ਅਮਰੀਕਾ ਨੇ ਈਰਾਨ ਦੇ ਨੀਮ ਫੌਜੀ ਬਲ ''ਤੇ ਪਾਬੰਦੀ ਲਗਾਉਣ ਦਾ ਕੀਤਾ ਐਲਾਨ

10/17/2018 12:04:49 AM

ਵਾਸ਼ਿੰਗਟਨ— ਅਮਰੀਕਾ ਨੇ ਈਰਾਨ ਦੇ ਇਕ ਨੀਮ ਫੌਜੀ ਬਲ ਨੂੰ ਵਿੱਤੀ ਸਹਿਯੋਗ ਮੁਹੱਈਆ ਕਰਵਾਉਣ ਵਾਲੇ ਉਦਯੋਗ 'ਤੇ ਮੰਗਲਵਾਰ ਨੂੰ ਪਾਬੰਦੀ ਲਗਾਈ। ਇਹ ਈਰਾਨ ਖਿਲਾਫ ਜ਼ਿਆਦਾ ਦਬਾਅ ਬਣਾਉਣ ਦੀ ਅਮਰੀਕੀ ਨੀਤੀ ਦਾ ਹਿੱਸਾ ਹੈ। ਪਾਬੰਦੀਆਂ ਦਾ ਐਲਾਨ ਕਰਦੇ ਹੋਏ ਅਮਰੀਕੀ ਵਿੱਤ ਵਿਭਾਗ ਨੇ ਕਿਹਾ ਕਿ ਬੋਨਯਾਡ ਤਾਵੋਨ ਬਾਸਿਜ ਨਾਂ ਦੇ 20 ਤੋਂ ਜ਼ਿਆਦਾ ਉਦਯੋਗਾਂ ਦਾ ਨੈੱਵਰਕ ਬਾਸਿਜ ਰੈਜਿਸਟੈਂਸ ਫੋਰਸ ਨੂੰ ਵਿੱਤੀ ਸਹਾਇਤਾ ਮੁਹੱਈਆ ਕਰ ਰਿਹਾ ਸੀ। ਇਹ ਫੋਰਸ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦਾ ਹਿੱਸਾ ਹੈ। ਵਿੱਤ ਮੰਤਰੀ ਸਟੀਵਨ ਨੁਚਿਨ ਨੇ ਕਿਹਾ, ''ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੋਨਯਾਡ ਤਾਇਵਾਨ ਬਾਸਿਜ ਨੈੱਟਵਰਕ ਤੇ ਆਈ.ਆਰ.ਜੀ.ਸੀ. ਫਰੰਟ ਕੰਪਨੀਆਂ ਨਾਲ ਕਾਰੋਬਾਰ ਦੇ ਅਸਲ ਜਗਤ 'ਚ ਮਨੁੱਖੀ ਪ੍ਰਭਾਵ ਹੈ।''


Related News