ਅਮਰੀਕਾ ਨੇ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਵਿਰੁੱਧ ਰੂਸ ਦੀ ਸਖਤ ਕਾਰਵਾਈ ਦੀ ਕੀਤੀ ਨਿੰਦਾ

Sunday, Jan 24, 2021 - 07:26 PM (IST)

ਅਮਰੀਕਾ ਨੇ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਵਿਰੁੱਧ ਰੂਸ ਦੀ ਸਖਤ ਕਾਰਵਾਈ ਦੀ ਕੀਤੀ ਨਿੰਦਾ

ਵਾਸ਼ਿੰਗਟਨ-ਅਮਰੀਕਾ ਨੇ ਰੂਸ ’ਚ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਦੀ ਰਿਹਾਈ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਵਿਰੁੱਧ ਰੂਸੀ ਅਧਿਕਾਰੀਆਂ ਵੱਲੋਂ ਸਖਤ ਕਦਮ ਚੁੱਕੇ ਜਾਣ ਦੀ ਆਲੋਚਨਾ ਕੀਤੀ ਹੈ। ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਸਭ ਤੋਂ ਵੱਡੇ ਆਲੋਚਕ ਅਤੇ ਕੱਟੜ ਵਿਰੋਧੀ ਨਵਲਨੀ ਨੂੰ 17 ਜਨਵਰੀ ਜਰਮਨੀ ਤੋਂ ਮਾਸਕੋ ਪਰਤਣ ’ਤੇ ਗਿ੍ਰਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ -ਮਿਸ਼ੀਗਨ ਦੇ ਵਿਅਕਤੀ ਨੇ ਜਿੱਤੀ '1 ਅਰਬ ਡਾਲਰ ਦੀ ਲਾਟਰੀ'

ਜਰਮਨੀ ’ਚ ਪੰਜ ਮਹੀਨੇ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਨਵਲਨੀ ਨੇ ਰੂਸ ਸਰਕਾਰ ’ਤੇ ਉਨ੍ਹਾਂ ਨੂੰ ਜ਼ਹਿਰ ਦੇਣ ਦਾ ਦੋਸ਼ ਲਾਇਆ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਰੂਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਵਲਨੀ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਲਈ ਗਲੋਬਲੀ ਅਧਿਕਾਰਾਂ ਦਾ ਇਸਤੇਮਾਲ ਕਰਨ ’ਤੇ ਹਿਰਾਸਤ ’ਚ ਲਏ ਗਏ ਸਾਰੇ ਲੋਕਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਰੂਸ ’ਚ ਵੱਡੇ ਪੱਧਰ ’ਤੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਰੂਸ ਨੂੰ ਸਾਡੀ ਮੰਗ ਹੈ ਕਿ ਐਲੇਕਸੀ ਨਵਲਨੀ ਨੂੰ ਜ਼ਹਿਰ ਦੇਣ ਦੇ ਮਾਮਲੇ ਦੀ ਅੰਤਰਰਾਸ਼ਟਰੀ ਸਮੂਹ ਵੱਲੋਂ ਜਾਂਚ ’ਚ ਉਹ ਪੂਰਾ ਸਹਿਯੋਗ ਕਰਨ ਅਤੇ ਆਪਣੇ ਇਥੇ ਰਸਾਇਣਿਕ ਹਥਿਆਰਾਂ ਦੇ ਇਸਤੇਮਾਲ ਦੇ ਬਾਰੇ ’ਚ ਭਰੋਸੇਯੋਗ ਜਾਣਕਾਰੀ ਦੇਣ।

ਇਹ ਵੀ ਪੜ੍ਹੋ -ਇਟਲੀ : ਟਿਕਟੌਕ ’ਤੇ ਬਲੈਕਆਊਟ ਚੈਲੰਜ ਖੇਡਦੇ 10 ਸਾਲਾ ਬੱਚੀ ਦੀ ਮੌਤ


author

Karan Kumar

Content Editor

Related News