ਅਮਰੀਕਾ ਨੇ ਰੂਸ ਨੂੰ ਨਵੀਆਂ ਪਾਬੰਦੀਆਂ 'ਚ ਐਵੀਏਸ਼ਨ ਤੇ ਪੁਲਾੜ ਨਿਰਯਾਤਾਂ 'ਚ ਦਿੱਤੀ ਛੋਟ

08/04/2019 4:21:19 AM

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਨੇ ਬ੍ਰਿਟੇਨ 'ਚ ਇਕ ਸਾਬਕਾ ਰੂਸੀ ਜਾਸੂਸ ਅਤੇ ਉਸ ਦੀ ਧੀ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਰੂਸ ਖਿਲਾਫ ਲਾਈਆਂ ਨਵੀਆਂ ਪਾਬੰਦੀਆਂ ਨਾਲ ਐਵੀਏਸ਼ਨ ਸੁਰੱਖਿਆ ਅਤੇ ਸਪੇਸ ਖੋਜ ਤਕਨਾਲੋਜੀ 'ਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਹਫਤੇ ਐਲਾਨ ਨਿਰਯਾਤ ਪਾਬੰਦੀਆਂ ਨਾਲ ਇਨਾਂ ਖੇਤਰਾਂ ਨਾਲ ਸਬੰਧਿਤ ਉਤਪਾਦਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।

ਸਾਬਕਾ ਰੂਸੀ ਏਜੰਟ ਸਰਗੇਈ ਸਕ੍ਰਿਪਲ ਅਤੇ ਉਨ੍ਹਾਂ ਦੀ ਧੀ ਜ਼ੂਲੀਆ ਨੂੰ ਮਾਰਚ 2018 'ਚ ਦਿੱਤੇ ਗਏ ਜ਼ਹਿਰ ਮਾਮਲੇ ਨੂੰ ਲੈ ਕੇ ਨਿਰਯਾਤ ਪਾਬੰਦੀ ਅਤੇ ਵਿੱਤ ਪੋਸ਼ਣ ਪਾਬੰਦੀ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਦੇ ਇਕ ਪੈਕੇਜ ਦਾ ਹਿੱਸਾ ਹੈ। ਸਕ੍ਰਿਪਲ ਅਤੇ ਜ਼ੂਲੀਆ ਦੋਵੇਂ ਬ੍ਰਿਟੇਨ ਦੇ ਇਕ ਪਾਰਕ 'ਚ ਬੇਹੋਸ਼ੀ ਦੀ ਹਾਲਤ 'ਚ ਪਾਏ ਗਏ ਸਨ। ਉਨ੍ਹਾਂ ਦੀ ਹਾਲਤ ਕਈ ਹਫਤਿਆਂ ਤੱਕ ਗੰਭੀਰ ਬਣੀ ਰਹੀ ਪਰ ਹੁਣ ਉਨ੍ਹਾਂ ਦੀ ਸਥਿਤੀ 'ਚ ਸੁਧਾਰ ਹੋਇਆ ਹੈ। ਨਵੀਆਂ ਅਮਰੀਕੀ ਪਾਬੰਦੀਆਂ ਸਤੰਬਰ 'ਚ ਪ੍ਰਭਾਵੀ ਹੋਣਗੀਆਂ ਅਤੇ ਘਟੋਂ-ਘੱਟ 1 ਸਾਲ ਲਈ ਪ੍ਰਭਾਵੀ ਰਹਿਣਗੀਆਂ।


Khushdeep Jassi

Content Editor

Related News