ਵੱਡੀ ਖ਼ਬਰ: ਅਮਰੀਕਾ ਦੇ ਵੱਡੇ ਕਾਰੋਬਾਰੀ ਜੌਨ ਮੈਕਾਫੀ ਸਪੇਨ ਦੀ ਜੇਲ੍ਹ 'ਚ ਮਰੇ ਹੋਏ ਪਾਏ ਗਏ

06/24/2021 2:02:33 AM

ਇੰਟਰਨੈਸ਼ਨਲ ਡੈਸਕ- ਸਪੇਨ ਦੀ ਅਦਾਲਤ ਵਲੋਂ ਟੈਕਸ ਚੋਰੀ ਦੇ ਦੋਸ਼ਾਂ 'ਚ ਜੇਲ੍ਹ ਕੱਟ ਰਹੇ ਐਂਟੀ ਵਾਇਰਸ ਨਿਰਮਾਤਾ ਅਮਰੀਕਾ ਦੇ ਕਰੋਬਾਰੀ ਮੈਕਾਫੀ ਸਪੇਨ ਦੀ ਜੇਲ੍ਹ 'ਚ ਮ੍ਰਿਤਕ ਪਾਏ ਗਏ ਹਨ। ਅਮਰੀਕੀ ਐਂਟੀ ਵਾਇਰਸ ਸਾਫਟਵੇਅਰ ਨਿਰਮਾਤਾ ਜੌਨ ਮੈਕਾਫੀ ਜਿਨ੍ਹਾਂ ਦੀ ਉਮਰ 75 ਸਾਲਾਂ ਦੀ ਸੀ, ਬੁੱਧਵਾਰ ਨੂੰ ਬਾਰਸੀਲੋਨਾ ਦੀ ਇਕ ਜੇਲ੍ਹ 'ਚ ਮ੍ਰਿਤਕ ਪਾਏ ਗਏ ਹਨ। ਕੈਟਨਲ ਨਿਆਂ ਵਿਭਾਗ ਨੇ ਮੈਕਾਫੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲੇ ਦਿਨ ਸਪੇਨ ਦੀ ਨੈਸ਼ਨਲ ਕੋਰਟ ਨੇ ਟੈਕਸ ਚੋਰੀ ਦੇ ਦੋਸ਼ਾਂ ਹੇਠ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਸਹਿਮਤੀ ਦਿੱਤੀ ਸੀ। 

ਇਹ ਵੀ ਪੜ੍ਹੋ- ਪੰਜਾਬ OSD ਦੀ ਪੋਸਟ 'ਤੇ ਭੜਕੇ ਗੋਤਮ ਸੇਠ, ਕਿਹਾ ਹਾਈਕਮਾਨ 'ਤੇ ਨਹੀਂ ਚੁੱਕ ਸਕਦਾ ਕੋਈ ਸਵਾਲ (ਵੀਡੀਓ)
ਮੈਕਾਫੀ ਜਿਸ ਨੇ ਐਂਟੀ ਵਾਇਰਸ ਸਾਫਟਵੇਅਰ ਵੇਚ ਕੇ ਆਪਣੀ ਕਿਸਮਤ ਬਣਾਈ, ਉਨ੍ਹਾਂ ਨੂੰ ਪਿਛਲੇ ਅਕਤੂਬਰ 'ਚ ਬਾਰਸੀਲੋਨਾ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਦੀ ਸੁਣਵਾਈ ਦੇ ਨਤੀਜਿਆਂ ਦੀ ਉਡੀਕ ਕਰਦਿਆਂ ਉਨ੍ਹਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਸੀ। 


Bharat Thapa

Content Editor

Related News