ਅਮਰੀਕਾ ਨੇ ਯੂਕ੍ਰੇਨ ਨੂੰ ''ਸਕੈਨ ਈਗਲ'' ਡਰੋਨ, ਐਂਟੀ ਲੈਂਡਮਾਈਨ ਵਾਹਨ ਮੁਹੱਈਆ ਕਰਵਾਉਣ ਦਾ ਕੀਤਾ ਐਲਾਨ

Saturday, Aug 20, 2022 - 03:47 PM (IST)

ਅਮਰੀਕਾ ਨੇ ਯੂਕ੍ਰੇਨ ਨੂੰ ''ਸਕੈਨ ਈਗਲ'' ਡਰੋਨ, ਐਂਟੀ ਲੈਂਡਮਾਈਨ ਵਾਹਨ ਮੁਹੱਈਆ ਕਰਵਾਉਣ ਦਾ ਕੀਤਾ ਐਲਾਨ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਕਿਹਾ ਕਿ ਉਹ ਯੂਕ੍ਰੇਨ ਨੂੰ ਰੂਸੀ ਹਮਲਾਵਰਾਂ ਨਾਲ ਨਜਿੱਠਣ ਲਈ "ਸਕੈਨ ਈਗਲ" ਨਿਗਰਾਨੀ ਡਰੋਨ, ਐਂਟੀ ਲੈਂਡਮਾਈਨ ਵਾਹਨ, ਐਂਟੀ-ਬਖਤਰਬੰਦ ਹਥਿਆਰ ਅਤੇ ਹਾਵਿਟਜ਼ਰ ਹਥਿਆਰ ਪ੍ਰਦਾਨ ਕਰੇਗਾ। ਇੱਕ ਸੀਨੀਅਰ ਰੱਖਿਆ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 77.5 ਕਰੋੜ ਡਾਲਰ ਦੇ ਨਵੇਂ ਸਹਾਇਤਾ ਪੈਕੇਜ ਵਿੱਚ 15 ਸਕੈਨ ਈਗਲ ਡਰੋਨ, 40 ਐਂਟੀ ਲੈਂਡਮਾਈਨ ਵਾਹਨ, ਹਮਲੇ ਤੋਂ ਬਚਣ ਵਾਲੇ ਵਾਹਨ ਅਤੇ 2,000 ਐਂਟੀ-ਬਖਤਰਬੰਦ ਹਥਿਆਰ ਸ਼ਾਮਲ ਹਨ ਤਾਂ ਜੋ ਯੂਕ੍ਰੇਨੀ ਬਲਾਂ ਨੂੰ ਦੱਖਣ ਅਤੇ ਪੂਰਬ ਵਿੱਚ ਅੱਗੇ ਵਧਣ ਵਿੱਚ ਮਦਦ ਮਿਲ ਸਕੇ, ਜਿੱਥੇ ਰੂਸੀ ਫੌਜ ਨੇ ਬਾਰੂਦੀ ਸੁਰੰਗ ਵਿਛਾਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਯੁੱਧ ਦੇ ਲੰਬੇ ਸਮੇਂ ਤੱਕ ਚੱਲਣ 'ਤੇ ਯੂਕ੍ਰੇਨੀ ਫੌਜ ਨੂੰ ਭਵਿੱਖ ਲਈ ਮਦਦ ਕਰਨ 'ਤੇ ਵਿਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸੋਮਾਲੀਆ 'ਚ 26/11 ਵਰਗਾ ਹਮਲਾ, ਅੱਤਵਾਦੀਆਂ ਨੇ ਹੋਟਲ 'ਚ ਦਾਖ਼ਲ ਹੋ ਕੀਤੀ ਗੋਲੀਬਾਰੀ, 10 ਮੌਤਾਂ (ਵੀਡੀਓ)

ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਸਮਰੱਥਾਵਾਂ ਨੂੰ ਯੁੱਧ ਖੇਤਰ ਵਿੱਚ ਇੱਕ ਨਿਰਣਾਇਕ ਬੜ੍ਹਤ ਹਾਸਲ ਕਰਨ ਅਤੇ ਗੱਲਬਾਤ ਦੀ ਮੇਜ਼ 'ਤੇ ਯੂਕ੍ਰੇਨ ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਲਈ ਬਹੁਤ ਧਿਆਨ ਨਾਲ ਵਿਵਸਥਿਥ ਕੀਤਾ ਗਿਆ ਹੈ।" ਇਹ ਤਾਜ਼ਾ ਮਦਦ ਅਜਿਹੇ ਸਮੇਂ ਦਿੱਤੀ ਜਾ ਰਹੀ ਹੈ ਜਦੋਂ ਯੂਕ੍ਰੇਨ 'ਤੇ ਰੂਸੀ ਹਮਲੇ ਨੂੰ ਲਗਭਗ 6 ਮਹੀਨੇ ਹੋਣ ਵਾਲੇ ਹਨ। ਇਸ ਨਾਲ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸਹਾਇਤਾ ਵਧ ਕੇ ਕਰੀਬ 10.6 ਅਰਬ ਡਾਲਰ ਹੋ ਗਈ ਹੈ। ਇਹ ਅਗਸਤ 2021 ਤੋਂ ਬਾਅਦ 19ਵੀਂ ਵਾਰ ਹੈ ਜਦੋਂ ਪੈਂਟਾਗਨ ਨੇ ਯੂਕ੍ਰੇਨ ਨੂੰ ਫੌਜੀ ਉਪਕਰਣ ਮੁਹੱਈਆ ਕਰਵਾਏ ਹਨ। ਅਮਰੀਕਾ ਨੇ ਪਹਿਲਾਂ ਵੀ ਹਾਵਿਟਜ਼ਰ ਹਥਿਆਰ ਮੁਹੱਈਆ ਕਰਵਾਏ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਹ 16 ਹਾਵਿਟਜ਼ਰ ਭੇਜੇਗਾ। ਸਹਾਇਤਾ ਪੈਕੇਜ ਵਿੱਚ 1,500 ਐਂਟੀ-ਟੈਂਕ ਮਿਜ਼ਾਈਲਾਂ, 1,000 ਜੈਵਲਿਨ ਮਿਜ਼ਾਈਲਾਂ ਅਤੇ ਕਈ ਤੇਜ਼ ਰਫ਼ਤਾਰ ਅਤੇ ਰਡਾਰ ਦੀ ਪਕੜ ਵਿਚ ਨਾ ਆਉਣ ਵਾਲੀਆਂ ਮਿਜ਼ਾਈਲਾਂ ਸ਼ਾਮਲ ਹਨ।

ਇਹ ਵੀ ਪੜ੍ਹੋ: ਜਦੋਂ ਉੱਡਦੇ ਜਹਾਜ਼ 'ਚ ਸੌਂ ਗਏ ਦੋਵੇਂ ਪਾਇਲਟ, ਏਅਰਪੋਰਟ 'ਤੇ ਲੈਂਡ ਕਰਨਾ ਵੀ ਭੁੱਲੇ, ਯਾਤਰੀਆਂ ਦੀ ਜਾਨ 'ਤੇ ਬਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News