ਸਖ਼ਤ ਕਦਮ: ਅਮਰੀਕਾ ਨੇ ਜ਼ਬਤ ਕੀਤੀ ਅਫਗਾਨ ਕੇਂਦਰੀ ਬੈਂਕ ਦੀ 9.5 ਅਰਬ ਡਾਲਰ ਦੀ ਜਾਇਦਾਦ

Thursday, Aug 19, 2021 - 02:12 AM (IST)

ਸਖ਼ਤ ਕਦਮ: ਅਮਰੀਕਾ ਨੇ ਜ਼ਬਤ ਕੀਤੀ ਅਫਗਾਨ ਕੇਂਦਰੀ ਬੈਂਕ ਦੀ 9.5 ਅਰਬ ਡਾਲਰ ਦੀ ਜਾਇਦਾਦ

ਵਾਸ਼ਿੰਗਟਨ - ਅਫਗਾਨਿਸਤਾਨ ਵਿੱਚ ਤਾਲਿਬਾਨ ਕਬਜ਼ੇ ਤੋਂ ਬਾਅਦ ਅਮਰੀਕਾ ਤਾਲਿਬਾਨ ਦੇ ਹੱਥੋਂ ਨਗਦੀ ਦੂਰ ਰੱਖਣ ਦੇ ਕਦਮ ਚੁੱਕ ਰਿਹਾ ਹੈ। ਇਸ ਕੜੀ ਵਿੱਚ ਅਮਰੀਕਾ ਨੇ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੀ ਕਰੀਬ 9.5 ਅਰਬ ਡਾਲਰ ਯਾਨੀ 706 ਅਰਬ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਜ਼ਬਤ ਕਰ ਦਿੱਤੀ ਹੈ। ਇੰਨਾ ਹੀ ਨਹੀਂ ਦੇਸ਼ ਦੇ ਪੈਸੇ ਤਾਲਿਬਾਨ ਦੇ ਹੱਥ ਨਾ ਚਲੇ ਜਾਣ, ਇਸ ਦੇ ਲਈ ਅਮਰੀਕਾ ਨੇ ਫਿਲਹਾਲ ਅਫਗਾਨਿਸਤਾਨ ਨੂੰ ਕੈਸ਼ (ਨਕਦ) ਸਪਲਾਈ ਵੀ ਰੋਕ ਦਿੱਤੀ ਹੈ। ਅਮਰੀਕੀ ਵਿੱਤ ਮੰਤਰਾਲਾ ਨੇ ਫੈਡਰਲ ਰਿਜ਼ਰਵ ਅਤੇ ਹੋਰ ਅਮਰੀਕੀ ਬੈਂਕਾਂ ਦੁਆਰਾ ਪਾਬੰਦੀਸ਼ੁਦਾ ਨਕਦ ਭੰਡਾਰ ਨੂੰ ਤਾਲਿਬਾਨ ਦੇ ਹੱਥਾਂ ਵਿੱਚ ਜਾਣ ਤੋਂ ਰੋਕਣ ਲਈ ਇਹ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ - ਅਮਰੀਕਾ: ਇੱਕ ਦਿਨ 'ਚ ਹੋਈਆਂ 1,000 ਤੋਂ ਵੱਧ ਕੋਰੋਨਾ ਮੌਤਾਂ

ਬਲੂਮਬਰਗ ਦੀ ਰਿਪੋਰਟ ਮੁਤਾਬਕ, ਬਾਈਡੇਨ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਮਰੀਕਾ ਵਿੱਚ ਅਫਗਾਨ ਸਰਕਾਰ ਦੇ ਸੈਂਟਰਲ ਬੈਂਕ ਦੀ ਕੋਈ ਵੀ ਜਾਇਦਾਦ ਤਾਲਿਬਾਨ ਲਈ ਉਪਲੱਬਧ ਨਹੀਂ ਹੋਵੇਗੀ ਅਤੇ ਇਹ ਜਾਇਦਾਦ ਵਿੱਤ ਮੰਤਰਾਲਾ ਦੀ ਪਾਬੰਦੀਸ਼ੁਦਾ ਸੂਚੀ ਵਿੱਚ ਰਹੇਗੀ।

ਇਹ ਵੀ ਪੜ੍ਹੋ - ਦੇਸ਼ ਛੱਡਣ ਤੋਂ ਬਾਅਦ ਅਸ਼ਰਫ ਗਨੀ ਆਏ ਦੁਨੀਆ ਸਾਹਮਣੇ, ਕਿਹਾ- ਕਾਬੁਲ 'ਚ ਰੁਕਦਾ ਤਾਂ ਕਤਲੇਆਮ ਹੋ ਜਾਂਦਾ

ਤਾਲਿਬਾਨ 'ਤੇ ਅਮਰੀਕੀ ਰੋਕ ਦਾ ਮਤਲਬ ਹੈ ਕਿ ਹੁਣ ਉਹ ਕਿਸੇ ਵੀ ਫੰਡ ਦਾ ਇਸਤੇਮਾਲ ਨਹੀਂ ਕਰ ਸਕਦਾ ਹੈ। ਹਾਲਾਂਕਿ, ਇਸਨੂੰ ਲੈ ਕੇ ਵਿੱਤ ਮੰਤਰਾਲਾ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਵ੍ਹਾਈਟ ਹਾਉਸ ਨੇ ਕਿਹਾ- ਸਾਨੂੰ ਉਮੀਦ ਨਹੀਂ ਹੈ ਕਿ ਤਾਲਿਬਾਨ ਨੇ ਅਮਰੀਕਾ ਦੁਆਰਾ ਅਫਗਾਨਿਸਤਾਨ ਨੂੰ ਦਿੱਤੇ ਜਿਨ੍ਹਾਂ ਹਥਿਆਰਾਂ 'ਤੇ ਕਬਜ਼ਾ ਕਰ ਲਿਆ ਹੈ, ਉਨ੍ਹਾਂ ਨੂੰ ਉਹ ਵਾਪਸ ਕਰੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News