ਭਾਰਤ-ਅਮਰੀਕਾ ਦੇ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ: ਮਾਈਕ ਪੇਂਸ
Tuesday, Sep 01, 2020 - 12:11 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਹੁਣ ਤੋਂ ਪਹਿਲਾਂ ਸਬੰਧ ਕਦੇ ਵੀ ਇੰਨੇ ਮਜ਼ਬੂਤ ਨਹੀਂ ਰਹੇ, ਪਰ ਬਿਹਤਰੀਨ ਦੌਰ ਆਉਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਸ਼ਲਾਘਾਯੋਗ ਹੈ ਤੇ ਦੋਵੇਂ ਨੇਤਾ 'ਬਹੁਤ ਵੱਡੀਆਂ ਹਸਤੀਆਂ' ਹਨ।
ਯੂ.ਐੱਸ.-ਇੰਡੀਆ ਸਟ੍ਰੇਟੇਜਿਕ ਪਾਰਟਨਰਸ਼ਿਪ ਫੋਰਮ ਵਲੋਂ ਆਯੋਜਿਤ ਇਕ ਡਿਜਿਟਲ ਪ੍ਰੋਗਰਾਮ ਵਿਚ ਪੇਂਸ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਹੁਣ ਤੋਂ ਪਹਿਲਾਂ ਸਬੰਧ ਕਦੇ ਵੀ ਇੰਨੇ ਮਜ਼ਬੂਤ ਨਹੀਂ ਰਹੇ ਹਨ ਪਰ ਬਿਹਤਰੀਨ ਦੌਰ ਆਉਣਾ ਅਜੇ ਬਾਕੀ ਹੈ। ਪੇਂਸ ਨੇ ਕਿਹਾ ਕਿ ਜਦੋਂ ਤੁਸੀਂ ਅਮਰੀਕਾ ਤੇ ਭਾਰਤ ਦੇ ਬਾਰੇ ਸੋਚਦੇ ਹੋ ਤਾਂ ਤੁਸੀਂ ਵਿਸ਼ਵ ਦੇ ਦੋ ਸਭ ਤੋਂ ਮਜ਼ਬੂਤ ਲੋਕਤੰਤਰਾਂ, ਸਾਂਝੇ ਮੁੱਲਾਂ ਦੇ ਬਾਰੇ ਵਿਚ ਸੋਚਦੇ ਹੋ। ਅਮਰੀਕੀ ਉਪ ਰਾਸ਼ਟਰਪਤੀ ਨੇ ਅਮਰੀਕਾ ਦੀ ਖੁਸ਼ਹਾਲੀ ਵਿਚ 40 ਲੱਖ ਭਾਰਤੀ-ਅਮਰੀਕੀਆਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।