ਗਲਾਸਗੋ ''ਚ ਅਮਰੀਕੀ ਸੰਸਦ ਮੈਂਬਰਾਂ ਨੇ ਬਾਈਡੇਨ ਦੇ ਸ਼ਾਸਨ ''ਚ ਜਲਵਾਯੂ ਖੇਤਰ ''ਚ ਪ੍ਰਗਤੀ ਦੀ ਦਿੱਤੀ ਜਾਣਕਾਰੀ
Wednesday, Nov 10, 2021 - 11:28 PM (IST)
ਗਲਾਸਗੋ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ 555 ਅਰਬ ਡਾਲਰ ਵਾਰੇ ਜਲਵਾਯੂ ਬਿੱਲ ਨੂੰ ਪਾਸ ਹੋਣ 'ਚ ਕਾਂਗਰਸ 'ਚ ਰੁਕਾਵਟ ਦੇ ਬਾਵਜੂਦ ਅਮਰੀਕਾ ਦੇ ਹਾਊਸ ਡੈਮੋਕ੍ਰੇਟਸ ਨੇ ਬੁੱਧਵਾਰ ਨੂੰ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਅਤੇ ਸੰਸਦ ਜਲਵਾਯੂ 'ਤੇ ਹਰੇਕ ਤਰ੍ਹਾਂ ਨਾਲ ਪ੍ਰਗਤੀ ਕਰ ਰਹੇ ਹਨ। ਸਦਨ 'ਚ ਸਪੀਕਰ ਨੈਨਸੀ ਪੇਲੋਸੀ ਦੀ ਅਗਵਾਈ 'ਚ ਅਮਰੀਕੀ ਕਾਂਗਰਸ ਦੇ ਇਕ ਪ੍ਰਤੀਨਿਧੀ ਮੰਡਲ ਦੇ ਮੈਂਬਰਾਂ ਨੇ ਗਲਾਸਗੋ (ਸਕਾਟਲੈਂਡ) 'ਚ ਸੰਯੁਕਤ ਰਾਸ਼ਟਰ ਜਲਵਾਯੂ ਗੱਲਬਾਤ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਲੋਫਵੇਨ ਨੇ ਦਿੱਤਾ ਅਸਤੀਫਾ, ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਲਈ ਰਾਹ ਕੀਤਾ ਪੱਧਰਾ
ਕੋਲੇ ਨਾਲ ਭਰਪੂਰ ਅਮਰੀਕੀ ਸੂਬੇ ਦੇ ਡੈਮੋਕ੍ਰੇਟਕਿ ਸੈਨੇਟਰ ਨੇ ਬਾਈਡੇਨ ਦੇ ਸਵੱਛ ਈਂਧਨ ਦੀਆਂ ਕਈ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ, ਉਥੇ ਡੈਮੋਕ੍ਰੇਟਾਂ ਨੂੰ ਬਾਈਡੇਨ ਦੇ ਮੁੱਖ ਜਲਵਾਯੂ ਬਿੱਲ ਨੂੰ ਪਾਸ ਕਰਵਾਉਣ ਲਈ ਲੰਬੇ ਸਮੇਂ ਤੱਕ ਮਸ਼ਕਤ ਕਰਨੀ ਪਈ ਹੈ। ਅਮਰੀਕਾ ਨੇ ਜਲਵਾਯੂ ਸੰਮੇਲਨ 'ਚ ਕੁਝ ਹੋਰ ਦੇਸ਼ਾਂ ਨਾਲ ਕੋਲੇ ਵਰਗੇ ਜੈਵਿਕ ਈਂਧਨ ਲਈ ਵਿਦੇਸ਼ਾਂ ਤੋਂ ਵਿੱਤੀ ਪੋਸ਼ਨ ਨੂੰ ਪੜ੍ਹਾਅਬੰਦ ਤਰੀਕੇ ਨਾਲ ਖਤਮ ਕਰਨ ਦੇ ਹੋਕ ਕੁਝ ਦੇਸ਼ਾਂ ਦੇ ਸੰਕਲਪਾਂ ਨੂੰ ਸਮਰਥ ਜਤਾਇਆ ਹੈ ਪਰ ਕੋਲੇ ਨੂੰ ਛੱਡਣ ਦਾ ਸੰਕਲਪ ਲੈਣ ਵਾਲੇ ਦੇਸ਼ਾਂ ਨਾਲ ਸਮਝੌਤੇ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਨੇਤਾਵਾਂ ਨੇ ਮਿਆਂਮਾਰ ਨੂੰ ਹਿੰਸਾ ਖਤਮ ਕਰਨ ਦੀ ਕੀਤੀ ਅਪੀਲ
ਕੈਲੀਫੋਰਨੀਆ ਦੇ ਸੰਸਦ ਮੈਂਬਰ ਜੈਇਰਡ ਹਫਮੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਤਰ੍ਹਾਂ ਦੇ ਤਰੀਕੇ ਅਪਣਾ ਸਕਣ। ਪਰ ਸਿਰਫ ਇਨ੍ਹਾਂ ਰਾਜੀਤਿਕ ਅੜਚਨਾਂ ਕਾਰਨ ਹੱਥ ਖੜ੍ਹਾ ਕਰ ਦੇਣ ਅਤੇ ਕਾਰਵਾਈ ਨਾ ਕਰਨ ਦੀਆਂ ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਕਾਰਵਾਈ ਕਰਨ ਦੇ ਰਸਤੇ ਲੱਭ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰ ਦੱਸੇ ਟੈਂਕੀਆਂ- ਸੜਕਾਂ ’ਤੇ ਬੈਠੇ ਬੇਰੁਜ਼ਗਾਰਾਂ ਬਾਰੇ ਫ਼ੈਸਲਾ ਕਿਉਂ ਨਹੀਂ ਲੈਂਦੀ: ਮੀਤ ਹੇਅਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।