ਟੀਕਾ ਪਾਸਪੋਰਟ ''ਤੇ ਹੈ ਅਮਰੀਕੀ ਸਰਕਾਰ ਦੀ ਕਰੀਬੀ ਨਜ਼ਰ

Friday, May 28, 2021 - 11:06 PM (IST)

ਵਾਸ਼ਿੰਗਟਨ-ਅਮਰੀਕਾ ਦੇ ਗ੍ਰਹਿ ਮੰਤਰੀ ਐਲੈਜਾਂਦ੍ਰੋ ਮੇਅਰਕਸ ਨੇ ਕਿਹਾ ਕਿ ਸਰਕਾਰ ਅਮਰੀਕਾ ਆਉਣ-ਜਾਣ ਵਾਲਿਆਂ ਲਈ ਟੀਕਾ ਪਾਸਪੋਰਟ ਦੀ ਸੰਭਾਵਨਾ 'ਤੇ ਬਹੁਤ ਨੇੜਿਓਂ ਨਜ਼ਰ ਰੱਖ ਰਹੀ ਹੈ। ਗ੍ਰਹਿ ਵਿਭਾਗ ਦੇ ਮੁਖੀ ਮੇਅਰਕਸ ਟ੍ਰਾਂਸਪੋਰਟੇਸ਼ਨ ਵਿਵਸਥਾ ਸੁਰੱਖਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਜਿਸ ਦੇ ਤਹਿਤ ਦੇਸ਼ ਦੀ ਆਵਾਜਾਈ ਵਿਵਸਥਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ-ਬ੍ਰਿਟੇਨ ਨੇ J&J ਦੀ ਸਿੰਗਲ ਡੋਜ਼ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਮੇਅਰਕਸ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਦੇ ਸਿੱਧਾਤਾਂ 'ਚ ਵੰਨ-ਸੁਵੰਨਤਾ, ਸਮਾਨਤਾ ਅਤੇ ਸ਼ਮੂਲੀਅਤ ਦੇ ਮੁੱਲਾਂ ਨੂੰ ਬਣਾਏ ਰੱਖਣਾ ਅਤੇ ਇਹ ਯਕੀਨਨ ਕਰਨਾ ਹੈ ਕਿ ਟੀਕਾਕਰਣ ਲਈ ਜੋ ਵੀ ਪਾਸਪੋਰਟ ਸਾਨੂੰ ਮੁਹੱਈਆ ਕਰਵਾਇਆ ਜਾਂਦਾ ਹੈ, ਉਸ ਤੱਕ ਸਾਰਿਆਂ ਦੀ ਪਹੁੰਚ ਹੋਵੇ ਅਤੇ ਕੋਈ ਵੀ ਉਸ ਤੋਂ ਬੇਦਖਲ ਨਾ ਹੋਵੇ। ਯੂਰਪੀਨ ਯੂਨੀਅਨ, ਕੁਝ ਏਸ਼ੀਆਈ ਦੇਸ਼ ਅਤੇ ਹਵਾਬਾਜ਼ੀ ਖੇਤਰ ਅੰਤਰਰਾਸ਼ਟਰੀ ਯਾਤਰਾ ਦੀ ਸ਼ੁਰੂਆਤ ਲਈ ਕੋਵਿਡ-19 ਟੀਕਾ ਪਾਸਪੋਰਟ ਸ਼ੁਰੂ ਕਰਨ 'ਤੇ ਜ਼ੋਰ ਦੇ ਰਹੇ ਹਨ। ਉਹ ਅਜਿਹੀ ਵਿਵਸਥਾ 'ਤੇ ਕੰਮ ਕਰ ਰਹੇ ਹਨ ਜਿਸ ਦੇ ਰਾਹੀਂ ਯਾਤਰੀ ਆਪਣੇ ਮੋਬਾਇਲ ਫੋਨ ਐਪ ਦਿਖਾ ਸਕਣਗੇ ਕਿ ਉਨ੍ਹਾਂ ਨੇ ਟੀਕੇ ਦੀ ਖੁਰਾਕ ਲੈ ਲਈ ਹੈ ਅਤੇ ਯਾਤਰਾ ਕਰ ਸਕਣਗੇ। ਇਸ ਨਾਲ ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਇਕਾਂਤਵਾਸ 'ਚ ਰਹਿਣ ਦੀ ਲੋੜ ਨਹੀਂ ਹੋਵੇਗੀ। ਮੇਅਰਕਸ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਹਰ ਕਿਸੇ ਦਾ ਟੀਕਾਕਰਣ ਹੋਣਾ ਚਾਹੀਦਾ।

ਇਹ ਵੀ ਪੜ੍ਹੋ-ਫਰਾਂਸ 'ਚ ਇਕ ਵਿਅਕਤੀ ਨੇ ਤਿੰਨ ਪੁਲਸ ਅਧਿਕਾਰੀਆਂ 'ਤੇ ਚਾਕੂ ਤੇ ਗੋਲੀ ਨਾਲ ਕੀਤਾ ਹਮਲਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News