12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਟੀਕੇ ਨੂੰ ਜਲਦ ਮਨਜ਼ੂਰੀ ਮਿਲਣ ਦੀ ਸੰਭਾਵਨਾ

05/04/2021 12:41:22 PM

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਫੂਡ ਅਤੇ ਡਰੱਗ ਐਡਮਿਨੀਸਟ੍ਰੇਸ਼ਨ (ਐਫ.ਡੀ.ਏ.) ਵੱਲੋਂ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਵਿਡ-19 ਟੀਕੇ ਨੂੰ ਅਗਲੇ ਹਫ਼ਤੇ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਇਕ ਸੰਘੀ ਅਧਿਕਾਰੀ ਅਤੇ ਇਸ ਪ੍ਰਕਿਰਿਆ ਤੋਂ ਜਾਣੂ ਅਤੇ ਸਕੂਲੀ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਈ ਖ਼ੁਰਾਕਾਂ ਦੀ ਵਿਵਸਥਾ ਕਰਨ ਵਾਲੇ ਵਿਅਕਤੀ ਨੇ ਇਸ ਬਾਰੇ ਵਿਚ ਦੱਸਿਆ। ਕੰਪਨੀ ਦਾ ਟੀਕਾ 16 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ। ਹਾਲਾਂਕਿ ਕੰਪਨੀ ਨੇ ਦੇਖਿਆ ਕਿ ਉਸ ਦਾ ਟੀਕਾ ਛੋਟੇ ਬੱਚਿਆਂ ’ਤੇ ਵੀ ਕਾਰਗਰ ਹੈ, ਜਿਸ ਦੇ ਸਿਰਫ਼ 1 ਮਹੀਨੇ ਬਾਅਦ ਇਹ ਘੋਸ਼ਣਾ ਹੋਈ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ

ਸੰਘੀ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਦੇ ਫਾਈਜ਼ਰ ਦੀਆਂ 2 ਖ਼ੁਰਾਕਾਂ ਵਾਲੇ ਟੀਕੇ ’ਤੇ ਇਸ ਹਫ਼ਤੇ ਦੇ ਸ਼ੁਰੂ ਵਿਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ਦੀ ਸੰਭਾਵਨਾ ਹੈ। 12 ਤੋਂ 15 ਸਾਲ ਦੇ ਬੱਚਿਆਂ ਨੂੰ ਟੀਕਾ ਦੇਣ ਦੇ ਸਬੰਧ ਵਿਚ ਸੰਘੀ ਟੀਕਾ ਸਲਾਹਕਾਰ ਕਮੇਟੀ ਨਾਲ ਬੈਠਕ ਦੇ ਬਾਅਦ ਹੀ ਐਫ.ਡੀ.ਏ. ਕੋਈ ਕਾਰਵਾਈ ਕਰੇਗਾ। ਉਥੇ ਹੀ ਅਮਰੀਕਾ ਵਿਚ ਜ਼ੋਰ ਫੜਦੇ ਟੀਕਾਕਰਨ ਅਭਿਆਨ ਅਤੇ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਦੇ ਮੱਦੇਨਜ਼ਰ ਯੂਰਪੀ ਸੰਘ (ਈ.ਯੂ.) ਦੇ ਅਧਿਕਾਰੀਆਂ ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਪਿਛਲੇ 13 ਮਹੀਨੇ ਤੋਂ ਵੱਧ ਸਮੇਂ ਤੋਂ ਅਮਰੀਕਾ ਵਿਚ ਪਾਬੰਦੀਸ਼ੁਦਾ ਹਵਾਈ ਯਾਤਰਾ ਵਿਚ ਢਿੱਲ ਦੇਣ ਦੀ ਤਜਵੀਜ਼ ਦਿੱਤੀ ਹੈ, ਕਿਉਂਕਿ ਟੀਕਾਕਰਨ ਨਾਲ ਕਈ ਦੇਸ਼ਾਂ ਵਿਚ ਇੰਫੈਕਸ਼ਨ ਅਤੇ ਉਸ ਤੋਂ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਵਿਚ ਕਮੀ ਦੇਖੀ ਗਈ ਹੈ। ਭਾਰਤ ਵਿਚ ਕੋਰੋਨਾ ਦੀ ਸਥਿਤੀ ਵਿਗੜਨ ਦੌਰਾਨ ਕਈ ਦੇਸ਼ਾਂ ਵਿਚ ਹਾਲਾਤ ਸੁਧਰੇ ਹਨ। ਅਮਰੀਕਾ ਵਿਚ ਅਕਤੂਬਰ ਦੇ ਬਾਅਦ ਤੋਂ ਪਹਿਲੀ ਵਾਰ ਰੋਜ਼ਾਨਾ ਦੇ ਮਾਮਲੇ ਘੱਟ ਹੋ ਕੇ ਔਸਤਨ 50,000 ਤੋਂ ਹੇਠਾਂ ਪਹੁੰਚ ਗਏ ਹਨ।

ਇਹ ਵੀ ਪੜ੍ਹੋ : ਭਾਰਤ ’ਚ ਮੈਡੀਕਲ ਸਪਲਾਈ ਲਈ ਅਮਰੀਕਾ ਰਹਿੰਦੇ 3 ਭਰਾ-ਭੈਣਾਂ ਨੇ ਜੁਟਾਏ 2 ਲੱਖ 80 ਹਜ਼ਾਰ ਡਾਲਰ

ਟਰਾਂਸਪੋਰਟ ਸੁਰੱਖਿਆ ਪ੍ਰਸ਼ਾਸਨ ਮੁਤਾਬਕ ਅਮਰੀਕੀ ਹਵਾਈਅੱਡਾ ਜਾਂਚ ਕੇਂਦਰ ਵਿਚ ਕਰੀਬ 16.7 ਲੱਖ ਲੋਕਾਂ ਦੀ ਜਾਂਚ ਹੋਈ ਜੋ ਪਿਛਲੇ ਸਾਲ ਮੱਧ ਮਾਰਚ ਤੋਂ ਸਭ ਤੋਂ ਵੱਧ ਹੈ। ਫਲੋਰਿਡਾ ਦੇ ਗਵਰਨਰ ਰੋਨ ਡੇਸਾਂਤਿਸ ਨੇ ਇਕ ਬਿੱਲ ’ਤੇ ਦਸਤਖ਼ਤ ਕੀਤੇ ਸਨ ਜੋ ਮਹਾਮਾਰੀ ਦੌਰਾਨ ਸਥਾਨਕ ਐਮਰਜੈਂਸੀ ਉਪਾਵਾਂ ਨੂੰ ਲਾਗੂ ਕਰਨ ਦਾ ਅਧਿਕਾਰ ਦਿੰਦਾ ਹੈ। ਹਾਲਾਂਕਿ ਇਹ ਕਾਨੂੰਨ ਜੁਲਾਈ ਤੱਕ ਪ੍ਰਭਾਵੀ ਨਹੀਂ ਹੋਵੇਗਾ ਪਰ ਰਿਪਬਲੀਕਨ ਗਰਵਰਨ ਨੇ ਕਿਹਾ ਕਿ ਉਹ ਸਥਾਨਕ ਪੱਧਰ ’ਤੇ ਜ਼ਰੂਰੀ ਰੂਪ ਨਾਲ ਮਾਸਕ ਪਾਉਣ ਦੇ ਨਿਯਮ ਵਿਚ ਢਿੱਲ ਨਾਲ ਸਬੰਧੀ ਇਕ ਸ਼ਾਸਕੀ ਆਦੇਸ਼ ਜਾਰੀ ਕਰਨਗੇ। ਲਾਸ ਵੇਗਾਸ ਵਿਚ ਵੀ ਕਸੀਨੋ ਵਿਚ ਆਉਣ ਵਾਲਿਆਂ ਦੀ ਸਮਰਥਾ ਵਧਾ ਕੇ  80 ਫ਼ੀਸਦੀ ਕਰ ਦਿੱਤੀ ਗਈ ਹੈ ਅਤੇ 2 ਵਿਅਕਤੀਆਂ ਵਿਚਾਲੇ ਦੀ ਦੂਰੀ ਘਟਾ ਕੇ 3 ਫੁੱਟ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਨਿਕਾਹ ਤੋਂ ਇਨਕਾਰ ਕਰਨ ’ਤੇ ਪਿਤਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ

ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ਘੋਸ਼ਣਾ ਕੀਤੀ ਕਿ ਨਿਊਯਾਰਕ ਸਿਟੀ ਵਿਚ ਮੈਟਰੋ ਟਰੇਨ ਸੇਵਾਵਾਂ ਜਲਦ ਪੁਰੀ ਰਾਤ ਲਈ ਵੀ ਬਹਾਰ ਕਰ ਦਿੱਤੀਆਂ ਜਾਣਗੀਆਂ ਅਤੇ ਮੱਧ ਮਈ ਵਿਚ ਸੂਬੇ ਭਰ ਵਿਚ ਜ਼ਿਆਦਾਤਰ ਕਾਰੋਬਾਰਾਂ ’ਤੇ ਪਾਬੰਦੀ ਘਟਾ ਦਿੱਤੀ ਜਾਏਗੀ। ਲਾਸ ਏਂਜਲਸ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਕਿਸੇ ਦੀ ਮੌਤ ਨਹੀਂ ਹੋਈ। ਈਯੂ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ 27 ਦੇਸ਼ਾਂ ਲਈ ਯਾਤਰਾ ਪਾਬੰਦੀ ਵਿਚ ਢਿੱਲ ਸਬੰਧੀ ਤਜਵੀਜ਼ ਦੀ ਵੀ ਘੋਸ਼ਣਾ ਕੀਤੀ। ਇਸ ’ਤੇ ਅੰਤਿਮ ਫ਼ੈਸਲਾ ਇਸ ਦੇ ਮੈਂਬਰ ਦੇਸ਼ ਕਰਨਗੇ। 

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News