ਅਮਰੀਕਾ : ਅਲਾਸਕਾ ਗਲੇਸ਼ੀਅਰ 'ਤੇ ਹੈਲੀਕਾਪਟਰ ਕਰੈਸ਼, ਪਾਇਲਟ ਸਮੇਤ 5 ਲੋਕਾਂ ਦੀ ਮੌਤ
Monday, Mar 29, 2021 - 12:49 PM (IST)
ਅਲਾਸਕਾ (ਬਿਊਰੋ): ਅਮਰੀਕਾ ਵਿਖੇ ਅਲਾਸਕਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਮਰੀਕਾ ਦੇ ਐਂਕੋਰੇਜ ਸ਼ਹਿਰ ਦੇ 80 ਕਿਲੋਮੀਟਰ (50 ਮੀਲ) ਪੂਰਬ ਵਿਚ ਨਾਇਕ ਗਲੇਸ਼ੀਅਰ ਦੇ ਖੇਤਰ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਐਂਕੋਰੇਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ 5 ਮ੍ਰਿਤਕਾਂ ਵਿਚ ਤਿੰਨ ਮਹਿਮਾਨ ਅਤੇ 2 ਗਾਈਡ ਸ਼ਾਮਲ ਸਨ। ਉੱਥੇ ਪੀੜਤਾਂ ਦੇ ਪਰਿਵਾਰਾਂ ਨੂੰ ਸੂਚਨਾ ਦੇਣ ਦੇ ਬਾਅਦ ਉਹਨਾਂ ਦੀਆਂ ਲਾਸ਼ਾਂ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਫੈਡਰਲ ਐਵੀਏਸ਼ਨ ਅਥਾਰਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਯੂਰੋਕਾਪਟਰ ਏ.ਐੱਸ. 50 ਸ਼ਨੀਵਾਰ ਸ਼ਾਮ 6:35 ਵਜੇ ਐਂਕੋਰੇਜ ਤੋਂ ਲੱਗਭਗ 50 ਮੀਲ (80 ਕਿਲੋਮੀਟਰ) ਪੂਰਬ ਵਿਚ ਅਣਜਾਣ ਹਾਲਤਾਂ ਵਿਚ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾਸਥਲ ਨਾਇਕ ਗਲੇਸ਼ੀਅਰ ਦੇ ਨੇੜੇ ਸੀ। ਉੱਥੇ ਜਿਹੜਾ ਹੈਲੀਕਾਪਟਰ ਕਰੈਸ਼ ਹੋਇਆ ਉਸ ਦਾ ਸੰਗਠਨ Soloy ਹੈਲੀਕਾਪਟਰ ਲਿਮੀਟਿਡ ਕਰਦੀ ਹੈ, ਜਿਸ ਕੋਲ ਅਲਾਸਕਾ ਵਿਚ ਸੇਵਾ ਦੇਣ ਲਈ 19 ਚਾਪਰਸ ਦਾ ਬੇੜਾ ਹੈ। ਕੰਪਨੀ ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ ਕਿ 17 ਸਾਲ ਦੇ ਕਾਰੋਬਾਰ ਵਿਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਉਹਨਾਂ ਦਾ ਕੋਈ ਹੈਲੀਕਾਪਟਰ ਕਰੈਸ਼ ਹੋਇਆ ਹੈ। ਹੈਲੀਕਾਪਟਰ ਦੇ ਪਾਇਲਟ ਅਤੇ ਗਾਈਡ ਕਾਫੀ ਅਨੁਭਵੀ ਸਨ ਅਤੇ ਦੋਹਾਂ ਨੂੰ ਇਲਾਕੇ ਦੀ ਚੰਗੀ ਜਾਣਕਾਰੀ ਸੀ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿ : 100 ਸਾਲ ਪੁਰਾਣੇ ਹਿੰਦੂ ਮੰਦਰ 'ਤੇ ਅਣਪਛਾਤੇ ਲੋਕਾਂ ਨੇ ਕੀਤਾ ਹਮਲਾ
ਜਾਣਕਾਰੀ ਮੁਤਾਬਕ ਗਰਮੀਆਂ ਵਿਚ ਲੋਕ ਇੱਥੇ ਟ੍ਰੈਕਿੰਗ ਅਤੇ ਬੋਟਿੰਗ ਲਈ ਆਉਂਦੇ ਹਨ ਉੱਥੇ ਠੰਡ ਵਿਚ ਇੱਥੇ ਸਕੀਇੰਗ ਹੁੰਦੀ ਹੈ। ਹੈਲੀਕਾਪਟਰ ਦੀ ਕਰੈਸ਼ ਸਾਈਟ 28 ਮੀਲ ਦੇ ਗਲੇਸ਼ੀਅਰ ਦੇ ਨਾਇਕ ਨਦੀ ਨੇੜੇ ਹੈ। ਬਚਾਅ ਟੀਮ ਮੁਤਾਬਕ, ਜਦੋਂ ਉਹ ਉੱਥੇ ਪਹੁੰਚੇ ਉਦੋਂ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਦੇ ਬਾਵਜੂਦ ਉਹਨਾਂ ਨੇ ਸਰਚ ਆਪਰੇਸ਼ਨ ਜਾਰੀ ਰੱਖਿਆ ਅਤੇ ਇਕ ਜ਼ਖਮੀ ਨੂੰ ਲੱਭਿਆ। ਮ੍ਰਿਤਕਾਂ ਵਿਚ ਚੈੱਕ ਗਣਰਾਜ ਦਾ ਸਭ ਤੋਂ ਅਮੀਰ ਵਿਅਕਤੀ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਗ੍ਰੇਗਰੀ ਹਾਰਮਸ, ਪੀਟਰ ਕੇਲਨਰ, ਬੇਂਜਾਮਿਨ ਲਾਰੋਚਿਕਸ, ਸੀਨ ਮੈਕਮੈਨਨੀ ਅਤੇ ਪਾਇਲਟ ਜੈਚੇਰੀ ਰੂਸੇਲ ਦੇ ਤੌਰ 'ਤੇ ਹੋਈ ਹੈ। ਹਾਦਸੇ ਵਿਚ ਮਰਨ ਵਾਲਾ ਕੇਲਨਰ ਨਾਮਕ ਵਿਅਕਤੀ ਚੈੱਕ ਗਣਰਾਜ ਦਾ ਅਰਬਪਤੀ ਕਾਰੋਬਾਰੀ ਸੀ ਅਤੇ ਫੋਬਰਸ 2020 ਦੇ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਮੁਤਾਬਕ ਉਸ ਕੋਲ 17 ਅਰਬ ਡਾਲਰ ਦੀ ਜਾਇਦਾਦ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।