ਅਮਰੀਕਾ ਵਾਸੀਆਂ ਲਈ ਅਹਿਮ ਖ਼ਬਰ, Johnson & Johnson ਕੋਵਿਡ ਵੈਕਸੀਨ ਸਬੰਧੀ ਲਿਆ ਇਹ ਫ਼ੈਸਲਾ
Friday, May 06, 2022 - 12:48 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਡਰੱਗ ਰੈਗੂਲੇਟਰ ਨੇ ਖੂਨ ਦੇ ਥੱਕੇ ਜੰਮਣ ਦੇ ਗੰਭੀਰ ਖ਼ਤਰੇ ਕਾਰਨ ਜਾਨਸਨ ਐਂਡ ਜਾਨਸਨ (ਜੇਐਂਡਜੇ) ਦੀ ਐਂਟੀ-ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਲੈ ਕੇ ਕੁਝ ਪਾਬੰਦੀਆਂ ਲਗਾਈਆਂ ਹਨ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੇ ਕਿਹਾ ਹੈ ਕਿ ਹੁਣ ਇਸ ਵੈਕਸੀਨ ਦੀ ਖੁਰਾਕ ਸਿਰਫ਼ ਉਨ੍ਹਾਂ ਬਾਲਗਾਂ ਨੂੰ ਦਿੱਤੀ ਜਾ ਸਕੇਗੀ, ਜੋ ਕੋਈ ਹੋਰ ਵੈਕਸੀਨ ਨਹੀਂ ਲੈ ਸਕਦੇ ਜਾਂ ਫਿਰ ਖ਼ਾਸ ਤੌਰ 'ਤੇ 'ਜੇਐਂਡਜੇ' ਵੈਕਸੀਨ ਲਗਾਉਣ ਲਈ ਬੇਨਤੀ ਕਰਦੇ ਹਨ। ਅਮਰੀਕੀ ਅਧਿਕਾਰੀ ਕਈ ਮਹੀਨਿਆਂ ਤੋਂ ਇਹ ਸਿਫ਼ਾਰਸ਼ ਕਰ ਰਹੇ ਹਨ ਕਿ ਅਮਰੀਕਾ ਦੇ ਲੋਕ 'ਜੇਐਂਡਜੇ' ਵੈਕਸੀਨ ਦੀ ਬਜਾਏ 'ਫਾਈਜ਼ਰ' ਜਾਂ 'ਮੋਡਰਨਾ' ਦੀ ਵੈਕਸੀਨ ਹੀ ਲਗਵਾਉਣ। ਐੱਫ.ਡੀ.ਏ. ਦੇ ਵੈਕਸੀਨ ਮਾਮਲਿਆਂ ਦੇ ਮੁਖੀ, ਡਾ. ਪੀਟਰ ਮਾਰਕਸ ਨੇ ਕਿਹਾ ਕਿ ਏਜੰਸੀ ਖੂਨ ਦੇ ਥੱਕੇ ਜੰਮਣ ਦੇ ਖ਼ਤਰੇ ਨਾਲ ਸਬੰਧਤ ਅੰਕੜਿਆਂ 'ਤੇ ਇਕ ਵਾਰ ਫਿਰ ਗੌਰ ਕਰਨ ਦੇ ਬਾਅਦ ਇਸ ਸਿੱਟੇ 'ਤੇ ਪਹੁੰਚੀ ਹੈ ਕਿ 'ਜੇਐਂਡਜੇ' ਵੈਕਸੀਨ ਦੀ ਵਰਤੋਂ ਸੀਮਤ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਸੁਤੰਤਰਤਾ ਦਿਵਸ ਮੌਕੇ ਇਜ਼ਾਰਈਲ 'ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 3 ਲੋਕਾਂ ਦੀ ਮੌਤ
ਮਾਰਕਸ ਦੇ ਅਨੁਸਾਰ, ਕੋਵਿਡ-19 ਨਾਲ ਨਜਿੱਠਣ ਲਈ ਬਹੁਤ ਸਾਰੇ ਹੋਰ ਵਿਕਲਪ ਹਨ, ਜੋ ਬਰਾਬਰ ਪ੍ਰਭਾਵਸ਼ਾਲੀ ਹਨ ਅਤੇ ਲੋਕਾਂ ਨੂੰ ਉਨ੍ਹਾਂ ਵੱਲ ਰੁਖ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣ ਦੇ ਸ਼ੁਰੂਆਤੀ ਦੋ ਹਫ਼ਤਿਆਂ ਵਿੱਚ ਖੂਨ ਦੇ ਥੱਕੇ ਜੰਮਣ ਦੀ ਸ਼ਿਕਾਇਤ ਪੈਦਾ ਹੋ ਸਕਦੀ ਹੈ, ਅਜਿਹੇ ਵਿਚ ਜੇਕਰ ਤੁਸੀਂ 6 ਮਹੀਨੇ ਪਹਿਲਾਂ ਵੈਕਸੀਨ ਲਗਵਾਈ ਸੀ, ਤਾਂ ਤੁਹਾਡੇ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। FDA ਨੇ ਫਰਵਰੀ 2021 ਵਿਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਵਿੱਚ ਜੇਐਂਡਜੇ ਦੀ ਐਂਟੀ-ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ। ਸ਼ੁਰੂ ਵਿੱਚ ਇਸ ਵੈਕਸੀਨ ਨੂੰ ਵਿਸ਼ਵਵਿਆਪੀ ਮਹਾਂਮਾਰੀ ਦਾ ਨਜਿੱਠਣ ਲਈ ਇੱਕ ਮਹੱਤਵਪੂਰਨ ਹਥਿਆਰ ਵਜੋਂ ਦੇਖਿਆ ਜਾ ਰਿਹਾ ਸੀ, ਕਿਉਂਕਿ ਕਿਸੇ ਨੂੰ ਵੀ ਇਸ ਦੀ ਸਿਰਫ਼ ਇੱਕ ਖੁਰਾਕ ਲੈਣ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ: ਸ਼੍ਰੀਲੰਕਾ ’ਚ ਡੀਜ਼ਲ ਸੰਕਟ, ਰੋਜ਼ਾਨਾ 4,000 ਟਨ ਡੀਜ਼ਲ ਦੀ ਲੋੜ
ਹਾਲਾਂਕਿ, ਬਾਅਦ ਵਿੱਚ ਸਿੰਗਲ-ਡੋਜ਼ ਵਿਕਲਪ 'ਫਾਈਜ਼ਰ' ਅਤੇ 'ਮੋਡਰਨਾ' ਟੀਕਿਆਂ ਨਾਲੋਂ ਘੱਟ ਪ੍ਰਭਾਵਸ਼ਾਲੀ ਸਾਬਤ ਹੋਇਆ। ਦਸੰਬਰ 2021 ਵਿੱਚ, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ 'ਜੇਐਂਡਜੇ' ਵੈਕਸੀਨ ਨਾਲ ਜੁੜੇ ਸੁਰੱਖਿਆ ਮੁੱਦਿਆਂ ਦੇ ਕਾਰਨ 'ਮੋਡਰਨਾ' ਅਤੇ 'ਫਾਈਜ਼ਰ' ਵੈਕਸੀਨ ਨੂੰ ਤਰਜੀਹ ਦੇਣ ਦੀ ਸਿਫ਼ਾਰਿਸ਼ ਕੀਤੀ ਸੀ। ਅੰਕੜਿਆਂ ਅਨੁਸਾਰ ਅਮਰੀਕਾ ਵਿੱਚ 20 ਕਰੋੜ ਤੋਂ ਵੱਧ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਅਤੇ ਇਨ੍ਹਾਂ ਲੋਕਾਂ ਨੂੰ 'ਮੋਡਰਨਾ' ਅਤੇ 'ਫਾਈਜ਼ਰ' ਦੇ ਟੀਕੇ ਲਗਵਾਏ ਗਏ ਹਨ। ਉਥੇ ਹੀ 1.7 ਲੱਖ ਤੋਂ ਘੱਟ ਲੋਕਾਂ ਨੂੰ 'ਮੋਡਰਨਾ' ਵੈਕਸੀਨ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਯੁਵਰਾਜ ਸਿੰਘ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ, ਪਤਨੀ ਨੇ ਸਾਂਝੀ ਕੀਤੀ ਤਸਵੀਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।