ਅਮਰੀਕਾ : ਹੰਗਾਮੇ ਦੌਰਾਨ ਹੁਣ ਤੱਕ 4 ਲੋਕਾਂ ਦੀ ਮੌਤ, ਵਾਸ਼ਿੰਗਟਨ 'ਚ 15 ਦਿਨ ਦੀ ਐਮਰਜੈਂਸੀ ਘੋਸ਼ਿਤ

Thursday, Jan 07, 2021 - 11:34 AM (IST)

ਅਮਰੀਕਾ : ਹੰਗਾਮੇ ਦੌਰਾਨ ਹੁਣ ਤੱਕ 4 ਲੋਕਾਂ ਦੀ ਮੌਤ, ਵਾਸ਼ਿੰਗਟਨ 'ਚ 15 ਦਿਨ ਦੀ ਐਮਰਜੈਂਸੀ ਘੋਸ਼ਿਤ

ਵਾਸ਼ਿੰਗਟਨ (ਬਿਊਰੋ) ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਅਮਰੀਕਾ ਵਿਚ ਇਕ ਵਾਰ ਫਿਰ ਹਿੰਸਾ ਦੀ ਘਟਨਾ ਵਾਪਰੀ ਹੈ। ਇਸ ਵਾਰ ਵਾਸ਼ਿੰਗਟਨ ਸਥਿਤ ਕੈਪਿਟਲ ਹਿਲ ਵਿਚ ਟਰੰਪ ਦੇ ਸਮਰਥਕਾਂ ਨੇ ਜ਼ਬਰਦਤ ਹੰਗਾਮਾ ਕੀਤਾ। ਜਦੋਂ ਭਾਰਤ ਵਿਚ ਰਾਤ ਦਾ ਸਮਾਂ ਸੀ, ਉਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕ ਹਥਿਆਰਾਂ ਦੇ ਨਾਲ ਕੈਪਿਟਲ ਹਿਲ ਵਿਚ ਦਾਖਲ ਹੋ ਗਏ ਉੱਥੇ ਭੰਨ-ਤੋੜ ਕੀਤੀ, ਸੈਨੇਟਰਾਂ ਨੂੰ ਬਾਹਰ ਕੀਤਾ ਅਤੇ ਉੱਥੇ ਕਬਜ਼ਾ ਕਰ ਲਿਆ।

PunjabKesari

ਭਾਵੇਂਕਿ ਲੰਬੇ ਸੰਘਰਸ਼ ਦੇ ਬਾਅਦ ਸੁਰੱਖਿਆ ਬਲਾਂ ਨੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਕੈਪਿਟਲ ਹਿਲ ਨੂੰ ਸੁਰੱਖਿਅਤ ਕੀਤਾ। ਵਾਸ਼ਿੰਗਟਨ ਦੀ ਹਿੰਸਾ ਵਿਚ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

PunjabKesari

ਅਸਲ ਵਿਚ ਕੈਪਿਟਲ ਹਿਲ ਵਿਚ ਇਲੈਕਟੋਰਲ ਕਾਲਜ ਦੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ਦੇ ਤਹਿਤ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ 'ਤੇ ਮੋਹਰ ਲੱਗਣ ਦੀ ਤਿਆਰੀ ਸੀ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕਾਂ ਨੇ ਵਾਸ਼ਿੰਗਟਨ ਵਿਚ ਮਾਰਚ ਕੱਢਿਆ ਅਤੇ ਕੈਪਿਟਲ ਹਿਲ 'ਤੇ ਹੱਲਾ ਬੋਲ ਦਿੱਤਾ। ਇੱਥੇ ਟਰੰਪ ਨੂੰ ਸੱਤਾ ਵਿਚ ਬਣਾਈ ਰੱਖਣ, ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ।

PunjabKesari

ਵਾਸ਼ਿੰਗਟਨ ਵਿਚ ਐਮਰਜੈਂਸੀ
ਕੈਪਿਟਲ ਹਿਲ ਵਿਚ ਚੱਲ ਰਹੀ ਕਾਰਵਾਈ ਤੋਂ ਵੱਖ ਜਦੋਂ ਟਰੰਪ ਸਮਰਥਾਂ ਨੇ ਆਪਣਾ ਮਾਰਚ ਕੱਢਣਾ ਸ਼ੁਰੂ ਕੀਤਾ ਤਾਂ ਹੰਗਾਮਾ ਹੁੰਦੇ ਦੇਖ ਸੁਰੱਖਿਆ ਨੂੰ ਵਧਾਇਆ ਗਿਆ ਪਰ ਇਹ ਹੰਗਾਮਾ ਰੁਕਿਆ ਨਹੀਂ। ਦੇਖਦੇ ਹੀ ਦੇਖਦੇ  ਸਾਰੇ ਸਮਰਥਕ ਕੈਪਿਟਲ ਹਿਲ ਵੱਲ ਚਲੇ ਗਏ।  

PunjabKesari

ਇਸ ਦੌਰਾਨ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕਣ ਲਈ ਲਾਠੀਚਾਰਜ, ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਵਾਸ਼ਿੰਗਟਨ ਪੁਲਸ ਮੁਤਾਬਕ, ਵੀਰਵਾਰ ਨੂੰ ਹੋਈ ਇਸ ਹਿੰਸਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

PunjabKesari

ਇਸ ਦੌਰਾਨ ਪੁਲਸ ਦੀ ਗੋਲੀ ਨਾਲ ਇਕ ਬੀਬੀ ਦੀ ਮੌਤ ਵੀ ਹੋ ਚੁੱਕੀ ਹੈ। ਜਦੋਂ ਪੂਰੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਤਾਂ ਟਰੰਪ ਦੇ ਸਮਰਥਕਾਂ ਦੇ ਕੋਲ ਬੰਦੂਕਾਂ ਦੇ ਇਲਾਵਾ ਹੋਰ ਖਤਰਨਾਕ ਚੀਜ਼ਾਂ ਵੀ ਮੌਜੂਦ ਸਨ। ਅਮਰੀਕ ਦੇ ਵਾਸ਼ਿੰਗਟਨ ਵਿਚ ਹਿੰਸਾ ਦੇ ਬਾਅਦ ਪਬਲਿਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਵਾਸ਼ਿੰਗਟਨ ਦੇ ਮੇਅਰ ਦੇ ਮੁਤਾਬਕ, ਐਮਰਜੈਂਸੀ ਨੂੰ 15 ਦਿਨ ਦੇ ਲਈ ਵਧਾਇਆ ਗਿਆ ਹੈ।

ਨੋਚ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News