ਅਮਰੀਕਾ ਨੂੰ ਭਾਰੀ ਪੈ ਸਕਦੀ ਹੈ ਗਲਤੀ, ਤਾਲਿਬਾਨ ਨੂੰ ਸੌਂਪੀ 'ਦੁਸ਼ਮਣਾਂ' ਦੀ ਸੂਚੀ

Friday, Aug 27, 2021 - 08:34 PM (IST)

ਅਮਰੀਕਾ ਨੂੰ ਭਾਰੀ ਪੈ ਸਕਦੀ ਹੈ ਗਲਤੀ, ਤਾਲਿਬਾਨ ਨੂੰ ਸੌਂਪੀ 'ਦੁਸ਼ਮਣਾਂ' ਦੀ ਸੂਚੀ

ਵਾਸ਼ਿੰਗਟਨ - ਅਫਗਾਨਿਸਤਾਨ ਨੂੰ ਅੱਧ ਵਿਚਾਲੇ ਛੱਡ ਕੇ ਜਾ ਰਹੇ ਅਮਰੀਕਾ ਨੇ ਇੱਕ ਹੋਰ ਵੱਡੀ ਗਲਤੀ ਕਰ ਦਿੱਤੀ ਹੈ। ਅਮਰੀਕਾ ਨੇ ਤਾਲਿਬਾਨ ਨੂੰ ਉਨ੍ਹਾਂ ਲੋਕਾਂ ਦੀ ਪੂਰੀ ਸੂਚੀ ਸੌਂਪ ਦਿੱਤੀ ਹੈ, ਜਿਨ੍ਹਾਂ ਨੂੰ ਉਹ ਆਪਣਾ ਦੁਸ਼ਮਣ ਮੰਨਦਾ ਹੈ। ਤਾਲਿਬਾਨ  ਦੇ ਲੜਾਕੇ ਘਰ-ਘਰ ਜਾ ਕੇ ਉਨ੍ਹਾਂ ਦੀ ਤਲਾਸ਼ ਵਿੱਚ ਜੁਟੇ ਸਨ ਪਰ ਹੁਣ ਅਮਰੀਕਾ ਨੇ ਉਨ੍ਹਾਂ ਦਾ ਕੰਮ ਆਸਾਨ ਕਰ ਦਿੱਤਾ ਹੈ। ਦਰਅਸਲ, ਕਾਬੁਲ ਵਿੱਚ ਮੌਜੂਦ ਅਮਰੀਕੀ ਅਧਿਕਾਰੀਆਂ ਨੇ ਤਾਲਿਬਾਨ ਨੂੰ ਉਨ੍ਹਾਂ ਲੋਕਾਂ ਦੀ ਸੂਚੀ ਸੌਂਪ ਦਿੱਤੀ ਹੈ, ਜਿਨ੍ਹਾਂ ਨੂੰ ਉਹ ਅਫਗਾਨਿਸਤਾਨ ਤੋਂ ਕੱਢਣਾ ਚਾਹੁੰਦਾ ਹੈ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਤਾਲਿਬਾਨ ਉਨ੍ਹਾਂ ਨੂੰ ਕਾਬੁਲ ਏਅਰਪੋਰਟ ਆਉਣ ਤੋਂ ਨਾ ਰੋਕੇ।

ਅਮਰੀਕੀ ਨਿਊਜ਼ ਵੈੱਬਸਾਈਟ POLITICO ਦੀ ਇੱਕ ਰਿਪੋਰਟ ਮੁਤਾਬਕ, ਇਸ ਸੂਚੀ ਵਿੱਚ ਅਮਰੀਕੀ ਨਾਗਰਿਕਾਂ, ਗ੍ਰੀਨ ਕਾਰਡ ਹੋਲਡਰਾਂ ਤੋਂ ਇਲਾਵਾ ਉਨ੍ਹਾਂ ਅਫਗਾਨੀਆਂ ਦੀ ਪਛਾਣ ਸ਼ਾਮਲ ਹੈ, ਜਿਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਤਾਲਿਬਾਨ ਖ਼ਿਲਾਫ਼ ਲੜਾਈ ਵਿੱਚ ਅਮਰੀਕਾ ਦੀ ਮਦਦ ਕੀਤੀ ਹੈ। ਅਮਰੀਕਾ ਦੇ ਇਸ ਕਦਮ ਨਾਲ ਹਜ਼ਾਰਾਂ ਅਫਗਾਨ ਨਾਗਰਿਕਾਂ ਦੀ ਜਾਨ ਖਤਰੇ ਵਿੱਚ ਪੈ ਗਈ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਹੀ ਇਹ ਲੋਕ ਖੌਫ ਵਿੱਚ ਹਨ ਅਤੇ ਛੇਤੀ ਤੋਂ ਛੇਤੀ ਅਫਗਾਨਿਸਤਾਨ ਤੋਂ ਭੱਜਣਾਂ ਚਾਹੁੰਦੇ ਹਨ। ਅਮਰੀਕਾ ਦੇ ਇਸ ਕਦਮ 'ਤੇ ਮਾਹਰਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News