, ਤਾਂ ਜੋ ਦੀਵਾਲੀ ਨੂੰ ਅਮਰੀਕਾ ਦੀ ਰਾਸ਼ਟਰੀ ਛੁੱਟੀ 'ਚ ਸ਼ਾਮਲ ਕੀਤਾ ਜਾਵੇ।
ਇਹ ਵੀ ਪੜ੍ਹੋ : ਸਮੁੱਚੀ ਦੁਨੀਆ ’ਚ 2 ਸਾਲ ਤੋਂ ਵੀ ਘੱਟ ਸਮੇਂ ’ਚ ਕੋਰੋਨਾ ਵਾਇਰਸ ਨੇ ਲਈ 50 ਲੱਖ ਲੋਕਾਂ ਦੀ ਜਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।