ਅਮਰੀਕਾ ਨੇ ਫਾਈਜ਼ਰ ਦੀਆਂ ਲੱਖਾਂ ਖੁਰਾਕਾਂ ਨਾਲ ਕੀਤੀ ਪਾਕਿਸਤਾਨ ਦੀ ਸਹਾਇਤਾ

Sunday, Oct 17, 2021 - 01:57 AM (IST)

ਅਮਰੀਕਾ ਨੇ ਫਾਈਜ਼ਰ ਦੀਆਂ ਲੱਖਾਂ ਖੁਰਾਕਾਂ ਨਾਲ ਕੀਤੀ ਪਾਕਿਸਤਾਨ ਦੀ ਸਹਾਇਤਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਵੱਲੋਂ ਫਾਈਜ਼ਰ ਕੰਪਨੀ ਦੇ ਕੋਰੋਨਾ ਟੀਕਿਆਂ ਦੀਆਂ ਲੱਖਾਂ ਖੁਰਾਕਾਂ ਭੇਜ ਕੇ ਪਾਕਿਸਤਾਨ ਦੀ ਸਹਾਇਤਾ ਕੀਤੀ ਗਈ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟਾਂ ਅਨੁਸਾਰ ਅਮਰੀਕਾ ਦੁਆਰਾ ਕੋਵੈਕਸ ਪ੍ਰੋਗਰਾਮ ਰਾਹੀਂ ਫਾਈਜ਼ਰ ਕੋਵਿਡ -19 ਟੀਕੇ ਦੀਆਂ ਤਕਰੀਬਨ 9.6 ਮਿਲੀਅਨ ਖੁਰਾਕਾਂ ਪਾਕਿਸਤਾਨ  ਨੂੰ ਭੇਜੀਆਂ ਜਾ ਰਹੀਆਂ ਹਨ। ਇਸਲਾਮਾਬਾਦ 'ਚ ਸਥਿਤ ਅਮਰੀਕੀ ਅੰਬੈਸੀ ਅਨੁਸਾਰ ਇਸ ਨਵੀਂ ਸਹਾਇਤਾ ਨਾਲ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਹੁਣ ਤੱਕ ਦਿੱਤੀਆਂ ਕੋਵਿਡ -19 ਟੀਕੇ ਦੀਆਂ ਕੁੱਲ ਖੁਰਾਕਾਂ ਦੀ ਗਿਣਤੀ 25 ਮਿਲੀਅਨ ਤੋਂ ਵਧ ਗਈ ਹੈ।

ਇਹ ਵੀ ਪੜ੍ਹੋ : ਚੀਨ ਤੇ ਭੂਟਾਨ ਦਰਮਿਆਨ ਸਮਝੌਤਾ ਪੱਤਰ 'ਤੇ ਦਸਤਖਤ

ਪਾਕਿਸਤਾਨ 'ਚ ਇਸ ਸਮੇਂ ਕੋਵਿਡ -19 ਦੀ ਲਾਗ ਘੱਟ ਰਹੀ ਹੈ। ਅੰਕੜਿਆਂ ਅਨੁਸਾਰ ਪਾਕਿਸਤਾਨ 'ਚ ਔਸਤਨ ਰੋਜ਼ਾਨਾ ਦੇ 1,000 ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫਤੇ, ਪਾਕਿਸਤਾਨ ਸਰਕਾਰ ਨੇ ਜਨਤਕ ਆਵਾਜਾਈ, ਸਿੱਖਿਆ ਗਤੀਵਿਧੀਆਂ ਅਤੇ ਕਾਰੋਬਾਰਾਂ 'ਤੇ ਪਾਬੰਦੀਆਂ ਨੂੰ ਵੀ ਸੌਖਾ ਕਰ ਦਿੱਤਾ ਸੀ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪਾਕਿਸਤਾਨ 'ਚ ਹੁਣ ਤੱਕ ਕੋਰੋਨਾ ਲਾਗ ਦੇ 1,262,771 ਪੁਸ਼ਟੀ ਕੀਤੇ ਕੇਸ ਅਤੇ 28,228 ਕੋਵਿਡ -19 ਨਾਲ ਸਬੰਧਤ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੈਲੀਫੋਰਨੀਆ ਦੇ ਇਕ ਘਰ 'ਚੋਂ ਮਿਲੇ 90 ਤੋਂ ਵੱਧ ਸੱਪ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News