ਉਮਰ ਕੈਦ ਦੀ ਸਜ਼ਾ ਕੱਟ ਰਿਹਾ ''ਵਿਦਵਾਨ'' ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

Thursday, Jan 31, 2019 - 11:06 AM (IST)

ਉਮਰ ਕੈਦ ਦੀ ਸਜ਼ਾ ਕੱਟ ਰਿਹਾ ''ਵਿਦਵਾਨ'' ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਵਾਸ਼ਿੰਗਟਨ (ਬਿਊਰੋ)— ਅਮਰੀਕੀ ਸੰਸਦ ਮੈਂਬਰਾਂ ਨੇ ਚੀਨ ਦੀ ਜੇਲ ਵਿਚ ਬੰਦ ਉਇਗਰ ਵਿਦਵਾਨ ਇਲਹਾਮ ਤੋਹਤੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਇਲਹਾਮ ਵੱਖਵਾਦ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਅਮਰੀਕਾ ਦੇ ਦੋਹਾਂ ਦਲਾਂ ਦੇ ਸੰਸਦ ਮੈਂਬਰਾਂ ਨੇ ਇਲਹਾਮ ਨੂੰ ਪੁਰਸਕਾਰ ਦੇਣ ਦਾ ਸਮਰਥਨ ਕੀਤਾ ਹੈ। ਰੀਪਬਲਿਕਨ ਸੰਸਦ ਮੈਂਬਰ ਮਾਰਕੋ ਰੂਬਿਓ ਅਤੇ ਆਜ਼ਾਦ ਮੈਂਬਰ ਬਰਨੀ ਸੈਂਡਰਸ ਨੇ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਮਿਲ ਕੇ ਇਲਹਾਮ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਨਾਲ ਸਬੰਧਤ ਨਾਮਜ਼ਦਗੀ ਪੱਤਰ 'ਤੇ ਦਸਤਖਤ ਕੀਤੇ। 

ਇਲਹਾਮ ਦੀ ਨਾਮਜ਼ਦਗੀ ਦਾ ਪ੍ਰਸਤਾਵ ਚੀਨ ਮਾਮਲਿਆਂ ਨਾਲ ਜੁੜੀ ਦੋ ਦਲੀ ਕਾਂਗਰਸ ਕਾਰਜਕਾਰੀ ਕਮੇਟੀ ਵੱਲੋਂ ਪੇਸ਼ ਕੀਤਾ ਗਿਆ ਹੈ। ਸੰਸਦ ਮੈਂਬਰਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਦੇ ਪ੍ਰਧਾਨ ਅਤੇ ਉਸ ਦੇ ਮੈਂਬਰਾਂ ਨੂੰ ਮੰਗਲਵਾਰ ਨੂੰ ਪੱਤਰ ਵਿਚ ਲਿਖਿਆ,''ਕਮੇਟੀ ਨੂੰ ਸਾਲ 2019 ਵਿਚ ਨੋਬਲ ਸ਼ਾਂਤੀ ਪੁਰਸਕਾਰ  ਲਈ ਪ੍ਰੋਫੈਸਰ ਤੋਹਤੀ ਦੇ ਇਲਾਵਾ ਕੋਈ ਹੋਰ ਯੋਗ ਵਿਅਕਤੀ ਨਹੀਂ ਮਿਲਿਆ। ਉਨ੍ਹਾਂ ਨੇ ਚੀਨ ਵਿਚ ਸ਼ਾਂਤੀ ਅਤੇ ਮਨੁੱਖੀ ਅਧਿਕਾਰ ਲਈ ਸ਼ਾਂਤੀਪੂਰਨ ਸੰਘਰਸ਼ ਕੀਤਾ।'' 49 ਸਾਲਾ ਤੋਹਤੀ ਨੂੰ ਸਤੰਬਰ 2014 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੂੰ ਚੀਨ ਸਰਕਾਰ ਦਾ ਆਲੋਚਕ ਮੰਨਿਆ ਜਾਂਦਾ ਹੈ। ਤੋਹਤੀ ਚੀਨ ਦੇ ਉਇਗਰ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਸ਼ਿਨਜਿਆਂਗ ਸੂਬੇ ਵਿਚ ਰਹਿਣ ਵਾਲੇ ਉਇਗਰ ਭਾਈਚਾਰੇ ਨੂੰ ਲੈ ਕੇ ਚੀਨ ਵਿਚ ਕਈ ਵਾਰ ਵਿਵਾਦ ਹੋ ਚੁੱਕਾ ਹੈ।


author

Vandana

Content Editor

Related News