ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ਨੂੰ ਲੈ ਕੇ ਅਮਰੀਕਾ ਨੇ ਕੀਤਾ ਵੱਡਾ ਐਲਾਨ
Tuesday, May 18, 2021 - 12:29 PM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਇਕ ‘ਅਹਿਮ ਸਹਿਯੋਗੀ’ ਦੇ ਤੌਰ ’ਤੇ ਕੋਰੋਨਾ ਖ਼ਿਲਾਫ਼ ਲੜਾਈ ’ਚ ਭਾਰਤ ਦੀ ਹਰ ਸੰਭਵ ਮਦਦ ਜਾਰੀ ਰੱਖੇਗਾ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਇਸ ਬਾਰੇ ਦੱਸਿਆ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਆਪਣੇ ਰੋਜ਼ਾਨਾ ਦੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਨੂੰ 10 ਕਰੋੜ ਡਾਲਰ ਮੁੱਲ ਦੀ ਰਾਹਤ ਤੇ ਮੈਡੀਕਲ ਸਮੱਗਰੀ ਦੇਣ ਦਾ ਐਲਾਨ ਕੀਤਾ ਹੈ ਤੇ ਉਹ ਸਹਾਇਤਾ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਸਾਕੀ ਨੇ ਕਿਹਾ, ‘‘ਰਾਸ਼ਟਰਪਤੀ ਜ਼ਾਹਿਰਾ ਤੌਰ ’ਤੇ ਕੋਰੋਨਾ ਮਹਾਮਾਰੀ ਤੇ ਕਿਵੇਂ ਇਹ ਸਾਡੇ ਅਹਿਮ ਸਹਿਯੋਗੀ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ’ਚ ਪ੍ਰਭਾਵ ਪਾ ਰਹੀ ਹੈ, ਉਸ ਨੂੰ ਲੈ ਕੇ ਸੁਚੇਤ ਹਨ। ਅਸੀਂ ਰਾਹਤ ਤੇ ਸਹਾਇਤਾ ਸਮੱਗਰੀ ਦੇ ਸਵਰੂਪ ਨੂੰ ਤੈਅ ਕੀਤਾ ਹੈ ਤੇ ਰਾਸ਼ਟਰਪਤੀ ਇਸ ਕਾਰਜ ਨਾਲ ਡੂੰਘਾਈ ਨਾਲ ਜੁੜੇ ਹਨ।’’
ਇਹ ਵੀ ਪੜ੍ਹੋ : ਯੂ. ਕੇ. : ਅਲਬਾਮਾ ’ਚ ਪੁਲਸ ਅਧਿਕਾਰੀਆਂ ’ਤੇ ਫਾਇਰਿੰਗ ਨਾਲ ਮਚੀ ਹਫੜਾ-ਦਫੜੀ, 4 ਪੁਲਸ ਅਧਿਕਾਰੀ ਜ਼ਖਮੀ
ਭਾਰਤ ’ਚ ਕੋਰੋਨਾ ਦੀ ਸਥਿਤੀ ਬਾਰੇ ਪੁੱਛਣ ’ਤੇ ਸਾਕੀ ਨੇ ਕਿਹਾ ਕਿ ਅਮਰੀਕਾ ਮੁਸ਼ਕਿਲ ਸਮੇਂ ’ਚ ਆਪਣੇ ਅਹਿਮ ਸਹਿਯੋਗੀ ਨੂੰ ਮਦਦ ਪਹੁੰਚਾਉਣ ਦਾ ਕੰਮ ਜਾਰੀ ਰੱਖੇਗਾ। ਉਨ੍ਹਾਂ ਕਿਹਾ, ‘‘ਸਾਡੇ ਵੱਲੋਂ 10 ਕਰੋੜ ਮੁੱਲ ਦੀ ਸਹਾਇਤਾ ਸਮੱਗਰੀ ਭੇਜਣ ਦੀ ਉਮੀਦ ਹੈ। ਅਸੀਂ ਯੂ. ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ ਵੱਲੋਂ ਵਿੱਤ ਪੋਸ਼ਿਤ ਰਾਹਤ ਸਮੱਗਰੀ 7 ਜਹਾਜ਼ਾਂ ਰਾਹੀਂ ਭੇਜੀ ਹੈ। ਇਸ ਤੋਂ ਇਲਾਵਾ ਆਕਸੀਜਨ ਕੰਸਨਟ੍ਰੇਟਰਾਂ ਨਾਲ ਸੱਤਵਾਂ ਜਹਾਜ਼ ਅੱਜ ਪਹੁੰਚ ਗਿਆ ਹੈ, ਜੋ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਲਈ ਜ਼ਾਹਿਰ ਤੌਰ ’ਤੇ ਬਹੁਤ ਅਹਿਮ ਮਦਦ ਹੋਵੇਗੀ।’’