ਅਮਰੀਕਾ ਨੇ ਚੀਨ ਤੇ ਹਾਂਗਕਾਂਗ ਦੀ ਯਾਤਰਾ ਨੂੰ ਲੈ ਕੇ ਨਵੀਂ ਚਿਤਾਵਨੀ ਕੀਤੀ ਜਾਰੀ
Tuesday, Sep 15, 2020 - 09:54 PM (IST)
ਬੀਜਿੰਗ - ਅਮਰੀਕਾ ਨੇ ਚੀਨ ਤੇ ਹਾਂਗਕਾਂਗ ਦੀ ਯਾਤਰਾ ‘ਤੇ ਜਾਣ ਦੇ ਖਿਲਾਫ ਮੰਗਲਵਾਰ ਨੂੰ ਨਵੀਂ ਚਿਤਾਵਨੀ ਜਾਰੀ ਕੀਤੀ ਤੇ ਕਿਹਾ ਕਿ ਉਥੇ ਮਨਚਾਹੇ ਤਰੀਕੇ ਨਾਲ ਹਿਰਾਸਤ ਵਿਚ ਲਏ ਜਾਣ ਤੇ ਮਨਚਾਹੇ ਤਰੀਕੇ ਨਾਲ ਸਥਾਨਕ ਕਾਨੂੰਨ ਥੋਪੇ ਜਾਣ ਦਾ ਖਤਰਾ ਹੈ। ਇਹ ਸਲਾਹ ਅਮਰੀਕਾ ਤੇ ਚੀਨ ਦੇ ਵਿਚਾਲੇ ਤਣਾਅ ਵਧਾ ਸਕਦਾ ਹੈ ਜੋ ਹਾਂਗਕਾਂਗ ’ਚ ਜੂਨ ’ਚ ਸਖਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਨੂੰ ਲੈ ਕੇ ਪਹਿਲਾਂ ਹੀ ਵਧੇਰੇ ਹੈ। ਇਸ ਨੂੰ ਲੈ ਕੇ ਅਮਰੀਕਾ ਕਈ ਕਾਰਵਾਈਆਂ ਕਰ ਚੁੱਕਿਆ ਹੈ।
ਨਵੀਂ ਐਡਵਾਈਜ਼ਰੀ ’ਚ ਅਮਰੀਕੀ ਨਾਗਰਿਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਚੀਨ ਜਾਂਚਕਰਤਾਵਾਂ ਤੋਂ ਸਹਿਯੋਗ ਕਰਨ ਨੂੰ ਮਜਬੂਰ ਕਰਨ ਦੇ ਲਈ ਮਨਚਾਹੇ ਤਰੀਕੇ ਨਾਲ ਹਿਰਾਸਤ ਵਿਚ ਲੈ ਸਕਦਾ ਹੈ ਤੇ ਬਾਹਰ ਜਾਣ ‘ਤੇ ਪਾਬੰਦੀਆਂ ਲਗਾ ਸਕਦਾ ਹੈ। ਇਸ ਤੋਂ ਇਲਾਵਾ ਵਿਦੇਸ਼ ਤੋਂ ਪਰਿਵਾਰ ਦੇ ਮੈਂਬਰਾਂ ਨੂੰ ਚੀਨ ਪਰਤਣ ਦੇ ਲਈ ਦਬਾਅ ਪਾ ਸਕਦਾ ਹੈ, ਦੀਵਾਨੀ ਵਿਵਾਦਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸਲਾਹ ਵਿਚ ਕਿਹਾ ਗਿਆ ਹੈ ਕਿ ਚੀਨ ਜਾਂ ਹਾਂਗਕਾਂਗ ਵਿਚ ਰਹਿਣ ਵਾਲੇ ਜਾਂ ਉਥੋਂ ਦੀ ਯਾਤਰਾ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਉਹ ਹਿਰਾਸਤ ਵਿਚ ਲੈ ਸਕਦਾ ਹੈ ਤੇ ਨਾ ਹੀ ਉਨ੍ਹਾਂ ਨੂੰ ਡਿਪਲੋਮੈਟਿਕ ਪਹੁੰਚ ਦੇਵੇਗਾ ਤੇ ਨਾ ਹੀ ਉਨ੍ਹਾਂ ਦੇ ਕਥਿਤ ਅਪਰਾਧ ਦੇ ਬਾਰੇ ਕੋਈ ਸੂਚਨਾ ਦੇਵੇਗਾ। ਅਮਰੀਕੀ ਨਾਗਰਿਕਾਂ ਤੋਂ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਉਨ੍ਹਾਂ ਦੀ ਹਿਰਾਸਤ ਨੂੰ ਵਧਾਇਆ ਜਾ ਸਕਦਾ ਹੈ। ਐਡਵਾਇਜ਼ਰੀ ’ਚ ਕਿਹਾ ਗਿਆ ਹੈ ਕਿ ਹਾਂਗਕਾਂਗ ’ਚ ਚੀਨ ਇਕਤਰਫਾ ਤੇ ਮਨਚਾਹੇ ਢੰਗ ਨਾਲ ਪੁਲਸ ਤੇ ਸੁਰੱਖਿਆ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ।