ਅਮਰੀਕੀ ਅਦਾਲਤ ਨੇ ਪੋਰਟਲੈਂਡ ''ਚ ਫੌਜ ਤਾਇਨਾਤ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ''ਤੇ ਲਗਾਈ ਰੋਕ

Monday, Nov 03, 2025 - 04:41 PM (IST)

ਅਮਰੀਕੀ ਅਦਾਲਤ ਨੇ ਪੋਰਟਲੈਂਡ ''ਚ ਫੌਜ ਤਾਇਨਾਤ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ''ਤੇ ਲਗਾਈ ਰੋਕ

ਪੋਰਟਲੈਂਡ (ਏਜੰਸੀ)- ਓਰੇਗਨ ਦੇ ਇੱਕ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਪੋਰਟਲੈਂਡ ਵਿੱਚ ਸ਼ੁੱਕਰਵਾਰ ਤੱਕ ਨੈਸ਼ਨਲ ਗਾਰਡ ਤਾਇਨਾਤ ਕਰਨ ਤੋਂ ਰੋਕ ਦਿੱਤਾ ਹੈ ਅਤੇ ਕਿਹਾ ਕਿ ਉਸ ਨੂੰ "ਕੋਈ ਭਰੋਸੇਯੋਗ ਸਬੂਤ" ਨਹੀਂ ਮਿਲਿਆ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਇਸ ਸਾਲ ਦੇ ਸ਼ੁਰੂ ਵਿੱਚ ਸ਼ਹਿਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਕਾਬੂ ਤੋਂ ਬਾਹਰ ਹੋ ਗਏ ਸਨ, ਜਿਸ ਕਾਰਨ ਰਾਸ਼ਟਰਪਤੀ ਨੂੰ ਫੌਜ ਤਾਇਨਾਤ ਕਰਨੀ ਪਈ। ਸ਼ਹਿਰ ਅਤੇ ਰਾਜ ਨੇ ਸਤੰਬਰ ਵਿੱਚ ਇਸ ਤਾਇਨਾਤੀ ਨੂੰ ਰੋਕਣ ਲਈ ਮੁਕੱਦਮਾ ਦਾਇਰ ਕੀਤਾ ਸੀ।

ਜੱਜ ਦਾ ਇਹ ਫੈਸਲਾ ਪੋਰਟਲੈਂਡ, ਸ਼ਿਕਾਗੋ ਅਤੇ ਹੋਰ ਅਮਰੀਕੀ ਸ਼ਹਿਰਾਂ ਵਿੱਚ ਹਫ਼ਤਿਆਂ ਦੀਆਂ ਕਾਨੂੰਨੀ ਲੜਾਈਆਂ ਦੇ ਵਿਚਕਾਰ ਆਇਆ ਹੈ, ਜਿੱਥੇ ਟਰੰਪ ਪ੍ਰਸ਼ਾਸਨ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਨੈਸ਼ਨਲ ਗਾਰਡ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਟਰੰਪ ਦੁਆਰਾ ਨਿਯੁਕਤ ਕੀਤੀ ਗਈ ਜ਼ਿਲ੍ਹਾ ਅਦਾਲਤ ਦੀ ਜੱਜ ਕੈਰਿਨ ਇਮਰਗੁਟ ਇਹ ਹੁਕਮ ਤਿੰਨ ਦਿਨਾਂ ਦੀ ਸੁਣਵਾਈ ਤੋਂ ਬਾਅਦ ਜਾਰੀ ਕੀਤਾ।

ਸੁਣਵਾਈ ਦੌਰਾਨ, ਦੋਵਾਂ ਧਿਰਾਂ ਨੇ ਇਸ ਮੁੱਦੇ 'ਤੇ ਬਹਿਸ ਕੀਤੀ ਕਿ ਕੀ ਸ਼ਹਿਰ ਦੇ ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਇਮਾਰਤ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਫੌਜ ਤਾਇਨਾਤ ਕਰਨਾ ਸੰਘੀ ਕਾਨੂੰਨ ਦੀ ਪਾਲਣਾ ਕਰਦਾ ਹੈ ਜਾਂ ਨਹੀਂ। ਐਤਵਾਰ ਦੇਰ ਰਾਤ ਜਾਰੀ ਕੀਤੇ ਗਏ 16 ਪੰਨਿਆਂ ਦੇ ਹੁਕਮ ਵਿੱਚ, ਇਮਰਗੁਟ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਅੰਤਿਮ ਫੈਸਲਾ ਜਾਰੀ ਕਰੇਗੀ ਕਿਉਂਕਿ ਸੁਣਵਾਈ ਦੌਰਾਨ 750 ਤੋਂ ਵੱਧ ਗਵਾਹ ਸਮੇਤ ਵੱਡੀ ਗਿਣਤੀ ਵਿੱਚ ਸਬੂਤ ਪੇਸ਼ ਕੀਤੇ ਗਏ ਹਨ।


author

cherry

Content Editor

Related News