''ਕੋਰੋਨਾ'' ਕਾਰਨ ਅਮਰੀਕੀ ਕੰਪਨੀ ਨੇ ਚੀਨ ''ਤੇ ਠੋਕਿਆ 20 ਟ੍ਰਿਲੀਅਨ ਡਾਲਰ ਦਾ ਮੁਕੱਦਮਾ

03/25/2020 5:05:35 PM

ਵਾਸ਼ਿੰਗਟਨ- ਦੁਨੀਆਭਰ ਵਿਚ ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਅਮਰੀਕਾ ਦੀ ਇਕ ਕੰਪਨੀ ਚੀਨ ਸਰਕਾਰ 'ਤੇ 20 ਟ੍ਰਿਲੀਅਨ ਡਾਲਰ ਹਰਜਾਨੇ ਦਾ ਮੁਕੱਦਮਾ ਠੋਕ ਦਿੱਤਾ ਹੈ। ਇਸ ਕੰਪਨੀ ਦਾ ਦੋਸ਼ ਹੈ ਕਿ ਚੀਨ ਨੇ ਇਸ ਵਾਇਰਸ ਦਾ ਪ੍ਰਸਾਰ ਇਕ ਵਿਗਿਆਨਕ ਹਥਿਆਰ ਦੇ ਰੂਪ ਵਿਚ ਕੀਤਾ ਹੈ।

ਅਮਰੀਕਾ ਦੇ ਟੈਕਸਾਸ ਦੀ ਕੰਪਨੀ ਬਜ ਫੋਟੋਜ, ਵਕੀਲ ਲੈਰੀ ਕਲੇਮੈਨ ਤੇ ਸੰਸਥਾ ਫ੍ਰੀਡਮ ਵਾਚ ਨੇ ਮਿਲ ਕੇ ਚੀਨ ਸਰਕਾਰ, ਚੀਨੀ ਫੌਜ, ਵੁਹਾਨ ਇੰਸਟੀਚਿਊਟ ਦੇ ਡਾਇਰੈਕਟਰ ਸ਼ੀ ਝੇਨਗਲੀ ਤੇ ਚੀਨੀ ਫੌਜ ਦੇ ਮੇਜਰ ਜਨਰਲ ਛੇਨ ਵੇਈ ਦੇ ਖਿਲਾਫ ਇਹ ਮੁਕੱਦਮਾ ਕੀਤਾ ਗਿਆ ਹੈ।

ਕੀ ਕਿਹਾ ਮੁਕੱਦਮਾ ਕਰਨ ਵਾਲਿਆਂ ਨੇ 
ਮੁਕੱਦਮਾ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਚੀਨੀ ਪ੍ਰਸ਼ਾਸਨ ਇਕ ਜੈਵਿਕ ਹਥਿਆਰ ਤਿਆਰ ਕਰ ਰਿਹਾ ਸੀ, ਜਿਸ ਦੇ ਕਾਰਨ ਇਹ ਵਾਇਰਸ ਫੈਲਿਆ ਹੈ ਤੇ ਇਸ ਦੇ ਲਈ ਉਹਨਾਂ ਨੇ 20 ਟ੍ਰਿਲੀਅਨ ਡਾਲਰ ਦਾ ਹਰਜਾਨਾ ਮੰਗਿਆ ਹੈ। ਇੰਨੀਂ ਤਾਂ ਚੀਨ ਦੀ ਕੁੱਲ ਜੀਡੀਪੀ ਵੀ ਨਹੀਂ ਹੈ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਚੀਨ ਨੇ ਅਸਲ ਵਿਚ ਅਮਰੀਕੀ ਨਾਗਰਿਕਾਂ ਨੂੰ ਮਾਰਨ ਤੇ ਬੀਮਾਰ ਕਰਨ ਦੀ ਸਾਜ਼ਿਸ਼ ਰਚੀ ਹੈ।

ਚੀਨ 'ਤੇ ਲਾਇਆ ਗੰਭੀਰ ਦੋਸ਼
ਉਹਨਾਂ ਦਾ ਦੋਸ਼ ਹੈ ਕਿ ਵੁਹਾਨ ਵਾਇਰੋਲਾਜੀ ਇੰਸਟੀਚਿਊਟ ਵਲੋਂ ਇਹ ਵਾਇਰਸ ਜਾਣਬੁੱਝ ਕੇ ਛੱਡਿਆ ਗਿਆ ਹੈ। ਚੀਨ ਨੇ ਕੋਰੋਨਾਵਾਇਰਸ ਦਾ ਨਿਰਮਾਣ ਦੁਨੀਆ ਵਿਚ ਵੱਡੇ ਪੈਮਾਨੇ 'ਤੇ ਕਤਲਕਾਂਡ ਕਰਨ ਲਈ ਕੀਤਾ ਹੈ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਜੈਵਿਕ ਹਥਿਆਰਾਂ ਨੂੰ 1925 ਵਿਚ ਹੀ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਕਤਲਕਾਂਡ ਦੇ ਅੱਤਵਾਦੀ ਹਥਿਆਰ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਅਮਰੀਕੀ ਕੰਪਨੀ ਨੇ ਇਸ ਬਾਰੇ ਆਈਆਂ ਖਬਰਾਂ ਦਾ ਵੀ ਹਵਾਲਾ ਦਿੰਦੇ ਹੋਏ ਕਿਹਾ ਕਿ ਚੀਨ ਵਿਚ ਸਿਰਫ ਇਕਲੌਤੀ ਮਾਈਕ੍ਰੋਬਾਇਓਲਾਜੀ ਲੈਬ ਵੁਹਾਨ ਵਿਚ ਹੀ ਹੈ ਜੋ ਨਾਵਲ ਕੋਰੋਨਾਵਾਇਰਸ ਜਿਹੇ ਆਧੁਨਿਕ ਵਾਇਰਸ ਨਾਲ ਨਿਪਟ ਸਕਦੀ ਹੈ। ਚੀਨ ਨੇ ਕੋਰੋਨਾਵਾਇਰਸ ਦੇ ਬਾਰੇ ਬਿਆਨਾਂ ਨੂੰ ਰਾਸ਼ਟਰੀ ਸੁਰੱਖਿਆ ਪ੍ਰੋਟੋਕਾਲ ਦਾ ਬਹਾਨਾ ਬਣਾ ਕੇ ਲੁਕਾਇਆ ਹੈ।

ਫੈਲਦਾ ਜਾ ਰਿਹੈ ਕੋਰੋਨਾ
ਉਥੇ ਹੀ ਵਿਸ਼ਵ ਸਿਹਤ ਸੰਗਠਨ ਮੁਖੀ ਟੇਡ੍ਰੋਸ ਅਡਾਨੋਮ ਗੇਬਰੇਈਸਸ ਨੇ ਸਾਵਧਾਨ ਕੀਤਾ ਹੈ ਕਿ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਕੋਵਿਡ-19 ਪਾਜ਼ੀਟਿਵ ਕੇਸਾਂ ਦੀ ਗਿਣਤੀ ਤੇ ਬੀਮਾਰੀ ਨਾਲ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਦੁਨੀਆ ਵਿਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 4 ਲੱਖ ਤੋਂ ਵਧੇਰੇ ਹੋ ਗਈ ਹੈ, ਜਿਹਨਾਂ ਵਿਚੋਂ 19 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Baljit Singh

Content Editor

Related News