ਭਾਰਤੀਆਂ ਦੀ ਅਪੀਲ, ਅਮਰੀਕੀ ਨਾਗਰਿਕਤਾ ਵਾਲੇ ਨਾਬਾਲਗ ਬੱਚਿਆਂ ਨੂੰ ਦੇਸ਼ ਪਰਤਣ ਦੀ ਮਿਲੇ ਇਜਾਜ਼ਤ

5/31/2020 1:03:12 PM

ਵਾਸ਼ਿੰਗਟਨ (ਭਾਸ਼ਾ): ਕੋਰੋਨਾਵਾਇਰਸ ਇਨਫੈਕਸ਼ਨ ਨੂੰ ਕਾਬੂ ਕਰਨ ਲਈ ਲਾਗੂ ਯਾਤਰਾ ਪਾਬੰਦੀਆਂ ਕਾਰਨ ਅਮਰੀਕਾ ਵਿਚ ਫਸੇ 85 ਭਾਰਤੀਆਂ ਦੇ ਇਕ ਸਮੂਹ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਇਸ ਅਪੀਲ ਵਿਚ ਭਾਰਤੀਆਂ ਨੇ ਕਿਹਾ ਹੈ ਕਿ ਅਮਰੀਕੀ ਨਾਗਰਿਕਤਾ ਅਤੇ ਵੈਧ ਭਾਰਤੀ ਵੀਜ਼ਾ ਰੱਖਣ ਵਾਲੇ ਉਹਨਾਂ ਦੇ ਨਾਬਾਲਗ ਬੱਚਿਆਂ ਨੂੰ ਵੀ ਉਹਨਾਂ ਦੇ ਨਾਲ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਲਾਗੂ ਸਖਤ ਯਾਤਰਾ ਪਾਬੰਦੀਆਂ ਦੇ ਕਾਰਨ ਪ੍ਰਵਾਸੀ ਭਾਰਤੀ ਨਾਗਰਿਕਾਂ (ਓ.ਸੀ.ਆਈ.) ਕਾਰਡਧਾਰਕਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਛੱਡ ਕੇ ਗੈਰ ਭਾਰਤੀ ਨਾਗਰਿਕਾਂ ਨੂੰ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।

ਭਾਰਤੀ ਮਾਪਿਆਂ ਦੇ ਇਕ ਸਮੂਹ ਨੇ ਸ਼ਨੀਵਾਰ ਨੂੰ ਵਿਦੇਸ਼ ਮੰਤਰਾਲੇ, ਭਾਰਤੀ ਦੂਤਾਵਾਸ ਅਤੇ ਅਮਰੀਕਾ ਵਿਚ ਉਸ ਦੇ ਡਿਪਲੋਮੈਟਿਕ ਮਿਸ਼ਨਾਂ ਨੂੰ ਚਿੱਠੀ ਲਿਖ ਕੇ ਭਾਰਤ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਅਮਰੀਕੀ ਨਾਗਰਿਕਤਾ ਰੱਖਣ ਵਾਲੇ ਉਹਨਾਂ ਦੇ ਨਾਬਾਲਗ ਬੱਚਿਆਂ ਨੂੰ ਵੀ ਉਹਨਾਂ ਦੇ ਨਾਲ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇ। ਇਸ ਉਦੇਸ਼ ਨਾਲ ਵਟਸਐਪ ਅਤੇ ਫੇਸਬੁੱਕ 'ਤੇ ਜੁੜਨ ਵਾਲੇ ਇਹਨਾਂ ਮਾਪਿਆਂ ਦੇ ਬੱਚਿਆਂ ਦਾ ਜਨਮ ਅਮਰੀਕਾ ਵਿਚ ਹੋਇਆ ਹੈ ਇਸ ਲਈ ਉਹ ਅਮਰੀਕੀ ਨਾਗਰਿਕ ਹਨ ਅਤੇ ਉਹਨਾਂ ਕੋਲ ਓ.ਸੀ.ਆਈ. ਕਾਰਡ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਾਲੀ ਟੀਮ 'ਚ ਸ਼ਾਮਲ, ਕਿਹਾ-'ਮਾਣ ਦੀ ਗੱਲ'

ਮਾਪਿਆਂ ਨੇ ਲਿਖਿਆ,''ਅਸੀਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਉਹਨਾਂ ਨਾਬਾਲਗਾਂ ਨੂੰ ਵੀ ਭਾਰਤ ਦੀ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇ ਜੋ ਅਮਰੀਕੀ ਨਾਗਰਿਕ ਹਨ ਅਤੇ ਜਿਹਨਾਂ ਦੇ ਕੋਲ ਵੈਧ ਭਾਰਤੀ ਵੀਜ਼ਾ ਹੈ।'' ਉਹਨਾਂ ਨੇ ਕਿਹਾ,''ਸਾਨੂੰ ਪੂਰਾ ਭਰੋਸਾ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਅਚਾਨਕ ਅਤੇ ਸਾਡੇ ਕੰਟਰੋਲ ਤੋਂ ਬਾਹਰ ਕਾਰਨਾਂ ਕਾਰਨ ਸਾਡੇ ਨਾਲ ਵਿਤਕਰਾ ਨਹੀਂ ਕਰੇਗੀ।'' ਮਾਪਿਆਂ ਨੇ ਕਿਹਾ,'' 'ਵੰਦੇ ਭਾਰਤ' ਮੁਹਿੰਮ ਦੇ ਤਹਿਤ ਭਾਰਤ ਪਰਤ ਰਹੇ ਸਾਡੇ ਸਾਥੀ ਭਾਰਤੀ ਨਾਗਰਿਕਾਂ ਵਾਂਗ ਸਾਡੇ ਕੋਲ ਵੀ ਭਾਰਤ ਪਰਤਣ ਦੇ ਵੈਧ ਕਾਰਨ ਹਨ ਪਰ ਅਸੀਂ ਇਸ ਲਈ ਭਾਰਤ ਨਹੀਂ ਜਾ ਸਕਦੇ ਕਿਉਂਕਿ ਆਪਣੇ ਨਾਬਾਲਗ ਬੱਚਿਆਂ ਨੂੰ ਅਸੀਂ ਅਮਰੀਕਾ ਵਿਚ ਇਕੱਲੇ ਨਹੀਂ ਛੱਡ ਸਕਦੇ।'' ਇਸ ਚਿੱਠੀ 'ਤੇ 85 ਲੋਕਾਂ ਦੇ ਦਸਤਖਤ ਹਨ ਪਰ ਜੇਕਰ ਉਹਨਾਂ ਦੇ ਜੀਵਨਸਾਥੀਆਂ ਅਤੇ ਬੱਚਿਆਂ ਨੂੰ ਵੀ ਗਿਣਿਆ ਜਾਵੇ ਤਾਂ ਅਮਰੀਕਾ ਵਿਚ ਫਸੇ ਅਤੇ ਭਾਰਤ ਆਉਣ ਦੀ ਇੱਛਾ ਰੱਖਣ ਵਾਲੇ ਇਹਨਾਂ ਲੋਕਾਂ ਦੀ ਗਿਣਤੀ 250 ਤੋਂ ਵਧੇਰੇ ਹੈ।
 

ਪੜ੍ਹੋ ਇਹ ਅਹਿਮ ਖਬਰ- ਬ੍ਰਾਜ਼ੀਲ 'ਚ 5 ਮਹੀਨੇ ਦੀ ਬੱਚੀ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana