ਅਮਰੀਕਾ ਨੇ ਚੀਨ ''ਤੇ ਲਾਏ ਗੰਭੀਰ ਦੋਸ਼, ਨੈੱਟਵਰਕ ਛੇੜਛਾੜ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ

Friday, Mar 05, 2021 - 10:59 PM (IST)

ਅਮਰੀਕਾ ਨੇ ਚੀਨ ''ਤੇ ਲਾਏ ਗੰਭੀਰ ਦੋਸ਼, ਨੈੱਟਵਰਕ ਛੇੜਛਾੜ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ

ਵਾਸ਼ਿੰਗਟਨ-ਦੁਨੀਆ ਭਰ 'ਚ ਚੀਨ ਦੀ ਵਧਦੀ ਦਖਲ ਅੰਦਾਜ਼ੀ ਨੂੰ ਲੈ ਕੇ ਅਮਰੀਕਾ ਨੇ ਤਣਾਅ ਜ਼ਾਹਰ ਕੀਤਾ ਹੈ। ਅਮਰੀਕਾ ਨੇ ਹੈਕਿੰਗ ਹੋਵੇ ਜਾਂ ਫਿਰ ਕਿਸੇ ਹੋਰ ਦੇਸ਼ ਦੀ ਜ਼ਮੀਨ 'ਤੇ ਦਾਅਵਿਆਂ 'ਤੇ ਚੀਨ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹੋਏ ਕੁਝ ਨੈੱਟਵਰਕ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਜੋ ਬਾਈਡੇਨ ਦੀ ਅਗਵਾਈ ਵਾਲਾ ਪ੍ਰਸ਼ਾਸਨ 5ਜੀ ਨੂੰ ਤਰਜ਼ੀਹ ਦਿੰਦਾ ਹੈ ਅਤੇ ਉਹ ਅਜਿਹੇ ਉਪਕਰਣ ਨਾਲ ਨੈੱਟਵਰਕ ਲਾਉਣ ਦੇ ਖਤਰਿਆਂ ਨੂੰ ਲੈ ਕੇ ਚਿੰਤਤ ਹੈ, ਜਿਨ੍ਹਾਂ ਨਾਲ ਚੀਨ ਛੇੜਛਾੜ ਕਰ ਸਕਦਾ ਹੈ ਜਾਂ ਜਿਨ੍ਹਾਂ ਨੂੰ ਕੰਟਰੋਲ ਕਰ ਸਕਦਾ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ

ਅਮਰੀਕਾ ਦਾ ਦੋਸ਼ ਹੈ ਕਿ ਚੀਨ ਮਨੁੱਖੀ ਅਧਿਕਾਰਾਂ ਅਤੇ ਨਿੱਜਤਾ ਦਾ ਕੋਈ ਸਨਮਾਨ ਨਹੀਂ ਕਰਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਸੰਮਲੇਨ 'ਚ ਕਿਹਾ ਕਿ ਬਾਈਡੇਨ ਪ੍ਰਸ਼ਾਸਨ 5ਜੀ ਨੂੰ ਬਿਨ੍ਹਾਂ ਸ਼ੱਕ ਉੱਚ ਤਰਜ਼ੀਹ ਦਿੰਦਾ ਹੈ। ਅਸੀਂ ਅਜਿਹੀ ਜੀਵਿਤ ਡਿਜੀਟਲ ਅਰਥਵਿਵਸਥਾ ਦਾ ਸਮਰਥਨ ਕਰਦੇ ਹਾਂ ਜੋ ਸਾਰੇ ਨਾਗਰਿਕਾਂ ਨੂੰ 5ਜੀ ਵਾਇਰਲੈਸ ਨੈਟਵਰਕ ਦਾ ਲਾਭ ਲੈਣ 'ਚ ਸਮਰੱਥ ਬਣਾਏ। ਅਸੀਂ ਇਹ ਵੀ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਨੈੱਟਵਰਕ ਦੀ ਸੁਰੱਖਿਆ ਕਿੰਨੀ ਅਹਿਮ ਹੈ।

ਇਹ ਵੀ ਪੜ੍ਹੋ -ਭਾਰਤ ਨੇ ਸਕੂਲੀ ਨਿਰਮਾਣ ਲਈ ਨੇਪਾਲ ਨੂੰ ਦਿੱਤੀ 44.17 ਮਿਲੀਅਨ ਦੀ ਗ੍ਰਾਂਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News