ਅਮਰੀਕਾ ਨੇ ਜਾਰੀ ਕੀਤਾ ਬਗਦਾਦੀ 'ਤੇ ਕੀਤੇ ਗਏ ਹਮਲੇ ਦਾ ਵੀਡੀਓ

10/31/2019 9:55:05 AM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰੱਖਿਆ ਵਿਭਾਗ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਮੁਖੀ ਅਬੁ ਬਕਰ-ਅਲ ਬਗਦਾਦੀ 'ਤੇ ਕੀਤੇ ਗਏ ਹਮਲੇ ਦਾ ਵੀਡੀਓ ਅਤੇ ਤਸਵੀਰ ਜਾਰੀ ਕੀਤੀ ਹੈ। ਵੀਡੀਓ ਵਿਚ ਅਮਰੀਕਾ ਦੇ ਵਿਸ਼ੇਸ਼ ਮਿਲਟਰੀ ਬਲ ਉਸ ਘਰ ਵੱਲ ਵੱਧਦੇ ਦਿੱਸ ਰਹੇ ਹਨ, ਜਿੱਥੇ ਬਗਦਾਦੀ ਲੁਕਿਆ ਹੋਇਆ ਸੀ। ਰੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਵੀਡੀਓ ਬਲੈਕ ਐਂਡ ਵ੍ਹਾਈਟ ਹੈ। ਸੀਰੀਆ ਦੇ ਇਦਲਿਬ ਸੂਬੇ ਵਿਚ ਬਗਦਾਦੀ ਜਿਸ ਜਗ੍ਹਾ 'ਤੇ ਲੁਕਿਆ ਹੋਇਆ ਸੀ ਉੱਥੇ ਅਮਰੀਕੀ ਫੌਜ ਨੂੰ ਲੈ ਕੇ ਆਉਣ ਵਾਲੇ ਹੈਲੀਕਾਪਟਰ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੇ ਜਾਣ ਦੇ ਬਾਅਦ ਉਨ੍ਹਾਂ ਹਮਲਾਵਰਾਂ 'ਤੇ ਹਵਾਈ ਹਮਲੇ ਦਾ ਵੀਡੀਓ ਪੇਂਟਾਗਨ ਨੇ ਜਾਰੀ ਕੀਤਾ ਹੈ।

 

ਬਗਦਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਨ ਵੇਲੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਸੀਂ ਇਸ ਬਾਰੇ ਵਿਚ ਸੋਚ ਰਹੇ ਹਾਂ। ਅਸੀਂ ਕਰ ਸਕਦੇ ਹਾਂ। ਅਸਲ ਵਿਚ ਪੱਤਰਕਾਰਾਂ ਨੇ ਵੀਡੀਓ ਜਾਰੀ ਕਰਨ ਬਾਰੇ ਵਿਚ ਸਵਾਲ ਪੁੱਛਿਆ ਸੀ। ਟਰੰਪ ਨੇ ਜਵਾਬ ਵਿਚ ਕਿਹਾ ਸੀ,''ਮੈਂ ਹਮਲੇ ਦਾ ਵੀਡੀਓ ਫੁਟੇਜ ਜਾਰੀ ਕਰਨ 'ਤੇ ਵਿਚਾਰ ਕਰ ਰਿਹਾ ਹਾਂ। ਹਾਂ, ਅਸੀਂ ਇਸ ਦੇ ਕੁਝ ਹਿੱਸੇ ਜਾਰੀ ਕਰ ਸਕਦੇ ਹਾਂ।''

 

ਇਸ ਆਪਰੇਸ਼ਨ ਦੀ ਸਫਲਤਾ ਦੇ ਬਾਅਦ ਸੈਂਟਰਲ ਕਮਾਂਡ ਦੇ ਚੀਫ ਜਨਰਲ ਫ੍ਰੈਂਕ-ਮੈਕੇਂਜੀ ਨੇ ਫੌਜ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਕਾਫੀ ਮੁਸ਼ਕਲ ਅਤੇ ਖਤਰਨਾਕ ਕੰਮ ਸੀ। ਉਨ੍ਹਾਂ ਨੇ ਦੱਸਿਆ ਕਿ ਆਪਰੇਸ਼ਨ ਇਸ ਤਰ੍ਹਾਂ ਕੀਤਾ ਗਿਆ ਕਿ ਕੋਈ ਵੀ ਆਈ.ਐੱਸ.ਆਈ.ਐੱਸ. ਦੀ ਪਕੜ ਵਿਚ ਨਾ ਆਏ ਅਤੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ। ਮੈਕੇਂਜੀ ਨੇ ਦੱਸਿਆ ਕਿ ਬਗਦਾਦੀ ਨੂੰ ਅੰਤਰਰਾਸ਼ਟਰੀ ਨਿਯਮਾਂ ਮੁਤਾਬਕ ਸਮੁੰਦਰ ਵਿਚ ਦਫਨਾਇਆ ਗਿਆ ਹੈ।


Vandana

Content Editor

Related News