ਅਜਬ-ਗਜ਼ਬ: ਗੁਆਂਢਣ ਦਾ ਦਿਲ ਕੱਢ ਕੇ ਆਲੂਆਂ ਨਾਲ ਪਕਾਇਆ, ਫਿਰ ਪਰਿਵਾਰਕ ਮੈਂਬਰਾਂ ਨੂੰ ਖੁਆ ਕੇ ਮਾਰਿਆ

Saturday, Mar 18, 2023 - 10:14 AM (IST)

ਅਜਬ-ਗਜ਼ਬ: ਗੁਆਂਢਣ ਦਾ ਦਿਲ ਕੱਢ ਕੇ ਆਲੂਆਂ ਨਾਲ ਪਕਾਇਆ, ਫਿਰ ਪਰਿਵਾਰਕ ਮੈਂਬਰਾਂ ਨੂੰ ਖੁਆ ਕੇ ਮਾਰਿਆ

ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਓਕਲਾਹੋਮਾ ਵਿਚ ਲਾਰੈਂਸ ਪਾਲ ਐਂਡਰਸਨ ਨਾਮੀ ਵਿਅਕਤੀ ਨੇ ਆਪਣੇ ਗੁਆਂਢ ਵਿਚ ਰਹਿਣ ਵਾਲੀ ਐਂਡ੍ਰਿਆ ਲਿਨ ਬਲੈਂਕਸ਼ਿਪ ਨਾਮੀ ਔਰਤ ਦੀ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਸਦਾ ਦਿਲ ਕੱਢ ਕੇ ਉਸਨੂੰ ਆਲੂਆਂ ਨਾਲ ਪਕਾਇਆ ਅਤੇ ਫਿਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੁਆ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ 2 ਸਾਲ ਬਾਅਦ ਫੇਸਬੁੱਕ ਅਤੇ ਯੂਟਿਊਬ 'ਤੇ ਕੀਤੀ ਵਾਪਸੀ, ਲਿਖਿਆ- 'I’M BACK!'

ਉਸ ਤੋਂ ਬਾਅਦ ਹੱਤਿਆਰੇ ਨੇ ਆਪਣੇ ਅੰਕਲ ਲਿਓਨ ਪੇ ਅਤੇ ਉਨ੍ਹਾਂ ਦੀ 4 ਸਾਲਾਂ ਦੀ ਪੋਤੀ ਕੈਓਸ ਯੇਟਸ ਦੀ ਵੀ ਹੱਤਿਆ ਕਰ ਦਿੱਤੀ। ਉਸਦੀ ਆਂਟੀ ਡੇਲਸੀ ਪੇ ਹਮਲੇ ’ਚ ਬਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਹੁੰਚੀ ਪੁਲਸ ਨੇ ਹੱਤਿਆਰੇ ਨੂੰ ਓਦੋਂ ਫੜਿਆ ਜਦੋਂ ਉਹ ਸਿਰ੍ਹਾਣੇ ’ਤੇ ਉਲਟੀ ਕਰ ਰਿਹਾ ਸੀ। ਉਸਨੇ ਅਧਿਕਾਰੀਆਂ ਨੂੰ ਬਲੈਂਕਸ਼ਿਪ ਬਾਰੇ ਦੱਸਿਆ। ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਨੇ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।   

ਇਹ ਵੀ ਪੜ੍ਹੋ: ਹੈਲੀਕਾਪਟਰ ਹਾਦਸੇ 'ਚ ਲਾੜਾ-ਲਾੜੀ ਦੀ ਮੌਤ! ਸੋਸ਼ਲ ਮੀਡੀਆ 'ਤੇ ਵੀਡਿਓ ਵਾਇਰਲ,ਜਾਣੋ ਕੀ ਹੈ ਸੱਚਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News