ਭਾਰਤ ਦੀ ਅਗਵਾਈ ਵਾਲੇ ਇੰਟਰਨੈਸ਼ਨਲ ਸੋਲਰ ਅਲਾਇੰਸ 'ਚ ਸ਼ਾਮਲ ਹੋਇਆ ਅਮਰੀਕਾ

Saturday, Nov 13, 2021 - 02:13 PM (IST)

ਲੰਡਨ : ਭਾਰਤ ਨੀਤ ਅੰਤਰਰਾਸ਼ਟਰੀ ਸੌਰ ਗਠਜੋੜ (ਆਈ. ਐੱਸ. ਏ.) 'ਚ ਅਮਰੀਕਾ 101ਵੇਂ ਮੈਂਬਰ ਦੇਸ਼ ਦੇ ਤੌਰ 'ਤੇ ਬੁੱਧਵਾਰ ਨੂੰ ਸ਼ਾਮਲ ਹੋ ਗਿਆ। ਜਲਵਾਯੂ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੌਨ ਕੈਰੀ ਨੇ ਆਈ. ਐੱਸ. ਏ. ਲਈ ਇੱਕ ਫਰੇਮਵਰਕ ਸਮਝੌਤੇ 'ਤੇ ਦਸਤਖਤ ਕੀਤੇ। ਕੈਰੀ ਨੇ ਅਮਰੀਕਾ ਦੀ ਮੈਂਬਰਸ਼ਿਪ ਨੂੰ ਸੂਰਜੀ ਊਰਜਾ ਦੀ ਤੇਜ਼ੀ ਨਾਲ ਵਧਦੀ ਵਰਤੋਂ ਵੱਲ ਵੱਡਾ ਕਦਮ ਦੱਸਿਆ। ਉਨ੍ਹਾਂ ਨੇ ਗਲਾਸਗੋ 'ਚ COP26 ਜਲਵਾਯੂ ਕਾਨਫਰੰਸ 'ਚ ਰਸਮੀ ਤੌਰ 'ਤੇ ਫਰੇਮਵਰਕ ਸਮਝੌਤੇ 'ਤੇ ਦਸਤਖਤ ਕੀਤੇ।

ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ: ਪਾਕਿਸਤਾਨ ’ਚ ਹਿਰਾਸਤ ’ਚ ਲਈ ਔਰਤ ਨੂੰ ਨੰਗਾ ਕਰਕੇ ਨਚਾਇਆ

ਕੈਰੀ ਨੇ ਕਿਹਾ, "ਸਾਨੂੰ ਅੰਤਰਰਾਸ਼ਟਰੀ ਸੂਰਜੀ ਗਠਜੋੜ 'ਚ ਸ਼ਾਮਲ ਹੋਣ 'ਚ ਖੁਸ਼ੀ ਹੈ, ਜਿਸ ਦੀ ਸਥਾਪਨਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਵਾਈ ਕੀਤੀ ਸੀ। ਕੈਰੀ ਨੇ ਅੱਗੇ ਕਿਹਾ, ਇਹ ਵਿਸ਼ਵ ਪੱਧਰ 'ਤੇ ਸੂਰਜੀ ਊਰਜਾ ਦੀ ਤੇਜ਼ ਅਤੇ ਵਧੇਰੇ ਵਰਤੋਂ ਲਈ ਮਹੱਤਵਪੂਰਨ ਯੋਗਦਾਨ ਹੋਵੇਗਾ। ਇਹ ਵਿਕਾਸਸ਼ੀਲ ਦੇਸ਼ਾਂ ਲਈ ਖ਼ਾਸ ਤੌਰ 'ਤੇ ਮਹੱਤਵਪੂਰਨ ਹੋਵੇਗਾ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨੇ ਆਈ. ਐੱਸ. ਏ. ਦੇ 101ਵੇਂ ਮੈਂਬਰ ਵਜੋਂ ਅਮਰੀਕਾ ਦਾ ਸਵਾਗਤ ਕੀਤਾ ਹੈ। ਇਹ ਕਦਮ ISA ਨੂੰ ਮਜ਼ਬੂਤ​ਕਰੇਗਾ ਅਤੇ ਵਿਸ਼ਵ ਨੂੰ ਊਰਜਾ ਦਾ ਇੱਕ ਸਾਫ਼ ਸਰੋਤ ਪ੍ਰਦਾਨ ਕਰਨ ਲਈ ਭਵਿੱਖ ਦੀ ਕਾਰਵਾਈ ਨੂੰ ਪ੍ਰੇਰਿਤ ਕਰੇਗਾ।" 

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਟਰੱਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, ਜਿਸ 'ਚ ਲਿਖਿਆ, "ਖੁਸ਼ ਹਾਂ ਕਿ ਅਮਰੀਕਾ ਰਸਮੀ ਤੌਰ 'ਤੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦਾ ਹਿੱਸਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2015 'ਚ ਪੈਰਿਸ ਸੀ. ਓ. ਪੀ. 'ਚ ਸ਼ੁਰੂ ਕੀਤੀ ਗਈ ਇੱਕ ਦੂਰਦਰਸ਼ੀ ਪਹਿਲ ਕਦਮੀ। ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਮੈਂਬਰ ਦੇਸ਼ਾਂ ਦੀ ਗਿਣਤੀ ਹੁਣ 101 'ਤੇ ਹੈ। ਫਰੇਮਵਰਕ ਪਹਿਲੀ ਵਾਰ 2016 'ਚ ਦੇਸ਼ਾਂ 'ਚ ਵੰਡਿਆ ਗਿਆ ਸੀ।''

ਇਹ ਖ਼ਬਰ ਵੀ ਪੜ੍ਹੋ : ਬਹਿਰੀਨ 'ਚ ਸਵਦੇਸ਼ੀ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਤੱਕ 97 ਦੇਸ਼ਾਂ 'ਚ ਇਸਤੇਮਾਲ ਨੂੰ ਮਿਲੀ ਹਰੀ ਝੰਡੀ

 ਡਾਇਰੈਕਟਰ ਜਨਰਲ, ISA ਦੇ ਡਾਇਰੈਕਟਰ ਜਨਰਲ ਨੇ ਡਾ: ਅਜੈ ਮਾਥੁਰ ਨੇ ਕਿਹਾ, "ISA ਦੇ ਡਿਜ਼ਾਈਨ ਅਤੇ ਯਤਨਾਂ ਲਈ ਅਮਰੀਕਾ ਦਾ ਸਮਰਥਨ ਇੱਕ ਖੁਸ਼ੀ ਦਾ ਵਿਕਾਸ ਹੈ। ਇਹ 101ਵੇਂ ਮੈਂਬਰ ਦੇਸ਼ ਵਜੋਂ ਵਿਸ਼ੇਸ਼ ਹੈ।" ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਤਤਕਾਲੀ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਨਵੰਬਰ 2015 'ਚ ਪੈਰਿਸ 'ਚ ਜਲਵਾਯੂ ਪਰਿਵਰਤਨ ਬਾਰੇ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਆਫ ਪਾਰਟੀਜ਼ (ਸੀ. ਓ. ਪੀ-21) ਦੇ 21ਵੇਂ ਸੈਸ਼ਨ 'ਚ ਆਈ. ਐੱਸ. ਏ. ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News