ਅਮਰੀਕਾ ''ਚ ਰਿਕਾਰਡ ਵੋਟਿੰਗ ਹੋਣ ਦਾ ਅਨੁਮਾਨ, 16 ਕਰੋੜ ਤੋਂ ਵੱਧ ਲੋਕ ਕਰਦੇ ਸਨ ਵੋਟਿੰਗ

Wednesday, Nov 04, 2020 - 03:57 PM (IST)

ਨਿਊਯਾਰਕ (ਭਾਸ਼ਾ): ਅਮਰੀਕਾ ਵਿਚ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ 16 ਕਰੋੜ ਤੋਂ ਵੱਧ ਲੋਕਾਂ ਦੇ ਵੋਟਿੰਗ ਕਰਨ ਮਤਲਬ ਕਰੀਬ 67 ਫੀਸਦੀ ਵੋਟਿੰਗ ਹੋਣ ਦਾ ਅਨੁਮਾਨ ਹੈ। ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਹਨਾਂ ਦੇ ਵਿਰੋਧੀ ਜੋ ਬਿਡੇਨ ਆਖਰੀ ਦਿਨ ਵੀ ਪ੍ਰਚਾਰ ਕਰਦੇ ਦਿਸੇ। ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਵਿਚ ਸਭ ਤੋਂ ਵੱਧ 10 ਕਰੋੜ ਤੋਂ ਵੱਧ ਅਮਰੀਕੀ ਪੂਰਵ-ਵੋਟਿੰਗ ਵਿਚ ਆਪਣਾ ਵੋਟ ਪਾ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਦੇਸ਼ ਦੇ ਇਕ ਸਦੀ ਦੇ ਇਤਿਹਾਸ ਵਿਚ ਇਸ ਵਾਰ ਸਭ ਤੋਂ ਵੱਧ ਵੋਟਿੰਗ ਹੋ ਸਕਦੀ ਹੈ। ਇਸ ਸਾਲ ਕਰੀਬ 23.9 ਕਰੋੜ ਲੋਕ ਵੋਟ ਦੇ ਅਧਿਕਾਰ ਦੇ ਯੋਗ ਹਨ। 

'ਨਿਊਯਾਰਕ ਟਾਈਮਜ਼' ਨੇ ਆਪਣੀ ਇਕ ਖ਼ਬਰ  ਵਿਚ ਫਲੋਰੀਡਾ ਦੇ ਪ੍ਰੋਫੈਸਰ ਮਾਇਕਲ ਮੈਕਡੋਨਾਲਡ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਵਿਚ ਕਰੀਬ 16 ਕਰੋੜ ਲੋਕਾਂ ਦੇ ਵੋਟਿੰਗ ਕਰਨ ਦਾ ਅਨੁਮਾਨ ਹੈ। ਅਖ਼ਬਾਰ ਨੇ ਲਿਖਿਆ,''ਇਸ ਦਾ ਮਤਲਬ ਹੈ ਕਿ ਅਮਰੀਕਾ ਵਿਚ ਕਰੀਬ 67 ਫ਼ੀਸਦੀ ਵੋਟਿੰਗ ਹੋ ਸਕਦੀ ਹੈ ਜੋ ਕਿ ਇਕ ਸਦੀ ਤੋਂ ਵੱਧ ਸਮੇਂ ਵਿਚ ਸਭ ਤੋਂ ਵੱਧ ਹੋਵੇਗੀ।'' ਮੈਕਡੋਨਾਲਡ 'ਯੂ.ਐੱਸ. ਇਲੈਕਸ਼ਨ ਪ੍ਰਾਜੈਕਟ' ਦੀ ਅਗਵਾਈ ਕਰਦੇ ਹਨ, ਜੋ ਚੋਣਾਂ ਪੂਰਵ ਵੋਟਿੰਗ 'ਤੇ ਨਜ਼ਰ ਰੱਖਦਾ ਹੈ। 'ਯੂ.ਐੱਸ. ਇਲੈਕਸ਼ਨ ਪ੍ਰਾਜੈਕਟ' ਦੇ ਮੁਤਾਬਕ ਇਸ ਤੋਂ ਪਹਿਲਾਂ 1908 ਵਿਚ 65 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ ਸੀ। 

ਪੜ੍ਹੋ ਇਹ ਅਹਿਮ ਖਬਰ- ਮਿਲਾਨ ਵਿਖੇ ਬੈਂਕ ਕ੍ਰੈਡਿਟ ਐਗਰੀਕੋਲੇ ਦੀ ਸ਼ਾਖਾ ਹਥਿਆਰਬੰਦ ਲੁਟੇਰਿਆਂ ਨੇ ਲੁੱਟੀ

ਖ਼ਬਰ ਦੇ ਮੁਤਾਬਕ ਘੱਟੋ-ਘੱਟ 6 ਰਾਜਾਂ- ਟੈਕਸਾਸ, ਕੋਲੋਰਾਡੋ, ਵਾਸ਼ਿੰਗਟਨ, ਓਰੇਗਨ, ਹਵਾਈ ਅਤੇ ਮੋਂਟਾਨਾ ਵਿਚ ਪਹਿਲਾਂ ਹੀ 2016 ਚੋਣਾਂ ਦੀ ਤੁਲਨਾ ਵਿਚ ਵੱਧ ਪੂਰਵ-ਵੋਟਿੰਗ ਹੋ ਚੁੱਕੀ ਹੈ। ਉੱਥੇ ਫਲੋਰੀਡਾ, ਜਾਰਜੀਆ ਅਤੇ ਨੌਰਥ ਕੈਰੋਲਾਇਨਾ ਵਿਚ ਵੋਟਿੰਗ 2016 ਵਿਚ ਹੋਈ ਵੋਟਿੰਗ ਦੇ ਕਰੀਬ ਪਹੁੰਚ ਗਈ ਹੈ। ਇਹ ਅਜਿਹੇ ਰਾਜ ਹਨ ਜਿੱਥੇ ਰੁਝਾਨ ਸਪਸ਼ੱਟ  ਨਹੀਂ ਹਨ। ਇਸ ਵਿਚ ਟਰੰਪ ਅਤੇ ਬਿਡੇਨ ਪੂਰੇ ਦਿਨ ਪਾਰਟੀ ਕਾਰਕੁੰਨਾਂ ਅਤੇ ਵੋਟਰਾਂ ਨੂੰ ਮਿਲਦੇ ਰਹੇ ਅਤੇ ਵੋਟ ਪਾਉਣ ਦੇ ਲਈ ਉਹਨਾਂ ਤੋਂ ਵੋਟਿੰਗ ਕੇਂਦਰ ਜਾਣ ਦੀ ਅਪੀਲ ਕੀਤੀ। ਟਰੰਪ ਨੇ ਟਵੀਟ ਕੀਤਾ, ਬਾਹਰ ਨਿਕਲੋ ਅਤੇ ਵੋਟਿੰਗ ਕਰੋ।'' ਉੱਥੇ ਬਿਡੇਨ ਨੇ ਵੀ ਟਵੀਟ ਕੀਤਾ, ਸਾਡਾ ਲੋਕਤੰਤਰ ਦਾਅ 'ਤੇ ਹੈ। ਦੋਸਤੋ ਸਮਾਂ ਨਿਕਲਦਾ ਜਾ ਰਿਹਾ ਹੈ ਵੋਟਿੰਗ ਕਰੋ।''


Vandana

Content Editor

Related News