ਅਮਰੀਕਾ : ਜੋਅ ਬਿਡੇਨ ਨੇ ਪ੍ਰਦਰਸ਼ਨਾਂ ਦੌਰਾਨ ਹੋ ਰਹੀ ਹਿੰਸਾ ਦੀ ਕੀਤੀ ਨਿੰਦਾ

Sunday, May 31, 2020 - 02:10 PM (IST)

ਅਮਰੀਕਾ : ਜੋਅ ਬਿਡੇਨ ਨੇ ਪ੍ਰਦਰਸ਼ਨਾਂ ਦੌਰਾਨ ਹੋ ਰਹੀ ਹਿੰਸਾ ਦੀ ਕੀਤੀ ਨਿੰਦਾ

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋਅ ਬਿਡੇਨ ਨੇ ਪੁਲਸ ਹਿਰਾਸਤ ਵਿਚ ਇਕ ਗੈਰ-ਗੋਰੇ ਵਿਅਕਤੀ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨਾਂ ਵਿਚ ਹੋ ਰਹੀ ਹਿੰਸਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪ੍ਰਦਰਸ਼ਨ ਅਜਿਹਾ ਹੋਣਾ ਚਾਹੀਦਾ ਹੈ ਜਿਸ ਦੇ ਉਦੇਸ਼ ਦਾ ਮਹੱਤਵ ਘੱਟ ਨਾ ਹੋਵੇ। ਮਿਨਿਪੋਲਿਸ ਵਿਚ ਪੁਲਸ ਹਿਰਾਸਤ ਵਿਚ ਜਾਰਜ ਫਲੋਇਡ ਨਾਮਕ ਗੈਰ-ਗੋਰੇ ਵਿਅਕਤੀ ਦੀ ਮੌਤ ਦੇ ਬਾਅਦ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਸ ਦੌਰਾਨ ਲੁੱਟ, ਹਿੰਸਾ ਤੇ ਅੱਗ ਲਾਉਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਫਲੋਇਡ ਦੀ ਮੌਤ ਨਾਲ ਜੁੜੀ ਘਟਨਾ ਦਾ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਖਿਲਾਫ ਲੋਕਾਂ ਦਾ ਗੁੱਸਾ ਭੜਕ ਗਿਆ।

 
ਬਿਡੇਨ ਨੇ ਪ੍ਰਦਰਸ਼ਨਾਂ ਦੌਰਾਨ ਹੋ ਰਹੀ ਹਿੰਸਾ ਦੀ ਨਿੰਦਾ ਕਰਦੇ ਹੋਏ ਸ਼ਨੀਵਾਰ ਰਾਤ ਨੂੰ ਬਿਆਨ ਵਿਚ ਕਿਹਾ ਕਿ ਪ੍ਰਦਰਸ਼ਨ ਅਜਿਹਾ ਹੋਣਾ ਚਾਹੀਦਾ ਹੈ ਕਿ ਜਿਸ ਨਾਲ ਪ੍ਰਦਰਸ਼ਨ ਦਾ ਉਦੇਸ਼ ਘੱਟ ਨਾ ਹੋਵੇ। ਇਹ ਅਜਿਹਾ ਨਹੀਂ ਹੋਣਾ ਚਾਹੀਦਾ, ਜਿਸ ਨਾਲ ਪ੍ਰਦਰਸ਼ਨ ਕਰ ਰਹੇ ਲੋਕ ਆਪਣੇ ਉਦੇਸ਼ ਤੋਂ ਭਟਕ ਜਾਣ। ਮਿਨੀਪੋਲਿਸ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਹ ਹੁਣ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਵਿਚ ਸਫਲ ਹੋ ਗਏ ਹਨ। 


author

Lalita Mam

Content Editor

Related News