ਅਮਰੀਕੀ ਚੋਣਾਂ : ਭਾਰਤੀ ਮੂਲ ਦੇ ਚਾਰੇ ਡੈਮੋਕ੍ਰੈਟਿਕ ਸਾਂਸਦ ਜਿੱਤੇ

Wednesday, Nov 04, 2020 - 03:58 PM (IST)

ਅਮਰੀਕੀ ਚੋਣਾਂ : ਭਾਰਤੀ ਮੂਲ ਦੇ ਚਾਰੇ ਡੈਮੋਕ੍ਰੈਟਿਕ ਸਾਂਸਦ ਜਿੱਤੇ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਭਾਰਤੀ-ਅਮਰੀਕੀ ਭਾਈਚਾਰਾ ਪਹਿਲੀ ਵਾਰ ਇਕ ਵੱਡੀ ਤਾਕਤ ਬਣ ਕੇ ਉਭਰਿਆ ਹੈ। ਅਮਰੀਕੀ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਡੈਮੋਕ੍ਰੈਟਿਕ ਪਾਰਟੀ ਦੇ ਟਿਕਟ 'ਤੇ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਲਈ ਚੋਣ ਲੜੇ ਭਾਰਤੀ ਮੂਲ ਦੇ ਚਾਰੇ ਉਮੀਦਵਾਰ ਜਿੱਤ ਗਏ ਹਨ। ਇਹਨਾਂ ਵਿਚ ਡਾਕਟਰ ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਇਕ ਵਾਰ ਫਿਰ ਜਿੱਤ ਦਰਜ ਕੀਤੀ ਹੈ।  

ਡਾਕਟਰ ਹੀਰਲ ਦੇ ਪ੍ਰਤੀਨਿਧੀ ਸਭਾ ਵਿਚ ਪਹੁੰਚਣ ਦੀ ਸੰਭਾਵਨਾ
ਦੋਵੇਂ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਪਾਰਟੀਆਂ ਨੇ ਭਾਈਚਾਰੇ ਦੇ 18 ਲੱਖ ਵੋਟਰਾਂ ਨੂੰ ਲੁਭਾਉਣ ਲਈ ਕਈ ਕਦਮ ਚੁੱਕੇ ਕਿਉਂਕਿ ਫਲੋਰੀਡਾ, ਜਾਰਜੀਆ, ਮਿਸ਼ੀਗਨ, ਨੌਰਥ ਕੈਰੋਲੀਨਾ, ਟੈਕਸਾਸ ਅਤੇ ਪੈੱਨਸਿਲਵੇਨੀਆ ਜਿਹੇ ਸਖਤ ਮੁਕਾਬਲੇ ਵਾਲੇ ਰਾਜਾ ਵਿਚ ਜਿੱਤ ਦੇ ਲਈ ਭਾਈਚਾਰੇ ਦੀਆਂ ਵੋਟਾਂ ਅਹਿਮ ਹਨ। ਭਾਰਤੀ ਮੂਲ ਦੇ ਸਾਂਸਦਾਂ ਦੇ ਸਮੂਹਾਂ ਨੂੰ ਕ੍ਰਿਸ਼ਨਾਮੂਰਤੀ ਗੈਰ ਰਮਸੀ ਤੌਰ 'ਤੇ 'ਸਮੋਸਾ ਕਾਕਸ' ਕਹਿੰਦੇ ਹਨ ਅਤੇ ਇਹਨਾਂ ਚੋਣਾਂ ਵਿਚ ਇਸ ਸਮੂਹ ਵਿਚ ਘੱਟੋ-ਘੱਟ ਇਕ ਮੈਂਬਰਾਂ ਦੇ ਵਾਧੇ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਡਾਕਟਰ ਹੀਰਲ ਤਿਪਿਰਨੇਨੀ ਐਰੀਜ਼ੋਨਾ ਦੇ 6ਵੇਂ ਕਾਂਗਰਸ ਚੋਣ ਖੇਤਰ ਵਿਚ ਰੀਪਬਲਕਿਨ ਉਮੀਦਵਾਰ ਡੇਵਿਡ ਸ਼ੇਕਰਟ 'ਤੇ ਆਖਰੀ ਸੂਚਨਾ ਮਿਲਣ ਤੱਕ ਬੜਤ ਬਣਾਏ ਹੋਏ ਹਨ। ਜੇਕਰ 52 ਸਾਲਾ ਹੀਰਲ ਚੁਣੀ ਜਾਂਦੀ ਹੈ ਤਾਂ ਪ੍ਰਤੀਨਿਧੀ ਸਭਾ ਪਹੁੰਚਣ ਵਾਲੀ ਭਾਰਤੀ ਮੂਲ ਦੀ ਦੂਜੀ ਬੀਬੀ ਹੋਵੇਗੀ। ਪ੍ਰਮਿਲਾ ਜੈਪਾਲ ਭਾਰਤੀ ਮੂਲ ਦੀ ਪਹਿਲੀ ਬੀਬੀ ਹੈ ਜੋ 2016 ਵਿਚ ਪ੍ਰਤੀਨਿਧੀ ਸਭਾ ਦੇ ਲਈ ਚੁਣੀ ਗਈ ਸੀ।

ਹੈਰਿਸ, ਕ੍ਰਿਸ਼ਨਾਮੂਰਤੀ ਤੇ ਰੋ ਖੰਨਾ ਨੇ ਦਰਜ ਕੀਤੀ ਜਿੱਤ 
'ਸਮੋਸਾ ਕਾਕਸ' ਵਿਚ ਇਸ ਸਮੇਂ ਪੰਜ ਭਾਰਤੀ-ਅਮਰੀਕੀ ਸਾਂਸਦ ਹਨ ਜਿਹਨਾਂ ਵਿਚ ਚਾਰ ਪ੍ਰਤੀਨਿਧੀ ਸਭਾ ਦੇ ਮੈਂਬਰ ਹਨ ਜਦਕਿ ਪੰਜਵੀਂ ਮੈਂਬਰ ਸੈਨੇਟਰ ਕਮਲਾ ਹੈਰਿਸ ਹਨ। ਹੈਰਿਸ ਇਹਨਾਂ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਨ। ਕ੍ਰਿਸ਼ਨਾਮੂਰਤੀ (47) ਨੇ ਆਸਾਨੀ ਨਾਲ ਲਿਬਰਟੇਰਿਯਨ ਪਾਰਟੀ ਉਮੀਦਵਾਰ ਪ੍ਰੇਸਟਨ ਨੇਲਸਨ ਨੂੰ ਹਰਾ ਦਿੱਤਾ। ਆਖਰੀ ਸੂਚਨਾ ਮਿਲੇ ਜਾਣ ਤੱਕ ਉਹਨਾਂ ਨੂੰ ਕੁੱਲ ਗਿਣੀਆਂ ਗਈਆਂ ਵੋਟਾਂ ਦੇ ਕਰੀਬ 71 ਫ਼ੀਸਦੀ ਵੋਟ ਮਿਲ ਚੁੱਕੇ ਸਨ। ਰੋ ਖੰਨਾ ਨੇ ਆਸਾਨੀ ਨਾਲ ਆਪਣੇ ਭਾਰਤੀ ਮੂਲ ਦੇ ਵਿਰੋਧੀ ਅਤੇ ਰੀਪਬਲਕਿਨ ਪਾਰਟੀ ਦੇ ਉਮੀਦਵਾਰ ਰਿਤੇਸ਼ ਟੰਡਨ (48) ਨੂੰ ਹਰਾਇਆ। ਉਹਨਾਂ ਨੇ ਕਰੀਬ 50 ਫ਼ੀਸਦੀ ਵੋਟਾਂ ਨਾਲ ਜਿੱਤ ਦਰਜ ਕੀਤੀ। ਖੰਨਾ ਲਗਾਤਾਰ ਤੀਜੀ ਵਾਰ ਕੈਲੀਫੋਰਨੀਆ ਦੇ 17ਵੇਂ ਕਾਂਗਰਸ ਚੋਣ ਖੇਤਰ ਤੋਂ ਜੇਤੂ ਬਣੇ ਹਨ। 

ਐਮੀ ਬੇਰਾ ਵੀ ਜਿੱਤੇ
ਸਮੋਸਾ ਕਾਕਸ ਵਿਚ ਸਭ ਤੋਂ ਸੀਨੀਅਰ ਮੈਂਬਰ ਡਾਕਟਰ ਐਮੀ ਬੇਰਾ (55) ਨੇ ਆਸਾਨੀ ਨਾਲ ਪੰਜਵੀਂ ਵਾਰ ਕੈਲੀਫੋਰਨੀਆ ਦੇ ਸੱਤਵੇਂ ਕਾਂਗਰਸ ਚੋਣ ਖੇਤਰ ਤੋਂ ਜਿੱਤ ਦਰਜ ਕੀਤੀ। ਜਦੋਂ ਆਖਰੀ ਸੂਚਨਾ ਮਿਲੀ ਤਾਂ ਉਹ ਆਪਣੇ ਰੀਪਬਲਕਿਨ ਵਿਰੋਧੀ 65 ਸਾਲਾ ਬਜ ਪੈਟਰਸਨ 'ਤੇ 25 ਫ਼ੀਸਦੀ ਵੋਟਾਂ ਦੀ ਅਜੇਤੂ ਬੜਤ ਬਣਾ ਚੁੱਕੇ ਸਨ। ਉੱਥੇ ਟੈਕਸਾਸ ਦੇ 22ਵੇਂ ਕਾਂਗਰਸ ਚੋਣ ਖੇਤਰ ਤੋਂ ਡੈਮੋਕ੍ਰੈਟਿਕ ਪਾਰਟੀ ਨਾਲ ਲੜ ਰਹੇ ਪ੍ਰੇਸਟਨ ਕੁਲਕਰਨੀ (42) ਰੀਪਬਲਕਿਨ ਉਮੀਦਵਾਰ ਟ੍ਰਾਏ ਨੇਹਲਸ (52) ਨੂੰ ਸਖਤ ਟੱਕਰ ਦੇ ਰਹੇ ਹਨ। ਆਖਰੀ ਸੂਚਨਾ ਮਿਲਣ ਤੱਕ ਉਹ ਪੰਜ ਫ਼ੀਸਦੀ ਵੋਟਾਂ ਤੋਂ ਪਿੱਛੇ ਚੱਲ ਰਹੇ ਸਨ। ਵਰਜੀਨੀਆ ਦੇ 11ਵੇਂ ਕਾਂਗਰਸ ਚੋਣ ਖੇਤਰ ਤੋਂ ਰੀਪਬਲਿਕਨ ਪਾਰਟੀ ਉਮੀਦਵਾਰ ਮੰਗਾ ਅਨੰਤਮੁਲਾ ਨੂੰ ਮੌਜੂਦਾ ਡੈਮੋਕ੍ਰੈਟਿਕ ਸਾਂਸਦ ਅਤੇ ਉਮੀਦਵਰ ਗੇਰੀ ਕਾਨੋਲੀ ਤੋਂ ਹਾਰ ਮਿਲੀ ਹੈ। ਰੀਪਬਲਕਿਨ ਪਾਰਟੀ ਉਮੀਦਵਾਰ ਨਿਸ਼ਾ ਸ਼ਰਮਾ ਦੀ ਵੀ ਡੈਮੋਕ੍ਰੈਟਿਕ ਪਾਰਟੀ ਉਮੀਦਵਾਰ ਮਾਰਕ ਡੀਸਾਉਲਨੀਅਰ ਤੋਂ 50 ਫ਼ੀਸਦੀ ਤੋਂ ਵੱਧ ਵੋਟਾਂ ਨਾਲ ਹਾਰ ਹੋਈ ਹੈ।

ਓਹੀਓ ਤੋਂ ਚੁਣੇ ਗਏ ਨੀਰਜ ਐਂਟਨੀ
ਨੀਰਜ ਐਂਟਨੀ ਓਹੀਓ ਤੋਂ ਸੈਨੇਟਰ ਚੁਣੇ ਗਏ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਐਂਟਨੀ ਨੇ ਮੰਗਲਵਾਰ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਮਾਰਕ ਫੋਗਲ ਨੂੰ ਹਰਾਇਆ। ਸਹੁੰ ਚੁੱਕਣ ਦੇ ਬਾਅਦ ਉਹ ਉਹੀਓ ਤੋਂ ਸੈਨੇਟਰ ਬਣਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਜਾਣਗੇ। ਐਂਟਨੀ ਦੇ ਮਾਤਾ-ਪਿਤਾ 1987 ਵਿਚ ਅਮਰੀਕਾ ਆਏ ਸਨ। ਐਂਟਨੀ ਨੇ ਕਿਹਾ,''ਮੈਂ ਇਸ ਭਾਈਚਾਰੇ ਦੇ ਲਗਾਤਾਰ ਸਮਰਥਨ ਦੇ ਲਈ ਧੰਨਵਾਦੀ ਰਹਾਂਗਾ, ਜਿਸ ਵਿਚ ਮੈਂ ਪੈਦਾ ਹੋਇਆ ਅਤੇ ਵੱਡਾ ਹੋਇਆ।'' ਰਾਜਨੀਤੀ ਸ਼ਾਸਤਰ ਵਿਚ ਗ੍ਰੈਜੁਏਟ ਐਂਟਨੀ 24 ਸਾਲ ਦੀ ਉਮਰ ਵਿਚ 2014 ਵਿਚ ਓਹੀਓ ਪ੍ਰਤੀਨਧੀ ਸਭਾ ਦੇ ਲਈ ਚੁਣੇ ਗਏ ਸਨ। ਐਂਟਨੀ ਨੇਕਿਹਾ,''ਸੈਨੇਟਰ ਦੇ ਤੌਰ 'ਤੇ ਮੈਂ ਰੋਜ਼ ਸਖਤ ਮਿਹਨਤ ਕਰਾਂਗਾ ਤਾਂ ਜੋ ਓਹੀਓ ਦੇ ਲੋਕਾਂ ਨੂੰ ਆਪਣਾ ਅਮਰੀਕੀ ਸੁਪਨਾ ਸੱਚ ਕਰਨ ਦਾ ਮੌਕਾ ਮਿਲੇ।'' 


author

Vandana

Content Editor

Related News