ਅਮਰੀਕਾ ਨੇ ਅਫਗਾਨਿਸਤਾਨ ''ਚ ਸੁੱਟੇ 5982 ਬੰਬ
Saturday, Dec 01, 2018 - 11:07 PM (IST)

ਕਾਬੁਲ–ਅਮਰੀਕਾ ਨੇ ਇਸ ਸਾਲ ਅਫਗਾਨਿਸਤਾਨ 'ਚ ਸ਼ਨੀਵਾਰ ਤੱਕ 5982 ਬੰਬ ਸੁੱਟੇ। ਤੁਰਕੀ ਦੀ ਇਕ ਅਖਬਾਰ ਨੇ ਦੱਸਿਆ ਕਿ ਅਮਰੀਕਾ ਦੀ ਅਗਵਾਈ ਵਾਲੀਆਂ ਗਠਜੋੜ ਫੌਜਾਂ ਦੇ ਲੜਾਕੂ ਹਵਾਈ ਜਹਾਜ਼ਾਂ ਨੇ ਅਕਤੂਬਰ ਤੱਕ 6600 ਉਡਾਨਾਂ ਭਰੀਆਂ। 2011 'ਚ ਅਮਰੀਕੀ ਫੌਜ ਨੇ 5400 ਬੰਬ ਸੁੱਟੇ ਸਨ ਪਰ ਇਸ ਸਾਲ ਪਿਛਲੇ ਕਈ ਰਿਕਾਰਡ ਟੁੱਟ ਗਏ। ਇਸ ਸਾਲ 1 ਜਨਵਰੀ ਤੋਂ 30 ਸਤੰਬਰ ਤੱਕ ਹੋਏ ਹਮਲਿਆਂ ਦੌਰਾਨ 649 ਆਮ ਨਾਗਰਿਕਾਂ ਦੀ ਜਾਨ ਜਾ ਚੁੱਕੀ ਸੀ।