ਅਮਰੀਕਾ ਨੇ ਭਾਰਤ, ਚੀਨ, ਜਾਪਾਨ ਸਮੇਤ 11 ਦੇਸ਼ਾਂ ਨੂੰ ਕਰੰਸੀ ਵਿਹਾਰ ਨਿਗਰਾਨੀ ਸੂਚੀ ’ਚ ਰੱਖਿਆ

Sunday, Apr 18, 2021 - 11:50 PM (IST)

ਅਮਰੀਕਾ ਨੇ ਭਾਰਤ, ਚੀਨ, ਜਾਪਾਨ ਸਮੇਤ 11 ਦੇਸ਼ਾਂ ਨੂੰ ਕਰੰਸੀ ਵਿਹਾਰ ਨਿਗਰਾਨੀ ਸੂਚੀ ’ਚ ਰੱਖਿਆ

ਵਾਸ਼ਿੰਗਟਨ-ਅਮਰੀਕਾ ਨੇ ਚੀਨ, ਭਾਰਤ, ਜਾਪਾਨ, ਦੱਖਣ ਕੋਰੀਆ, ਜਰਮਨੀ ਅਤੇ ਇਟਲੀ ਸਮੇਤ 11 ਦੇਸ਼ਾਂ ਨੂੰ ਉਨ੍ਹਾਂ ਦੀ ਕਰੰਸੀ ਦੇ ਵਿਹਾਰ ਨੂੰ ਲੈ ਕੇ ਨਿਗਰਾਨੀ ਸੂਚੀ ’ਚ ਰੱਖਿਆ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ’ਚ ਟਰੇਜ਼ਰੀ ਵਿਭਾਗ ਦੀ ਤਿਮਾਹੀ ਰਿਪੋਰਟ ’ਚ ਇਸ ਦੇਸ਼ਾਂ ਦੇ ਨਾਂ ਕਰੰਸੀ ਨਿਗਰਾਨੀ ਦੀ ਸੂਚੀ ’ਚ ਰੱਖੇ ਗਏ ਹਨ। ਇਸ ਤੋਂ ਇਲਾਵਾ ਆਇਰਲੈਂਡ, ਮਲੇਸ਼ੀਆ, ਸਿੰਗਾਪੁਰ, ਥਾਇਲੈਂਡ ਅਤੇ ਮੈਕਸੀਕੋ ਵੀ ਅਜਿਹੇ ਦੇਸ਼ਾਂ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ-'ਘਰ ਦੇ ਬਾਹਰ' ਮਾਸਕ ਲਗਾਉਣਾ ਜ਼ਰੂਰੀ ਨਹੀਂ

ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ’ਚ ਵੀ ਆਇਰਲੈਂਡ ਅਤੇ ਮੈਕਸੀਕੋ ਨੂੰ ਛੱਡ ਕੇ ਹੋਰ ਸਾਰੇ ਦੇਸ਼ ਦਸੰਬਰ 2020 ਦੀ ਕਰੰਸੀ ਨਿਗਰਾਨੀ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਸਨ। ਅਮਰੀਕਾ ਦੀ ਕਾਂਗਰਸ ਦੇ ਨਿਰਦੇਸ਼ ’ਤੇ ਉੱਥੋਂ ਦੀ ਟਰੇਜ਼ਰੀ ਪ੍ਰਮੁੱਖ ਵਪਾਰਕ ਹਿੱਸੇਦਾਰ ਦੇਸ਼ਾਂ ਦੀ ਇਕ ਸੂਚੀ ਬਣਾਉਂਦੀ ਹੈ ਜਿਸ ’ਚ ਅਜਿਹੇ ਹਿੱਸੇਦਾਰ ਦੇਸ਼ਾਂ ਦੀ ਕਰੰਸੀ ਦੇ ਵਿਹਾਰ ਅਤੇ ਉਨ੍ਹਾਂ ਦੀਆਂ ਵਿਸ਼ਾਲ ਆਰਥਿਕ ਨੀਤੀਆਂ ’ਤੇ ਨੇੜੇ ਤੋਂ ਨਜ਼ਰ ਰੱਖੀ ਜਾਂਦੀ ਹੈ। ਅਮਰੀਕਾ ਦੇ 2015 ਦੇ ਕਾਨੂੰਨ ਮੁਤਾਬਕ ਕੋਈ ਵੀ ਅਰਥਵਿਵਸਥਾ ਜੋ 3 ’ਚੋਂ 2 ਮਾਪਦੰਡਾਂ ਨੂੰ ਪੂਰਾ ਕਰਦੀ ਹੈ ਉਸ ਨੂੰ ਨਿਗਰਾਨੀ ਸੂਚੀ ’ਚ ਰੱਖ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ-ਇਨ੍ਹਾਂ ਮਰੀਜ਼ਾਂ 'ਤੇ ਘੱਟ ਅਸਰਦਾਰ ਹੋ ਸਕਦੀ ਹੈ ਕੋਰੋਨਾ ਵੈਕਸੀਨ : ਖੋਜ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News