ਅਮਰੀਕਾ ''ਚ 129 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹੁਣ ਦੀ ਦਿੱਤੀ ਗਈ ਮਨਜ਼ੂਰੀ

Sunday, Nov 28, 2021 - 12:32 AM (IST)

ਡੇਟਨ-'ਡੇਟਨ ਬੋਰਡ ਆਫ ਜੋਨਿੰਗ ਅਪੀਲਸ' ਨੇ 129 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹੁਣ ਲਈ ਸ਼ਹਿਰ ਪ੍ਰਸ਼ਾਸਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਦੇ ਰਾਈਟ ਭਰਾਵਾਂ ਦੀ ਬਾਈਕ ਦੀ ਪਹਿਲੀ ਦੁਕਾਨ ਸੀ। ਇਕ ਨਿਊਜ਼ ਮੁਤਾਬਕ ਸ਼ਹਿਰ ਪ੍ਰਸ਼ਾਸਨ ਇਮਾਰਤ ਨੂੰ ਢਾਹੁਣਾ ਚਾਹੁੰਦਾ ਸੀ ਕਿਉਂਕਿ ਇਹ ਇੰਨੀ ਖਰਾਬ ਹੋ ਗਈ ਹੈ ਕਿ ਇਸ ਨੂੰ ਹੁਣ ਬਣਾਏ ਰੱਖਣਾ ਮੁਸ਼ਕਲ ਸੀ ਅਤੇ ਇਸ ਨੂੰ ਮੁੜ ਵਿਕਸਤ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :ਵਾਇਰਸ ਦੇ 'ਓਮੀਕ੍ਰੋਨ' ਰੂਪ ਨੂੰ ਫੈਲਣ ਤੋਂ ਰੋਕਣ ਲਈ ਬੰਗਲਾਦੇਸ਼ ਨੇ ਦੱ. ਅਫਰੀਕਾ ਤੋਂ ਯਾਤਰਾ ਕੀਤੀ ਮੁਅੱਤਲ

ਹਾਲਾਂਕਿ, ਸੁਰੱਖਿਆ ਸਮੂਹਾਂ ਨੇ ਸ਼ਹਿਰ ਪ੍ਰਸ਼ਾਸਨ ਦੀ ਯੋਜਨਾ ਦਾ ਵਿਰੋਧ ਕੀਤਾ ਸੀ। ਸਮੂਹਾਂ ਨੇ ਕਿਹਾ ਸੀ ਕਿ ਇਮਰਾਤ ਨੂੰ ਮੁੜ ਵਿਕਾਸ ਪ੍ਰੋਜੈਕਟ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ। ਬੋਰਡ ਨੇ ਇਸ ਹਫ਼ਤੇ ਇਸ ਇਮਾਰਤ ਨੂੰ ਤਬਾਹ ਕਰਨ ਦੀ ਇਜਾਜ਼ਤ ਦਿੱਤੀ। ਇਮਾਰਤ ਨੂੰ 1892 'ਚ ਰਾਈਟ ਬ੍ਰਦਰਜ਼ ਦੀ ਪਹਿਲੀ ਬਾਈਕ ਦੀ ਦੁਕਾਨ ਦੇ ਰੂਪ 'ਚ ਕੰਮ ਕਰਨ ਲਈ ਬਣਾਇਆ ਗਿਆ ਸੀ। ਇਸ ਦੇ ਤਰੁੰਤ ਬਾਅਦ ਜੇਮੀ ਸਿਟੀ ਆਈਸਕ੍ਰੀਮ ਕੰਪਨੀ ਨੇ ਜਾਇਦਾਦ ਖਰੀਦੀ ਅਤੇ ਇਸ ਨੂੰ 1975 ਤਕ ਉਸ ਵੇਲੇ ਤੱਕ ਰੱਖਿਆ ਜਦ ਤੱਕ ਇਸ ਨੂੰ ਕਿਸੇ ਹੋਰ ਕੰਪਨੀ ਨੂੰ ਨਹੀਂ ਵੇਚ ਦਿੱਤਾ ਗਿਆ।

ਇਹ ਵੀ ਪੜ੍ਹੋ :ਬ੍ਰਿਟੇਨ 'ਚ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ 2 ਵਿਅਕਤੀਆਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News