ਅਮਰੀਕੀ ਸਿਹਤ ਸਕੱਤਰ ਦੀ ਚਿਤਾਵਨੀ ''ਬਚਿਆ ਸਮਾਂ ਖਤਮ ਹੁੰਦਾ ਜਾ ਰਿਹੈ''

Monday, Jun 29, 2020 - 01:05 AM (IST)

ਵਾਸ਼ਿੰਗਟਨ - ਅਮਰੀਕਾ ਦੇ ਸਿਹਤ ਮੰਤਰੀ ਐਲੇਕਸ ਅਜਾਰ ਨੇ ਚਿਤਾਵਨੀ ਦਿੱਤੀ ਕਿ ਕੋਰੋਨਾਵਾਇਰਸ 'ਤੇ ਪ੍ਰਭਾਵੀ ਲਗਾਮ ਲਾਉਣ ਲਈ ਅਮਰੀਕਾ ਕੋਲ ਬਚਿਆ ਸਮਾਂ ਖਤਮ ਹੁੰਦਾ ਜਾ ਰਿਹਾ ਹੈ। ਅਜਾਰ ਨੇ ਕੋਰੋਨਾ ਦੇ ਮਾਮਲਿਆਂ ਵਿਚ ਹਾਲ ਹੀ ਵਿਚ ਆਈ ਤੇਜ਼ੀ ਦਾ ਜ਼ਿਕਰ ਕੀਤਾ ਖਾਸ ਤੌਰ 'ਤੇ ਦੱਖਣ ਵਿਚ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਖਾਸ ਤੌਰ 'ਤੇ ਹਾਟ ਜ਼ੋਨ ਵਿਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਅਤੇ ਮਾਸਕ ਪਾਉਣ ਜਿਹੇ ਜ਼ਿੰਮੇਦਾਰਾਨਾ ਵਿਹਾਰ ਕਰਨਾ ਹੋਵੇਗਾ। ਅਜਾਰ ਨੇ ਦਲੀਲ ਦਿੱਤੀ ਕਿ 2 ਮਹੀਨੇ ਪਹਿਲਾਂ ਦੇ ਮੁਕਾਬਲੇ ਅਮਰੀਕਾ ਕੋਰੋਨਾਵਾਇਰਸ ਲਾਗ ਨਾਲ ਲੜਣ ਲਈ ਹੁਣ ਬਿਹਤਰ ਸਥਿਤੀ ਵਿਚ ਹੈ ਕਿਉਂਕਿ ਉਹ ਜ਼ਿਆਦਾ ਜਾਂਚ ਕਰ ਰਿਹਾ ਹੈ ਅਤੇ ਕੋਵਿਡ-19 ਦੇ ਨਿਦਾਨ ਲਈ ਵਿਵਸਥਾਵਾਂ ਹਨ।

ਉਨ੍ਹਾਂ ਅੱਗੇ ਆਖਿਆ ਕਿ ਅਗਲੇ ਕੁਝ ਹਫਤਿਆਂ ਵਿਚ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਅਤੇ ਮਰਨ ਵਾਲਿਆਂ ਦਾ ਅੰਕੜਾ ਵਧ ਸਕਦਾ ਹੈ ਕਿਉਂਕਿ ਇਹ ਇਕ ਹੌਲੀ ਸੰਕੇਤ ਹੈ। ਟੈਕਸਾਸ ਅਤੇ ਫਲੋਰੀਡਾ ਨੇ ਸ਼ੁੱਕਰਵਾਰ ਨੂੰ ਬਾਰ ਨੂੰ ਫਿਰ ਤੋਂ ਬੰਦ ਕਰਨ ਦਾ ਫੈਸਲਾ ਲਿਆ ਕਿਉਂਕਿ ਅਮਰੀਕਾ ਵਿਚ ਇਕ ਦਿਨ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ 40,000 ਮਾਮਲੇ ਸਾਹਮਣੇ ਆਏ। ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਦੇਖ ਕੇ ਕੋਰੋਨਾ ਟੈਸਟਾਂ ਦੀ ਰਫਤਾਰ ਘੱਟ ਕਰਨ ਲਈ ਕਿਹਾ ਗਿਆ ਹੈ। ਉਥੇ ਹੀ ਹੁਣ ਤੱਕ ਪੂਰੇ ਅਮਰੀਕਾ ਵਿਚ ਕੋਰੋਨਾ ਦੇ 2,617,354 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 128,275 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,082,655 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਦੂਜੇ ਪਾਸੇ ਅਮਰੀਕਾ ਨੇ ਹੁਣ ਤੱਕ 32,204,959 ਕੋਰੋਨਾ ਟੈਸਟ ਕਰ ਦਿੱਤੇ ਹਨ।


Khushdeep Jassi

Content Editor

Related News