ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਦਿੱਤਾ ਅਸਤੀਫ਼ਾ

12/16/2020 7:05:08 PM

ਵਾਸ਼ਿੰਗਟਨ, (ਭਾਸ਼ਾ)- ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਅਮਰੀਕਾ ’ਚ 3 ਨਵੰਬਰ ਨੂੰ ਹੋਈਆਂ ਚੋਣਾਂ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਧਾਂਦਲੀ ਦੇ ਦੋਸ਼ਾਂ ’ਤੇ ਜਨਤਕ ਤੌਰ ’ਤੇ ਅਸਹਿਮਤੀ ਪ੍ਰਗਟਾ ਚੁੱਕੇ ਹਨ। ਟਰੰਪ ਨੇ ਡਿਪਟੀ ਅਟਾਰਨੀ ਜਨਰਲ ਜੇਫ ਰੋਸੇਫ ਨੂੰ ਕਾਰਜਵਾਹਕ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ।

ਟਰੰਪ ਨੇ ਸੋਮਵਾਰ ਨੂੰ ਰਾਤ ਟਵੀਟ ਕੀਤਾ ਕਿ ਵ੍ਹਾਈਟ ਹਾਊਸ ’ਚ ਅਟਾਰਨੀ ਜਨਰਲ ਬਾਰ ਨਾਲ ਸ਼ਾਨਦਾਰ ਮੀਟਿੰਗ ਹੋਈ। ਸਾਡੇ ਬਹੁਤ ਚੰਗੇ ਸਬੰਧ ਹਨ। ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ। ਅਸਤੀਫ਼ੇ ਮੁਤਾਬਕ ਬਾਰ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਕ੍ਰਿਸਮਸ ਤੋਂ ਪਹਿਲਾਂ ਅਹੁਦਾ ਛੱਡ ਦੇਣਗੇ। 

ਟਰੰਪ ਨੇ ਕਿਹਾ ਕਿ ਬੇਹੱਦ ਕਾਬਿਲ ਵਿਅਕਤੀ ਡਿਪਟੀ ਅਟਾਰਨੀ ਜਨਰਲ ਜੇਫ ਰੋਸੇ ਕਾਰਜਵਾਹਕ ਅਟਾਰਨੀ ਜਨਰਲ ਹੋਣਗੇ। ਰਿਚਰਡ ਡੋਨੋਗ ਡਿਪਟੀ ਅਟਾਰਨੀ ਜਨਰਲ ਦੀ ਜ਼ਿੰਮੇਵਾਰੀ ਸੰਭਾਲ ਲੈਣਗੇ। ਟਰੰਪ ਨੇ ਬਾਰ ਦੇ ਅਸਤੀਫ਼ੇ ਦੀ ਫੋਟੋ ਵੀ ਟਵੀਟ ਕੀਤੀ ਹੈ।
 


Sanjeev

Content Editor

Related News