ਅਮਰੀਕਾ ’ਚ 2023 ਤੱਕ ਜ਼ੀਰੋ ਰਹੇਗੀ ਵਿਆਜ ਦਰ
Thursday, Sep 17, 2020 - 03:11 AM (IST)
ਨਿਊਯਾਰਕ : ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਬੁੱਧਵਾਰ ਦੇਰ ਰੇਤ ਵਿਆਜ ਦਰਾਂ ’ਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕਰਦੇ ਹੋਏ ਵਿਆਜ ਦਰ ਜ਼ੀਰੋ ਫੀਸਦੀ ’ਤੇ ਹੀ ਕਾਇਮ ਰੱਖੀ ਹੈ। ਫੈਡਰਲ ਰਿਜ਼ਰਵ ਦੀ ਬੁੱਧਵਾਰ ਨੂੰ ਖਤਮ ਹੋਈ ਦੋ ਦਿਨੀਂ ਮੀਟਿੰਗ ਦੌਰਾਨ ਕੋਰੋਨਾ ਸੰਕਟ ਦੇ ਜੀ.ਡੀ.ਪੀ. ਅਤੇ ਰੋਜ਼ਗਾਰ ’ਤੇ ਪੈਣ ਵਾਲੇ ਪ੍ਰਭਾਵ ’ਤੇ ਵੀ ਚਰਚਾ ਹੋਈ। ਬੈਂਕ ਦੇ ਇਕ ਚੇਅਰਮੈਨ ਜੇਰੋਮ ਪਾਲੇਵ ਨੇ ਕਿਹਾ ਕਿ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਮੌਜੂਦਾ ਆਰਥਿਕ ਹਾਲਾਤ ਨੂੰ ਦੇਖਦੇ ਹੋਏ ਵਿਆਜ ਦਰਾਂ ਨੂੰ ਜ਼ੀਰੋ ਦੇ ਕਰੀਬ ਹੀ ਰੱਖਿਆ ਜਾਵੇ ਅਤੇ ਇਹ ਹਾਲਾਤ 2023 ਤੱਕ ਕਾਇਮ ਰਹਿਣਗੇ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਅਮਰੀਕਾ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ਨੂੰ ਕਾਇਮ ਰੱਖਣ ਲਈ ਇੰਨੀ ਲੰਬੀ ਮਿਆਦ ਦੇ ਲਈ ਫੈਸਲਾ ਲਿਆ ਹੈ। ਮੀਟਿੰਗ ਦੌਰਾਨ ਇਹ ਵੀ ਫੈਸਲਾ ਹੋਇਆ ਹੈ ਕਿ ਕੇਂਦਰੀ ਬੈਂਕ ਮਹਿੰਗਾਈ ਦੀ ਦਰ ਨਾਲ 2 ਫੀਸਦੀ ਨਾਲ ਵਧਣ ’ਤੇ ਵੀ ਇਸ ’ਚ ਜ਼ਿਆਦਾ ਦਖਲ ਨਹੀਂ ਦੇਵੇਗਾ ਅਤੇ ਮਹਿੰਗਾਈ ਵਧਣ ’ਤੇ ਵੀ ਵਿਆਜ ਦਰਾਂ ਨੂੰ ਵਧਾਉਣ ’ਤੇ ਤੁਰੰਤ ਫੈਸਲਾ ਨਹੀਂ ਲਿਆ ਜਾਵੇਗਾ।