ਅਮਰੀਕੀ ਜਲਵਾਯੂ ਵਚਨਬੱਧਤਾਵਾਂ ''ਤੇ ਸੈਨੇਟ ''ਚ ਚਰਚਾ

Sunday, Nov 21, 2021 - 01:01 AM (IST)

ਅਮਰੀਕੀ ਜਲਵਾਯੂ ਵਚਨਬੱਧਤਾਵਾਂ ''ਤੇ ਸੈਨੇਟ ''ਚ ਚਰਚਾ

ਵਾਸ਼ਿੰਗਟਨ-ਸਕਾਟਲੈਂਡ ਦੇ ਗਲਾਸਗੋ 'ਚ ਸੰਯੁਕਤ ਰਾਸ਼ਟਰ ਜਲਵਾਯੂ ਗੱਲਬਾਤ ਤੋਂ ਬਾਅਦ ਅਮਰੀਕੀ ਜਲਵਾਯੂ ਵਚਨਬੱਧਤਾਵਾਂ 'ਤੇ ਸੈਨੇਟ 'ਚ ਚਰਚਾ ਹੋ ਰਹੀ ਹੈ ਅਤੇ ਬਾਈਡੇਨ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਸਵੱਛ ਊਰਜਾ ਦੇ ਇਕ ਨਵੇਂ ਯੁੱਗ ਲਈ ਵੱਡੇ ਪੱਧਰ 'ਤੇ ਨਿਵੇਸ਼ ਨੂੰ ਅਗੇ ਵਧਾਉਣ। ਸਦਨ ਨੇ ਸ਼ੁੱਕਰਵਾਰ ਨੂੰ ਲਗਭਗ ਦੋ ਹਜ਼ਾਰ ਅਰਬ ਅਮਰੀਕੀ ਡਾਲਰ ਦੀ ਸਮਾਜਿਕ ਨੀਤੀ ਅਤੇ ਜਲਵਾਯੂ ਬਿੱਲ ਪਾਸ ਕੀਤਾ, ਜਿਸ 'ਚ ਸਵੱਛ ਊਰਜਾ ਲਈ 555 ਅਰਬ ਅਮਰੀਕੀ ਡਾਲਰ ਸ਼ਾਮਲ ਹੈ, ਹਾਲਾਂਕਿ ਸੈਨੇਟ ਵੱਲੋਂ ਕਾਨੂੰਨ ਨੂੰ ਬਦਲਣਾ ਲਗਭਗ ਤੈਅ ਹੈ।

ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਪਹਿਲੀ ਵਾਰ ਇਕ ਦਿਨ 'ਚ ਨਹੀਂ ਹੋਈ ਕੋਰੋਨਾ ਕਾਰਨ ਕੋਈ ਵੀ ਮੌਤ

ਹਿਊਸਟਨ ਦੇ ਮੇਅਰ ਸਿਲਵੈਟਰ ਟਰਨਰ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਜਦ ਤੁਹਾਡੇ ਕੋਲ ਇਹ ਤੂਫ਼ਾਨ ਇੰਨੀ ਬਾਰੰਬਾਰਤਾ ਨਾਲ ਆ ਰਹੇ ਹਨ, ਜਿਵੇਂ ਹੀ ਤੁਸੀਂ ਇਕ ਨਾਲ ਨਜਿੱਠਦੇ ਹੋ ਤਾਂ ਤੁਹਾਨੂੰ ਅਗਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਟਰਨਰ ਨੇ ਗਲਾਸਗੋ 'ਚ ਸੰਯੁਕਤ ਰਾਸ਼ਟਰ ਸੰਮੇਲਨ ਦੇ ਇਤਰ ਦੀ ਗੱਲ ਕੀਤੀ, ਜਿਥੇ ਉਹ ਜਲਵਾਯੂ 'ਚ ਨਿਵੇਸ਼ 'ਤੇ ਜ਼ੋਰ ਦੇਣ ਵਾਲੇ ਕਈ ਮੇਅਰ 'ਚੋਂ ਇਕ ਸਨ।

ਇਹ ਵੀ ਪੜ੍ਹੋ :ਈਰਾਨ ਨੇ ਕਿਹਾ- ਦੇਸ਼ ਦੀ ਅੱਧੀ ਆਬਾਦੀ ਦਾ ਪੂਰੀ ਤਰ੍ਹਾਂ ਹੋ ਚੁੱਕਿਆ ਟੀਕਾਕਰਨ

ਇਸ ਦਰਮਿਆਨ ਜਲਵਾਯੂ ਵਿਗਿਆਨ ਅਤੇ ਊਰਜਾ ਵਿਸ਼ਲੇਸ਼ਕ ਜੇਕੇ ਹਾਸਫਿਦਰ ਨੇ ਕਿਹਾ ਕਿ ਊਰਜਾ ਨੂੰ ਹਮੇਸ਼ਾ ਸਸਤਾ ਬਣਾਉਣ ਵਾਲੀਆਂ ਬਾਜ਼ਾਰੀ ਤਾਕਤਾਂ ਅਮਰੀਕਾ ਨੂੰ ਬਹੁਤ ਅਗੇ ਤੱਕ ਲਿਜਾਣ 'ਚ ਮਦਦ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਲਈ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਆਪਣੀ ਜਲਵਾਯੂ ਵਚਨਬੱਧਤਾਵਾਂ ਦਾ ਪਾਲਣ ਕਰਨ ਲਈ ਰਾਜ਼ੀ ਕਰਨਾ ਮੁਸ਼ਕਲ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਮੁਖੀ ਨੇ ਈਰਾਨ ਦਾ ਮੁਕਾਬਲਾ ਕਰਨ ਦਾ ਲਿਆ ਸੰਕਲਪ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News