ਪੇਗਾਸਸ ਰਾਹੀਂ ਅਮਰੀਕੀ ਵਿਦੇਸ਼ ਮੰਤਰਾਲਾ ਦੇ 11 ਅਫ਼ਸਰਾਂ ਦੀ ਹੋਈ ਜਾਸੂਸੀ : ਰਿਪੋਰਟ
Sunday, Dec 05, 2021 - 12:39 AM (IST)
ਵਾਸ਼ਿੰਗਟਨ-ਇਜ਼ਰਾਈਲ ਦੇ ਐੱਨ.ਐੱਸ.ਓ. ਗਰੁੱਪ ਵੱਲੋਂ ਬਣਾਏ ਗਏ ਪੇਗਾਸਸ ਸਪਾਈਵੇਅਰ ਰਾਹੀਂ ਹੁਣ ਅਮਰੀਕੀ ਅਫਸਰਾਂ ਦੇ ਫੋਨ ਵੀ ਹੈਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਵਿਦੇਸ਼ ਮੰਤਰਾਲਾ ਦੇ ਕਰੀਬ 11 ਅਫਸਰਾਂ ਦੇ ਫੋਨ ਨੂੰ ਕੁਝ ਲੋਕਾਂ ਨੇ ਪੇਗਾਸਸ ਰਾਹੀਂ ਹੈਕ ਕੀਤਾ ਸੀ। ਪੇਗਾਸਸ ਰਾਹੀਂ ਅਮਰੀਕੀ ਅਫਸਰਾਂ ਦੇ ਮੋਬਾਇਲ ਹੈਕ ਕਰਨ ਦਾ ਇਹ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਮੁੱਦੇ 'ਤੇ ਆਯੋਜਿਤ ਬੈਠਕ ਦੀ ਮੇਜ਼ਬਾਨੀ ਕਰੇਗਾ ਪਾਕਿ
ਇਸ ਤੋਂ ਪਹਿਲਾਂ ਭਾਰਤ 'ਚ ਵੀ ਪੇਗਾਸਸ ਸਪਾਈਵੇਅਰ ਰਾਹੀਂ ਜਾਸੂਸੀ ਦਾ ਦਾਅਵਾ ਕੀਤਾ ਗਿਆ ਸੀ। ਮੀਡੀਆ ਰਿਪੋਰਟ 'ਚ ਮਾਮਲਿਆਂ ਨਾਲ ਸੰਬੰਧਿਤ ਦੋ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪੇਗਾਸਾਸ ਰਾਹੀਂ ਪਿਛਲੇ ਕੁਝ ਮਹੀਨਿਆਂ 'ਚ ਅਮਰੀਕੀ ਵਿਦੇਸ਼ ਮੰਤਰਾਲਾ ਦੇ ਉਨ੍ਹਾਂ ਅਫਸਰਾਂ ਦੇ ਆਈਫੋਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜੋ ਜਾਂ ਤਾਂ ਯੁਗਾਂਡਾ 'ਚ ਤਾਇਨਾਤ ਹੈ ਜਾਂ ਫਿਰ ਪੂਰਬੀ ਅਫਰੀਕੀ ਦੇਸ਼ਾਂ ਦੇ ਮਾਮਲੇ ਦੇਖ ਰਹੇ ਸਨ।
ਇਹ ਵੀ ਪੜ੍ਹੋ : ਐਂਜੇਲਾ ਮਰਕੇਲ ਨੇ ਜਰਮਨੀ ਦੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਮੋਬਾਇਲ ਫੋਨ 'ਚ ਕੀਤੀ ਗਈ ਇਹ ਘੁਸਪੈਠ ਐੱਨ.ਐੱਸ.ਓ. ਤਕਨਾਲੋਜੀ ਰਾਹੀਂ ਅਮਰੀਕੀ ਅਧਿਕਾਰੀਆਂ ਦੇ ਫੋਨ ਹੈਕ ਕਰਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਘਟਨਾ ਦੱਸੀ ਜਾ ਰਹੀ ਹੈ। ਪਹਿਲਾਂ ਕੁਝ ਅਮਰੀਕੀ ਅਧਿਕਾਰੀਆਂ ਅਤੇ ਹੋਰ ਲੋਕਾਂ ਦੇ ਮੋਬਾਇਲ ਨੰਬਰਾਂ ਦੀ ਲਿਸਟ ਸਾਹਮਣੇ ਆਈ ਸੀ ਪਰ ਇਹ ਸਪੱਸ਼ਟ ਨਹੀਂ ਸੀ ਕਿ ਇਸ ਸੰਨ੍ਹ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਇਹ ਸਫਲ ਹੋਈ ਸੀ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕੋਰੋਨਾ ਦੇ ਰਿਕਾਰਡ 5,352 ਨਵੇਂ ਮਾਮਲੇ ਆਏ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।