ਅਮਰੀਕਾ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਕਾਨੂੰਨੀ ਪ੍ਰਣਾਲੀ ਨਹੀਂ ਮੰਨਦਾ

8/9/2020 3:52:44 PM

ਵਾਸ਼ਿੰਗਟਨ- ਅਮਰੀਕਾ ਦੇ ਇਕ ਉੱਚ ਡਿਪਲੋਮੈਟ ਨੇ ਕਿਹਾ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਚੀਨੀ ਕਮਿਊਨਿਸਟ ਪਾਰਟੀ ਨੂੰ ਸ਼ਾਸਨ ਦੀ ਕਾਨੂੰਨੀ ਪ੍ਰਣਾਲੀ ਨਹੀਂ ਮੰਨਦਾ। ਚੀਨੀ ਕਮਿਊਨਿਸਟ ਪਾਰਟੀ ਕਹਿ ਰਹੀ ਹੈ ਕਿ ਉਨ੍ਹਾਂ ਕੋਲ ਕਾਨੂੰਨੀ ਪ੍ਰਣਾਲੀ ਹੈ।

ਅਮਰੀਕਾ 'ਚ ਕੌਮਾਂਤਰੀ ਧਾਰਮਿਕ ਸੁਤੰਤਰਤਾ ਦੇ ਸਟੇਟ ਡਿਪਾਰਟਮੈਟ ਦੇ ਸਪੈਸ਼ਲ ਰੀਪ੍ਰੈਜ਼ੈਂਟੇਟਿਵ ਸੈਮ ਬਰਾਊਨਬੈਕ ਨੇ ਕਿਹਾ ਕਿ ਚੀਨ ਦੇ ਮਨੁੱਖੀ ਅਧਿਕਾਰਾਂ, ਖਾਸ ਤੌਰ 'ਤੇ ਉਈਗਰ ਮੁਸਲਮਾਨਾਂ 'ਤੇ ਮਨੁੱਖੀ ਅਧਿਕਾਰਾਂ ਨੂੰ ਖੋਹਣ ਦੀ ਆਲੋਚਨਾ ਕਰ ਰਹੇ ਹਨ ਜੋ ਕਿ ਸ਼ਿਨਜਿਆਂਗ ਸੂਬੇ ਵਿਚ ਕੈਦ ਹਨ। ਬਰਾਊਨਬੈਕ ਦੀਆਂ ਟਿੱਪਣੀਆਂ ਅਮਰੀਕਾ ਦੇ ਚੀਨ ਦੇ ਖਰਾਬ ਰਿਸ਼ਤਿਆਂ ਦੀ ਗਵਾਹੀ ਭਰ ਰਹੀਆਂ ਹਨ। ਅਮਰੀਕਾ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਨੂੰ ਫੈਲਾਉਣ ਲਈ ਚੀਨ ਨੂੰ ਦੋਸ਼ੀ ਮੰਨਦਾ ਆਇਆ ਹੈ। ਦੋਹਾਂ ਦੇਸ਼ਾਂ ਵਿਚ ਕਾਫੀ ਕੁੜੱਤਣ ਆ ਚੁੱਕੀ ਹੈ। 

ਚੀਨ ਅਧਿਕਾਰੀਆਂ ਨੇ ਉਈਗਰ ਮੁਸਲਮਾਨਾਂ 'ਤੇ ਹੋ ਰਹੇ ਤਸ਼ੱਦਦ ਨੂੰ ਢੱਕਦੇ ਹੋਏ ਕਿਹਾ ਹੈ ਕਿ ਉਹ ਤਾਂ ਸ਼ਿਨਜਿਆਂਗ ਵਿਚ ਵੱਧ ਰਹੇ ਅੱਤਵਾਦੀ ਖਤਰਿਆਂ ਨੂੰ ਘੱਟ ਕਰਨ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ। ਉਈਗਰ ਮੁਸਲਮਾਨਾਂ ਦਾ ਕਹਿਣਾ ਹੈ ਕਿ ਅਧਿਕਾਰੀ ਉਨ੍ਹਾਂ ਦੇ ਧਰਮ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ ਕੁੱਟਦੇ ਮਾਰਦੇ ਹਨ। ਬਰਾਊਨਬੈਕ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੀਨ ਕੋਲ ਇਕ ਕਮਿਊਨਿਸਟ ਪਾਰਟੀ ਹੈ ਜੋ ਵਿਸ਼ਵਾਸ ਨਾਲ ਯੁੱਧ ਵਿਚ ਕਮਿਊਨਿਸਟ ਪਾਰਟੀ ਨੂੰ ਜਾਰੀ ਰੱਖਦੀ ਹੈ। ਸਾਨੂੰ ਚੀਨੀ ਲੋਕਾਂ ਨਾਲ ਕੋਈ ਸਮੱਸਿਆ ਨਹੀਂ ਹੈ। ਇਹ ਕਮਿਊਨਿਸਟ ਪਾਰਟੀ ਨਾਸਤਿਕ ਕੰਟਰੋਲ ਹੈ। 


Lalita Mam

Content Editor Lalita Mam