ਅਮਰੀਕਾ : ਚੋਣਾਂ ਤੋਂ ਪਹਿਲਾਂ ਹੀ ਢਾਈ ਕਰੋੜ ਲੋਕ ਪਾ ਚੁੱਕੇ ਹਨ ਆਪਣੀ ਵੋਟ
Monday, Oct 19, 2020 - 05:17 PM (IST)
ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ 3 ਨਵੰਬਰ ਨੂੰ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਤਕਰੀਬਨ ਢਾਈ ਕਰੋੜ ਲੋਕ ਆਪਣੀ ਵੋਟ ਪਾ ਚੁੱਕੇ ਹਨ, ਜੋ ਅਮਰੀਕੀ ਇਤਿਹਾਸ ਵਿਚ ਇਕ ਰਿਕਾਰਡ ਹਨ। ਕੋਰੋਨਾ ਵਾਇਰਸ ਸੰਕਟ ਕਾਰਨ ਇਸ ਵਾਰ ਮੇਲ ਇਨ ਵੋਟਿੰਗ ਨੂੰ ਬੜ੍ਹਾਵਾ ਦਿੱਤਾ ਗਿਆ ਹੈ, ਜਿਸ ਤਹਿਤ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੀ ਵੋਟ ਨੂੰ ਮੇਲ ਕਰ ਰਹੇ ਹਨ ਜਿਨ੍ਹਾਂ ਦੀ ਗਿਣਤੀ 3 ਨਵੰਬਰ ਦੀਆਂ ਵੋਟਾਂ ਨਾਲ ਕੀਤੀ ਜਾਵੇਗੀ।
ਅਮਰੀਕੀ ਚੋਣ ਪ੍ਰਣਾਲੀ ਵਿਚ ਇਸ ਨੂੰ ਈ. ਬੀ. ਸੀ. ਐੱਸ. ਕਿਹਾ ਗਿਆ ਹੈ, ਜੋ ਇਸ ਵਾਰ ਚੋਣ ਨਤੀਜਿਆਂ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਈ. ਬੀ. ਸੀ. ਐੱਸ. ਤੋਂ ਭਾਵ ਹੈ ਕਿ ਵੋਟਾਂ ਦੀ ਤਾਰੀਖ਼ ਤੋਂ ਪਹਿਲਾਂ ਹੀ ਚੋਣਾਂ ਕਰਵਾਉਣਾ। ਇਸ ਲਈ ਅਮਰੀਕੀ ਸੰਵਿਧਾਨ ਵਿਚ ਇਕ ਬਦਲ ਦਿੱਤਾ ਗਿਆ ਹੈ, ਜਿਸ ਤਹਿਤ ਲੋਕ ਬੈਲੇਟ ਰਾਹੀਂ ਵੋਟਿੰਗ ਕਰ ਸਕਦੇ ਹਨ ਅਤੇ ਵੋਟ ਨੂੰ ਮੇਲ ਕਰ ਸਕਦੇ ਹਨ। ਇਨ੍ਹਾਂ ਦੀ ਵਰਤੋਂ ਅਜਿਹੇ ਪੇਂਡੂ ਇਲਾਕਿਆਂ ਜਾਂ ਅਜਿਹੇ ਸਥਾਨਾਂ 'ਤੇ ਹੁੰਦੀ ਹੈ ਜਿੱਥੇ ਰਹਿਣ ਵਾਲੇ ਸੈਂਟਰ ਤੋਂ ਦੂਰ ਹੁੰਦੇ ਹਨ। ਇਸ ਦੇ ਨਾਲ ਹੀ ਬਜ਼ੁਰਗਾਂ ਲਈ ਇਹ ਸੁਵਿਧਾ ਦਿੱਤੀ ਜਾਂਦੀ ਹੈ।
ਵੋਟਿੰਗ ਦੇ ਦਿਨ ਤੋਂ ਤਕਰੀਬਨ 30 ਦਿਨ ਪਹਿਲਾਂ ਲੋਕ ਆਪਣੀ ਵੋਟ ਪੋਸਟ ਕੀਤੀ ਜਾ ਸਕਦੀ ਹੈ । ਹਰ ਸੂਬੇ ਵਿਚ ਸਥਾਨਕ ਚੋਣ ਵਿਭਾਗ ਤਾਰੀਖ਼ ਤੈਅ ਕਰਦਾ ਹੈ। ਇਸ ਦੇ ਲਈ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੁੰਦਾ ਹੈ। ਕੋਰੋਨਾ ਕਾਰਨ ਇਸ ਵਾਰ ਵੱਡੀ ਗਿਣਤੀ ਵਿਚ ਲੋਕਾਂ ਨੇ ਮੇਲ ਰਾਹੀਂ ਵੋਟਾਂ ਪਾ ਕੇ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਸਾਲ 30 ਲੱਖ ਲੋਕਾਂ ਨੇ ਪਹਿਲਾਂ ਵੋਟਾਂ ਪਾਈਆਂ ਸਨ ਪਰ ਇਸ ਵਾਰ ਤਾਂ 27 ਮਿਲੀਅਨ ਭਾਵ 2.7 ਕਰੋੜ ਲੋਕ ਆਪਣੀ ਵੋਟ ਪਾ ਚੁੱਕੇ ਹਨ।