ਮੱਧ ਏਸ਼ੀਆ ’ਚ ਐਨਰਜੀ ਕੋਰੀਡੋਰ ਲਈ ਅਮਰੀਕਾ-ਚੀਨ ’ਚ ‘ਜੰਗ’

Wednesday, Aug 05, 2020 - 11:43 AM (IST)

ਮੱਧ ਏਸ਼ੀਆ ’ਚ ਐਨਰਜੀ ਕੋਰੀਡੋਰ ਲਈ ਅਮਰੀਕਾ-ਚੀਨ ’ਚ ‘ਜੰਗ’

ਪੇਈਚਿੰਗ,  (ਵਿਸ਼ੇਸ਼)-ਜਦੋਂ ਤੋਂ ਅਮਰੀਕਾ ਨੇ ਚੀਨ ਦੀ ਹਮਲਾਵਰ ਨੀਤੀਆਂ ਦਾ ਮੁਕਾਬਲਾ ਕਰਨ ਲਈ ‘ਲੋਕਤੰਤਰਾਂ ਦਾ ਨਵਾਂ ਗਠਜੋੜ’ ਬਣਾਉਣ ਦੀ ਪਹਿਲ ਕੀਤੀ ਹੈ ਓਦੋਂ ਤੋਂ ਮੱਧ ਏਸ਼ੀਆ ’ਚ ਐਨਰਜੀ ਕੋਰੀਡੋਰ ਲਈ ਅਮਰੀਕਾ-ਚੀਨ ’ਚ ‘ਜੰਗ’ ਛਿੜ ਗਈ ਹੈ। ਚੀਨ ਮੱਧ ਏਸ਼ੀਆ ਨੂੰ ਦੱਖਣ ਏਸ਼ੀਆ ਅਤੇ ਮੱਧ ਪੂਰਬ ਨਾਲ ਜੋੜਨ ਲਈ ਜ਼ਿਆਦਾ ਸੰਭਾਵਿਤ ਨਵੇਂ ਵਪਾਰ ਅਤੇ ਐਨਰਜੀ ਕੋਰੀਡੋਰ ਬਣਾਉਣ ’ਚ ਰੁੱਝਿਆ ਹੈ।

ਦੱਖਣ ਚੀਨ ਮਾਰਨਿੰਗ ਪੋਸਟ ਮੁਤਾਬਕ ਸੰਯੁਕਤ ਰਾਸ਼ਟਰ ਸੰਘ ’ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਰਹੀ ਮਲੀਹਾ ਲੋਧੀ ਨੇ ਕਿਹਾ ਸੀ ਕਿ ਵੈਸ਼ਵਿਕ ਪੱਧਰ ’ਤੇ ਜਦੋਂ ਪੂਰਬੀ ਖੇਤਰ ’ਚ ਕੋਈ ਅਪਵਾਦ ਨਹੀਂ ਹੈ ਤਾਂ ਕੌਮਾਂਤਰੀ ਮਾਮਲਿਆਂ ’ਚ ਇਕ ਚੁਣੌਤੀਪੂਰਨ ਅਤੇ ਪਰਿਵਰਤਨਸ਼ੀਲ ਸਮੇਂ ’ਚ ਮੌਲਿਕ ਅਹਿਸਾਸ ਹੋ ਰਿਹਾ ਹੈ। ਦੱਖਣ ਚੀਨ ਸਾਗਰ ’ਚ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਅਮਰੀਕਾ ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਦੇ ਨਾਲ ਮਿਲਕੇ ਗਠਜੋੜ ਬਣਾਉਣ ਦੇ ਮਿਸ਼ਨ ’ਤੇ ਹੈ।

ਹਾਲ ਹੀ ਵਿਚ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜਾਲਮੇ ਖਲੀਲਜਾਦ ਪਹਿਲੀ ਵਾਰ ਅਮਰੀਕੀ ਕੌਮਾਂਤਰੀ ਵਿਕਾਸ ਵਿੱਤ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਡਮ ਬੋਹਲਰ ਨਾਲ ਕਤਰ, ਪਾਕਿਸਤਾਨ, ਅਫਗਾਨਿਸਤਾਨ, ਨਾਰਵੇ ਅਤੇ ਬੁਲਗਾਰੀਆ ਦੇ ਦੌਰ ’ਤੇ ਗਏ ਸਨ।

ਪਾਕਿਸਤਾਨ, ਅਫਗਾਨਿਸਤਾਨ ਅਤੇ 5 ਮੱਧ ਏਸ਼ੀਆਈ ਗਣਰਾਜਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ-ਨਾਲ ਕਤਰ ’ਚ ਸਥਿਤ ਤਾਲਿਬਾਨ ਵਾਰਤਾਕਾਰਾਂ-ਖਲੀਲਜਾਦ ਅਤੇ ਬੋਹਲਰ ਨੇ ਇਸ ਸੰਦੇਸ਼ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਮਰੀਕਾ ਅਫਗਾਨਿਸਤਾਨ ’ਚ ਚੋਟੀ ਦੇ ਭੂ-ਰਾਜਨੀਤਕ ਖਿਡਾਰੀ ਬਣੇ ਰਹਿਣ ਦਾ ਇਰਾਦਾ ਰੱਖਦਾ ਹੈ ਤੇ ਵਿੱਤੀ ਮਦਦ ਵੀ ਕਰ ਰਿਹਾ ਹੈ।

1 ਜੁਲਾਈ ਨੂੰ ਤਾਸ਼ਕੰਦ ’ਚ ਮੱਧ ਏਸ਼ੀਆ ਮੰਤਰੀਆਂ ਨਾਲ ਗੱਲਬਾਤ ਦੌਰਾਨ ਅਮਰੀਕਾ ਨੇ ਕਥਿਤ ਤੌਰ ’ਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਰਾਹੀਂ ਉਜਬੇਕਿਸਤਾਨ ਨੂੰ ਪਾਕਿਸਤਾਨ ਅਤੇ ਭਾਰਤ ਨਾਲ ਜੋੜਨ ਲਈ ਇਕ ਰੇਲਵੇ ਪ੍ਰਾਜੈਕਟ ਨੂੰ ਮਦਦ ਕਰਨ ਦਾ ਪ੍ਰਸਤਾਵ ਦਿੱਤਾ।

ਜਦੋਂ ਤੋਂ ਅਮਰੀਕਾ ਨੇ ਵੱਖ-ਵੱਖ ਦੇਸ਼ਾਂ ਨੂੰ ਚੀਨ ਦੇ ਵਿੱਤ ਪੋਸ਼ਣ ਦਾ ਬਦਲ ਦੇਣਾ ਜਾਰੀ ਰੱਖਿਆ ਹੈ, ਚੀਨ ਦੱਖ ਅਤੇ ਮੱਧ ਏਸ਼ੀਆ ਅਤੇ ਮੱਧ ਪੂਰਬ ’ਚ ਸਾਰੇ ਬੈਲਟ ਅਤੇ ਰੋਡ ਪਾਰਟਨਰ ਸਰਕਾਰਾਂ ਨਾਲ ਸਹਿਯੋਗ ਨੂੰ ਡੂੰਘਾ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ।

ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਦੱਸਿਆ ਕਿ ਨੇਪਾਲ ਅਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀਆਂ ਅਤੇ ਪਾਕਿਸਤਾਨ ਦੇ ਵਿਕਾਸ ਮੰਤਰੀ ਨਾਲ 27 ਜੁਲਾਈ ਨੂੰ ਇਕ ਦੁਰਲੱਭ ਵੀਡੀਓ ਕਾਨਫਰੰਸਿੰਗ ’ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਉਨ੍ਹਾਂ ਦੇ ਦਰਮਿਆਨ ‘ਗ੍ਰੀਨ ਕੋਰੀਡੋਰ’ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ।

ਅਮਰੀਕਾ ਅਤੇ ਚੀਨ ਨੂੰ ਸੰਤੁਲਤ ਕਰ ਰਿਹੈ ਪਾਕਿ

ਵਾਂਗ ਨੇ ਇਕ ਮਲਟੀਮਾਡਲ ਟ੍ਰਾਂਸ-ਹਿਮਾਲਿਆ ਕੋਰੀਡੋਰ ਦੇ ਵਿਕਾਸ ’ਤੇ ਵੀ ਚਰਚਾ ਕੀਤੀ ਜੋ ਤਿੱਬਤ, ਸ਼ਿੰਜਿਯਾਂਗ ਅਤੇ ਗਵਾਦਰ ਰਾਹੀਂ ਨੇਪਾਲ ਨੂੰ ਬੈਲਟ ਅਤੇ ਸੜਕ ਯੋਜਨਾ ’ਚ ਏਕੀਕ੍ਰਿਤ ਕਰੇਗਾ। ਉਨ੍ਹਾਂ ਨੇ ਅਫਗਾਨਿਸਤਾਨ ’ਚ ਚੀਨ-ਪਾਕਿਸਤਾਨ ਆਰਥਿਕ ਗਲੀਆਰੇ (ਸੀ. ਪੀ. ਈ. ਸੀ.) ਦੇ ਵਿਸਤਾਰ ’ਤੇ ਵੀ ਦਬਾਅ ਪਾਇਆ। ਚੀਨ ਅਫਗਾਨਿਸਤਾਨ ’ਚ ਸੀ. ਪੀ. ਈ. ਸੀ. ਦਾ ਵਿਸਤਾਰ ਕਰਨ ਲਈ ਸਿਧਾਂਤਕ ਰੂਪ ਨਾਲ ਤਿਆਰ ਹੋਵੇਗਾ। ਇਸ ਦਰਮਿਆਨ, ਪਾਕਿਸਤਾਨ ਜਿਸਦਾ ਚੀਨ ਨਾਲ ਇਕ ਮਜਬੂਤ ਰਿਸ਼ਤਾ ਹੈ ਹੁਣ ਅਮਰੀਕਾ ਅਤੇ ਚੀਨ ਦੋਨਾਂ ਨੂੰ ਸੰਤੁਲਤ ਕਰ ਰਿਹਾ ਹੈ।


author

Lalita Mam

Content Editor

Related News