ਅਮਰੀਕਾ 'ਚ ਭਾਰਤੀ ਨਰਸ ਦਾ ਚਾਕੂ ਮਾਰ ਕੇ ਕਤਲ

Wednesday, Jul 29, 2020 - 06:33 PM (IST)

ਅਮਰੀਕਾ 'ਚ ਭਾਰਤੀ ਨਰਸ ਦਾ ਚਾਕੂ ਮਾਰ ਕੇ ਕਤਲ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਇਕ ਹਸਪਤਾਲ ਦੇ ਬਾਹਰ ਇਕ ਭਾਰਤੀ ਨਰਸ ਨੂੰ ਚਾਕੂ ਨਾਲ ਕਈ ਵਾਰ ਹਮਲਾ ਕਰਨ ਦੇ ਬਾਅਦ ਇਕ ਗੱਡੀ ਨਾਲ ਟੱਕਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਸਾਊਥ ਫਲੋਰੀਡਾ ਪੁਲਸ ਦੇ ਮੁਤਾਬਕ ਇਹ ਘਰੇਲੂ ਝਗੜੇ ਦਾ ਮਾਮਲਾ ਹੈ। ਕੇਰਲ ਦੀ ਵਸਨੀਕ 26 ਸਾਲਾ ਮੇਰਿਨ ਜੌਏ ਜਦੋਂ ਮੰਗਲਵਾਰ ਨੂੰ ਕੋਰਲ ਸਪ੍ਰਿੰਗਸ ਵਿਚ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ ਉਦੋਂ ਉਸ 'ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਗਿਆ। 

PunjabKesari

ਕੋਰਲ ਸਪ੍ਰਿੰਗਸ ਪੁਲਸ ਦੇ ਡਿਪਟੀ ਮੁਖੀ ਬ੍ਰੈਡ ਮੈਕਕਿਓਨ ਨੇ ਕਿਹਾ ਕਿ ਬ੍ਰੋਵਾਰਡ ਹੈਲਥ ਕੋਰਲ ਸਪ੍ਰਿੰਗਸ ਵਿਚ ਕੰਮ ਕਰਨ ਵਾਲੀ ਬੀਬੀ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਵਿਅਕਤੀ ਨੇ ਉਸ 'ਤੇ ਚਾਕੂ ਦੇ ਕਈ ਵਾਰ ਕੀਤੇ। 'ਸਾਊਥ ਫਲੋਰੀਡਾ ਸਨਸੇਂਟੀਨਲ' ਦੇ ਮੁਤਾਬਕ ਮੈਕਕਿਓਨ ਨੇ ਕਿਹਾ ਕਿ ਜੌਏ 'ਤੇ ਕਈ ਵਾਰ ਹਮਲਾ ਕੀਤਾ ਗਿਆ। ਫਲੋਰੀਡਾ ਸਥਿਤ ਦੈਨਿਕ ਦੇ ਮੁਤਾਬਕ ਜੌਏ ਨੂੰ ਪੋਂਪਿਓ ਬੀਚ ਸਥਿਤ ਨੇੜਲੇ ਟ੍ਰਾਮਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖਬਰ- 2019-20 'ਚ ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕਰਨ ਵਾਲਿਆਂ 'ਚ ਵਧੇਰੇ ਭਾਰਤੀ

ਚਸ਼ਮਦੀਦਾਂ ਨੇ ਸ਼ੱਕੀ ਦੀ ਕਾਰ ਦਾ ਵੇਰਵਾ ਦਿੱਤਾ ਅਤੇ ਪੁਲਸ ਨੇ ਮਿਸੀਗਨ ਸਥਿਤ ਵਿਕਸਨ ਦੇ ਵਸਨੀਕ 34 ਸਾਲਾ ਫਿਲਿਪ ਨੂੰ ਲੱਭ ਲਿਆ। ਪੁਲਸ ਨੇ ਕਿਹਾ ਕਿ ਫਿਲਿਪ ਦੇ ਸਰੀਰ 'ਤੇ ਚਾਕੂ ਨਾਲ ਹੋਏ ਕਈ ਜ਼ਖਮ ਸਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਦਾ ਮੰਨਣਾ ਹੈ ਕਿ ਜੌਏ ਅਤੇ ਫਿਲਿਪ ਦੇ ਵਿਚ ਘਰੇਲੂ ਝਗੜੇ ਦੇ ਕਾਰਨ ਫਿਲਿਪ ਨੇ ਉਸ 'ਤੇ ਹਮਲਾ ਕੀਤਾ।
 


author

Vandana

Content Editor

Related News