ਅਮਰੀਕਾ ਨੇ ਵਾਅਦੇ ਅਨੁਸਾਰ ਯੂਕ੍ਰੇਨ ਨੂੰ ਕਰੀਬ 75 ਪ੍ਰਤੀਸ਼ਤ ਅਸਲਾ ਕੀਤਾ ਪ੍ਰਦਾਨ
Thursday, May 19, 2022 - 02:52 PM (IST)

ਵਾਸ਼ਿੰਗਟਨ (ਵਾਰਤਾ): ਅਮਰੀਕਾ ਨੇ ਯੂਕ੍ਰੇਨ ਨੂੰ ਲਗਭਗ 75 ਫੀਸਦੀ ਅਸਲਾ ਵੰਡਿਆ ਹੈ। ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਜਾਨ ਕਿਰਬੀ ਨੇ ਇਹ ਜਾਣਕਾਰੀ ਦਿੱਤੀ ਕਿਰਬੀ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ ਅਸੀਂ ਯੂਕ੍ਰੇਨ ਨੂੰ 155 ਗੋਲਾ ਬਾਰੂਦ ਦੇ 2,09,000 ਰਾਉਂਡ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਅਤੇ ਹੁਣ ਤੱਕ 75 ਫੀਸਦੀ ਤੋਂ ਵੱਧ ਗੋਲਾ-ਬਾਰੂਦ ਯੂਕ੍ਰੇਨ ਦੀ ਫ਼ੌਜ ਨੂੰ ਸੌਂਪਿਆ ਜਾ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗੈਰ-ਕਾਨੂੰਨੀ ਢੰਗ ਨਾਲ ਕੰਪਿਊਟਰ ਉਪਕਰਨ ਨਿਰਯਾਤ ਕਰਨ 'ਤੇ ਪਾਕਿਸਤਾਨੀ ਉਦਯੋਗਪਤੀ ਨੂੰ ਜੇਲ੍ਹ
ਉਹਨਾਂ ਨੇ ਇਹ ਵੀ ਕਿਹਾ ਕਿ ਯੂਕ੍ਰੇਨ ਨੂੰ ਵਾਅਦੇ ਮੁਤਾਬਕ 11 ਐੱਮ.ਆਈ.-17 ਹੈਲੀਕਾਪਟਰਾਂ ਵਿਚੋਂ 3 ਦਿੱਤੇ ਜਾ ਚੁੱਕੇ ਹਨ। ਬੁਲਾਰੇ ਨੇ ਕਿਹਾ ਕਿ ਯੂਕ੍ਰੇਨ ਨੇ ਫ਼ੌਜ ਨੂੰ ਕੀਤੇ ਵਾਅਦੇ ਅਨੁਸਾਰ 300 ਵਿੱਚੋਂ 200 ਤੋਂ ਵੱਧ ਸਵਿੱਚਬਲੇਡ ਡਰੋਨ-ਮਿਜ਼ਾਈਲਾਂ ਅਤੇ ਦਸ ਫੀਨਿਕਸ ਗੋਸਟ ਡਰੋਨ ਪਹਿਲਾਂ ਹੀ ਭੇਜੇ ਹਨ।ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ 3.4 ਬਿਲੀਅਨ ਡਾਲਰ ਤੋਂ ਵੱਧ ਦੀ ਸੁਰੱਖਿਆ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਅਮਰੀਕੀ ਕਾਂਗਰਸ ਨੂੰ ਯੂਕ੍ਰੇਨ ਨੂੰ 33 ਬਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ, ਜਿਸ ਵਿੱਚੋਂ 20 ਬਿਲੀਅਨ ਡਾਲਰ ਤੱਕ ਦੀ ਸੁਰੱਖਿਆ ਸਹਾਇਤਾ ਹੋਵੇਗੀ।