ਅਮਰੀਕੀ ਸੈਨਾ ''ਚ ਸ਼ਾਮਲ ਭਾਰਤੀ ਮੂਲ ਦੀ ਪਹਿਲੀ ਮੁਸਲਿਮ ਬੀਬੀ ''ਚੈਪਲਿਨ ਕਾਲਜ'' ਤੋਂ ਹੋਈ ਗ੍ਰੈਜ਼ੂਏਟ

Thursday, Feb 18, 2021 - 06:01 PM (IST)

ਅਮਰੀਕੀ ਸੈਨਾ ''ਚ ਸ਼ਾਮਲ ਭਾਰਤੀ ਮੂਲ ਦੀ ਪਹਿਲੀ ਮੁਸਲਿਮ ਬੀਬੀ ''ਚੈਪਲਿਨ ਕਾਲਜ'' ਤੋਂ ਹੋਈ ਗ੍ਰੈਜ਼ੂਏਟ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਨਾ ਵਿਚ ਸ਼ਾਮਲ ਪਹਿਲੀ ਭਾਰਤੀ-ਮੁਸਲਿਮ 'ਚੈਪਲਿਨ' ਸਲੇਹਾ ਜਬੀਨ ਨੇ ਇਕ ਰੂਹਾਨੀ ਸਲਾਹਕਾਰ ਦੇ ਤੌਰ 'ਤੇ ਆਪਣੇ ਫਰਜ਼ ਨੂੰ ਬਹੁਤ ਗੰਭੀਰਤਾ ਨਾਲ ਨਿਭਾਉਣ ਦਾ ਫ਼ੈਸਲਾ ਲਿਆ ਹੈ। ਇੱਥੇ ਦੱਸ ਦਈਏ ਕਿ 'ਚੈਪਲਿਨ' ਧਾਰਮਿਕ ਮਾਮਲਿਆਂ ਵਿਚ ਸਲਾਹ ਦੇਣ ਵਾਲਾ ਪੇਸ਼ੇਵਰ ਹੁੰਦਾ ਹੈ। ਬੁੱਧਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ, 5 ਫਰਵਰੀ ਨੂੰ ਇਤਿਹਾਸਿਕ ਗ੍ਰੈਜ਼ੂਏਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। 

PunjabKesari

ਭਾਰਤ ਵਿਚ ਪੈਦਾ ਹੋਈ ਜਬੀਨ ਨੇ ਕਿਹਾ ਕਿ ਉਹ ਇਹ ਮੌਕਾ ਪਾਉਣ ਲਈ ਬਹੁਤ ਧੰਨਵਾਦੀ ਹੈ ਅਤੇ ਇਸ ਜ਼ਿੰਮੇਵਾਰੀ ਤੋਂ ਵੀ ਪੂਰੀ ਤਰ੍ਹਾਂ ਜਾਣੂ ਹੈ ਕਿ ਉਹਨਾਂ ਨੂੰ ਇਕ ਉਦਾਹਰਨ ਪੇਸ਼ ਕਰਨੀ ਹੋਵੇਗੀ ਅਤੇ ਦਿਖਾਉਣਾ ਹੋਵੇਗਾ ਕਿ ਜਿਹੜਾ ਵੀ ਸੇਵਾ ਕਰਨਾ ਚਾਹੁੰਦਾ ਹੈ ਉਸ ਲਈ ਸੈਨਾ ਵਿਚ ਇਕ ਜਗ੍ਹਾ ਹੈ।

PunjabKesari

ਉਹਨਾਂ ਨੇ ਕਿਹਾ,''ਮੈਨੂੰ ਆਪਣੇ ਕਿਸੇ ਧਾਰਮਿਕ ਵਿਸ਼ਵਾਸ ਜਾਂ ਵਚਨਬੱਧਤਾ ਦੇ ਨਾਲ ਸਮਝੌਤਾ ਨਹੀਂ ਕਰਨਾ ਪਿਆ। ਮੇਰੇ ਆਲੇ-ਦੁਆਲੇ ਅਜਿਹੇ ਲੋਕ ਹਨ, ਜੋ ਮੇਰਾ ਸਨਮਾਨ ਕਰਦੇ ਹਨ ਅਤੇ ਇਕ ਬੀਬੀ, ਇਕ ਰੂਹਾਨੀ ਆਗੂ ਅਤੇ ਇਕ ਪ੍ਰਵਾਸੀ ਦੇ ਤੌਰ 'ਤੇ ਮੇਰੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ।'' 

PunjabKesari

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ, ਭਾਰਤ ਤੇ ਜਾਪਾਨ ਨਾਲ ਜਲਦ 'ਕਵਾਡ' ਬੈਠਕ ਕਰਨਗੇ ਅਮਰੀਕੀ ਵਿਦੇਸ਼ ਮੰਤਰੀ

ਜਬੀਨ ਨੇ ਕਿਹਾ,''ਮੈਨੂੰ ਹੁਨਰ ਹਾਸਲ ਕਰਨ ਲਈ ਕਈ ਮੌਕੇ ਪ੍ਰਦਾਨ ਕੀਤੇ ਗਏ ਜੋ ਇਕ ਸਫਲ ਅਧਿਕਾਰੀ ਅਤੇ ਬਹੁਪੱਖੀ ਵਾਤਾਵਰਣ ਵਿਚ 'ਚੈਪਲਿਨ' ਬਣਨ ਵਿਚ ਮਦਦ ਕਰਨਗੇ।'' ਜਬੀਨ ਨੂੰ ਪਿਛਲੇ ਸਾਲ ਦਸੰਬਰ ਵਿਚ ਸ਼ਿਕਾਗੋ ਵਿਚ 'ਕੈਥੋਲਿਕ ਥਿਓਲੌਜੀਕਲ ਯੂਨੀਅਨ' ਵਿਚ ਬਤੌਰ 'ਸੈਕੇਂਡ ਲੈਫਟੀਨੈਂਟ' ਨਿਯੁਕਤ ਕੀਤਾ ਗਿਆ ਸੀ। ਉਹ ਰੱਖਿਆ ਵਿਭਾਗ ਵਿਚ ਨਿਯੁਕਤ ਕੀਤੀ ਗਈ ਪਹਿਲੀ ਮੁਸਲਿਮ ਬੀਬੀ 'ਚੈਪਲਿਨ' ਹੈ। ਉਹ ਇਕ ਵਿਦਿਆਰਥੀ ਦੇ ਤੌਰ 'ਤੇ 14 ਸਾਲ ਪਹਿਲਾਂ ਅਮਰੀਕਾ ਗਈ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦੱਸੋ ਆਪਣੀ ਰਾਏ।


author

Vandana

Content Editor

Related News