ਅਮਰੀਕਾ ਨੇ ਈਰਾਨ ਦੇ ਪੈਟ੍ਰੋਕੈਮੀਕਲ ਗਰੁੱਪ ''ਤੇ ਲਗਾਈ ਰੋਕ

06/08/2019 10:16:26 AM

ਵਾਸ਼ਿੰਗਟਨ— ਅਮਰੀਕਾ ਨੇ ਈਰਾਨ ਦੇ ਫੌਜ ਰੈਵੋਲਿਊਸ਼ਨਰੀ ਗਾਰਡਸ ਨਾਲ ਸਬੰਧ ਰੱਖਣ ਨੂੰ ਲੈ ਕੇ ਪੈਟ੍ਰੋਕੈਮੀਕਲ ਗਰੁੱਪ ਪੀ. ਜੀ. ਪੀ. ਆਈ. ਸੀ. 'ਤੇ ਆਰਥਿਕ ਰੋਕ ਲਗਾ ਦਿੱਤੀ ਹੈ। ਅਮਰੀਕਾ ਦੇ ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਪੀ. ਜੀ. ਪੀ. ਆਈ. ਸੀ. 'ਤੇ ਰੋਕ ਲਗਾਉਣ ਦਾ ਟੀਚਾ ਈਰਾਨ ਦੇ ਸਭ ਤੋਂ ਵੱਡੇ ਤੇ ਸਭ ਤੋਂ ਲਾਭਕਾਰੀ ਪੈਟ੍ਰੋਕੈਮੀਕਲ ਗਰੁੱਪ ਦੀ ਵਿੱਤੀ ਸਥਿਤੀ ਨੂੰ ਖਰਾਬ ਕਰਨਾ ਹੈ।

ਇਹ ਰੋਕ ਗਰੁੱਪ ਨਾਲ ਜੁੜੀਆਂ 39 ਹੋਰ ਛੋਟੀਆਂ ਕੰਪਨੀਆਂ ਅਤੇ ਵਿਦੇਸ਼ਾਂ 'ਚ ਉਸ ਦੇ ਕਾਰੋਬਾਰ 'ਤੇ ਵੀ ਲਾਗੂ ਹੋਵੇਗੀ। ਇਹ ਰੋਕ ਬ੍ਰਿਟੇਨ ਦੀ ਕੰਪਨੀ ਐੱਨ. ਪੀ. ਸੀ. ਕੌਮਾਂਤਰੀ ਅਤੇ ਫਿਲੀਪਨ ਦੀ ਐੱਨ. ਪੀ. ਸੀ. ਅਲਾਇੰਸ ਕਾਰਪੋਰੇਸ਼ਨ 'ਤੇ ਵੀ ਲਾਗੂ ਹੋਵੇਗੀ ਕਿਉਂਕਿ ਦੋਵੇਂ ਪੀ. ਜੀ. ਪੀ. ਆਈ. ਸੀ. ਨਾਲ ਜੁੜੀਆਂ ਹੋਈਆਂ ਹਨ। 

ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਇਕ ਬਿਆਨ 'ਚ ਕਿਹਾ ਕਿ ਇਹ ਕਾਰਵਾਈ ਇਕ ਚਿਤਾਵਨੀ ਹੈ ਕਿ ਅਸੀਂ ਆਈ. ਆਰ. ਜੀ. ਸੀ. ਨੂੰ ਵਿੱਤੀ ਸਹਾਇਤਾ ਦੇਣ ਵਾਲੀ ਹੋਲਡਿੰਗ ਗਰੁੱਪ ਅਤੇ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ। ਵਿਭਾਗ ਨੇ ਇਹ ਚਿਤਾਵਨੀ ਵੀ ਜਾਰੀ ਹੈ ਕਿ ਪੀ. ਜੀ. ਪੀ. ਆਈ. ਸੀ. ਨਾਲ ਕੰਮਕਾਜ ਜਾਰੀ ਰੱਖਣ ਵਾਲੀ ਹੋਰ ਕੰਪਨੀਆਂ ਵੀ ਇਸ ਰੋਕ ਦੇ ਦਾਇਰੇ 'ਚ ਆਵੇਗੀ।


Related News