ਅਮਰੀਕਾ ਨੇ ਮਿਆਂਮਾਰ ਮੰਤਰਾਲਾ-ਆਰਮੀ ਸਮੂਹ ਤੇ ਵਪਾਰ ''ਤੇ ਲਾਈ ਪਾਬੰਦੀ

Saturday, Mar 06, 2021 - 10:49 PM (IST)

ਅਮਰੀਕਾ ਨੇ ਮਿਆਂਮਾਰ ਮੰਤਰਾਲਾ-ਆਰਮੀ ਸਮੂਹ ਤੇ ਵਪਾਰ ''ਤੇ ਲਾਈ ਪਾਬੰਦੀ

ਵਾਸ਼ਿੰਗਟਨ-ਸਮੁੱਚੀ ਦੁਨੀਆ 'ਚ ਮਿਆਂਮਾਰ ਦੇ ਫੌਜੀ ਤਖਤਾਪਲਟ ਦਾ ਵਿਰੋਧ ਵਧਦਾ ਹੀ ਜਾ ਰਿਹਾ ਹੈ। ਮਿਆਂਮਾਰ ਰਾਜਨੀਤਿਕ ਸੰਕਟ ਨੂੰ ਲੈ ਕੇ ਹੋਣ ਵਾਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਵਿਸ਼ੇਸ਼ ਮੀਟਿੰਗ ਤੋਂ ਪਹਿਲਾਂ ਜਿਥੇ ਅਮਰੀਕਾ ਨੇ ਮਿਆਂਮਾਰ ਦੇ ਵਪਾਰ 'ਤੇ ਰੋਕ ਲਾਉਂਦੇ ਹੋਏ ਦੋ ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ ਉਥੇ ਯੂਟਿਊਬ ਨੇ ਮਿਆਂਮਾਰ ਫੌਜ ਦੇ ਪੰਜ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ।

ਮਿਆਂਮਾਰ ਦੀ ਫੌਜ ਸਰਕਾਰ 'ਤੇ ਸਖਤ ਰਵੱਈਆ ਅਪਣਾਉਂਦੇ ਹੋਏ ਅਮਰੀਕਾ ਨੇ ਉਸ ਦੇ ਮਿਆਂਮਾਰ ਇਕਨਾਮਿਕ ਕਾਰਪੋਰੇਸ਼ਨ ਅਤੇ ਮਿਆਂਮਾਰ ਇਕਨਾਮਿਕ ਹੋਲਡਿੰਗ ਪਬਲਿਕ ਕੰਪਨੀ ਨੂੰ ਵਪਾਰ ਲਈ ਬਲੈਕ ਲਿਸਟ ਕਰ ਦਿੱਤਾ ਹੈ।ਅਮਰੀਕੀ ਵਣਜ ਵਿਭਾਗ ਨੇ ਇਸ ਤੋਂ ਇਲਾਵਾ ਮਿਆਂਮਾਰ ਦੇ ਰੱਖਿਆ ਮੰਤਰਾਲਾ, ਗ੍ਰਹਿ ਮੰਤਰਾਲਾ ਨੂੰ ਵੀ ਇਸ ਸ਼ਾਮਲ ਕੀਤਾ ਹੈ। ਅਮਰੀਕਾ ਨੇ ਇਹ ਫੈਸਲਾ ਉਥੇ ਦੀ ਸੱਤਾ ਦੀ ਬਹਾਲੀ ਦੀ ਮੰਗ ਕਰਨ ਵਾਲਿਆਂ ਨੂੰ ਸਖਤੀ ਦਿਖਾਉਣ, ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ 38 ਲੋਕਾਂ ਦੀ ਮੌਤ ਤੋਂ ਬਾਅਦ ਲਿਆ ਹੈ।

ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ

ਅਮਰੀਕਾ ਵੱਲੋਂ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਹਨ ਉਨ੍ਹਾਂ 'ਚ ਬਿਊਰੋ ਆਫ ਇੰਡਸਟਰੀ ਐਂਡ ਸਕਿਓਰਟੀ (ਬੀ.ਆਈ.ਐੱਸ.) ਨੇ ਮਿਆਂਮਾਰ ਦੀ ਮਿਲਟਰੀ ਅਤੇ ਸਕਿਓਰਟੀ ਸਰਵਿਸ ਨੂੰ ਉਥੇ ਦੀ ਫੌਜ ਵੱਲੋਂ ਕੀਤੇ ਗਏ ਤਖਤਾਪਲਟ 'ਚ ਹਿੱਸੇਦਾਰ ਮੰਨਿਆ ਹੈ। ਅਮਰੀਕਾ ਨੇ ਆਪਣੇ ਤਾਜ਼ਾ ਫੈਸਲੇ 'ਚ ਮਿਆਂਮਾਰ ਦੇ ਵਪਾਰ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਨੇ ਇਕ ਵਾਰ ਫਿਰ ਤੋਂ ਫੌਜ ਵੱਲੋਂ ਤਖਤਾਪਲਟ ਦੀ ਕਾਰਵਾਈ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਹ ਲੋਕਤੰਤਰ ਦਾ ਸਨਮਾਨ ਕਰਦੇ ਹੋਏ ਮਿਆਂਮਾਰ ਦੀ ਚੁਣੀ ਹੋਈ ਸੂ ਕੀ ਦੀ ਸਰਕਾਰ ਨੂੰ ਦੁਬਾਰਾ ਬਹਾਲ ਕਰਨ।

ਇਹ ਵੀ ਪੜ੍ਹੋ -ਪਾਕਿ 'ਚ ਵਿਰੋਧੀ ਧਿਰ ਦਾ ਐਲਾਨ-ਇਮਰਾਨ ਖਾਨ ਦੀ ਭਰੋਸੇ ਦੀ ਵੋਟ 'ਤੇ ਸੰਸਦ ਸੈਸ਼ਨ ਦਾ ਕਰਾਂਗੇ ਬਾਈਕਾਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News