ਕੈਲੀਫੋਰਨੀਆ ਵਿੱਚ ਬੰਦੂਕ ਕੰਟਰੋਲ ਕਾਨੂੰਨ ਲਾਗੂ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
Saturday, Jul 23, 2022 - 02:56 PM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਕੈਲੀਫੋਰਨੀਆ ਦੇ ਗਵਰਨਰ ਨੇ ਨਵੇਂ ਬੰਦੂਕ ਕੰਟਰੋਲ ਬਿੱਲ 'ਤੇ ਦਸਤਖ਼ਤ ਕੀਤੇ ਹਨ। ਇਸ ਦੀ ਮਦਦ ਨਾਲ ਹਥਿਆਰਾਂ ਖ਼ਾਸ ਕਰਕੇ ਬੰਦੂਕ ਤੱਕ ਆਮ ਲੋਕਾਂ ਦੀ ਪਹੁੰਚ ਨੂੰ ਕੰਟਰੋਲ ਕੀਤਾ ਜਾ ਸਕੇਗਾ। ਇਹ ਜਾਣਕਾਰੀ ਖਲੀਜ ਟਾਈਮਜ਼ ਨੇ ਆਪਣੀ ਰਿਪੋਰਟ ਵਿਚ ਸ਼ਨੀਵਾਰ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕੀ ਸੁਪਰੀਮ ਕੋਰਟ ਨੇ ਗਰਭਪਾਤ ਦੇ ਦੇਸ਼ ਵਿਆਪੀ ਅਧਿਕਾਰ ਨੂੰ ਖ਼ਤਮ ਕਰ ਦਿੱਤਾ ਸੀ। ਇਸ ਦੇ ਬਾਅਦ ਰਿਪਬਲਿਕਨ ਪਾਰਟੀ ਦੇ ਨਿਯੰਤਰਿਤ ਰਾਜ ਟੈਕਸਾਸ ਨੇ ਇਕ ਨਵਾਂ ਕਾਨੂੰਨ ਬਣਾਇਆ ਸੀ, ਜਿਸ ਵਿਚ ਲੋਕਾਂ ਨੂੰ ਗਰਭ ਵਿਚ ਦਿਲ ਦੀ ਧੜਕਣ (ਹਾਰਟਬੀਟ) ਆਉਣ ਦੇ ਬਾਅਦ ਗਰਭਪਾਤ ਵਿਚ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਨਿਊਯਾਰਕ 'ਚ ਦਹਾਕੇ ਬਾਅਦ ਪੋਲੀਓ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, 20 ਸਾਲਾ ਨੌਜਵਾਨ 'ਚ ਮਿਲੇ ਲੱਛਣ
ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਸ਼ੁੱਕਰਵਾਰ ਨੂੰ ਬੰਦੂਕ ਪਹੁੰਚ ਨਿਯੰਤਰਣ 'ਤੇ ਬਣੇ ਇਸ ਪ੍ਰਭਾਵੀ ਕਾਨੂੰਨ 'ਤੇ ਦਸਤਖ਼ਤ ਕੀਤੇ। ਇਸ ਦੇ ਤਹਿਤ ਵਿਅਕਤੀਆਂ ਨੂੰ ਰਾਜ ਵਿਚ ਪਾਬੰਦੀਸ਼ੁਦਾ ਬੰਦੂਕਾਂ ਦਾ ਨਿਰਮਾਣ, ਵਿਕਰੀ ਜਾਂ ਟ੍ਰਾਂਸਪੋਰਟ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਕੰਪਨੀ ਨੂੰ 10,000 ਡਾਲਰ ਜੁਰਮਾਨੇ ਦੀ ਵਿਵਸਥਾ ਹੈ। ਪਾਬੰਦੀਸ਼ੁਦਾ ਹਥਿਆਰਾਂ ਵਿਚ ਅਸਾਲਟ ਰਾਈਫਲਾਂ ਅਤੇ ਘਰ 'ਚ ਬਣੀਆ ਬੰਦੂਕਾਂ ਸ਼ਾਮਲ ਹਨ। ਕੈਲੀਫੋਰਨੀਆ ਦੇ ਸੈਨੇਟਰ ਐਂਥਨੀ ਪੋਟੇਂਟਿਨੋ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣਾ ਕਾਨੂੰਨ ਲਿਖਿਆ ਸੀ, ਤਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬਿੱਲ ਸਹਿ-ਲੇਖਕਾਂ ਦੇ ਮਨ ਵਿਚ ਟੈਕਸਸ ਕਾਨੂੰਨ ਸੀ ਜੋ ਕਾਨੂੰਨ 1 ਜਨਵਰੀ 2023 ਤੋਂ ਪ੍ਰਭਾਵੀ ਹੋਣ ਵਾਲਾ ਹੈ।
ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।