ਅਮਰੀਕਾ ਨੇ ਨਾਗਰਿਕਾਂ ਨੂੰ ਮਿਆਂਮਾਰ ਨਾ ਜਾਣ ਦੀ ਦਿੱਤੀ ਸਲਾਹ

Saturday, Feb 13, 2021 - 04:57 PM (IST)

ਅਮਰੀਕਾ ਨੇ ਨਾਗਰਿਕਾਂ ਨੂੰ ਮਿਆਂਮਾਰ ਨਾ ਜਾਣ ਦੀ ਦਿੱਤੀ ਸਲਾਹ

ਵਾਸ਼ਿੰਗਟਨ- ਅਮਰੀਕਾ ਨੇ ਫ਼ੌਜੀ ਤਖ਼ਤਾਪਲਟ ਅਤੇ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਮਿਆਂਮਾਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਜਾਣਕਾਰੀ ਜਾਰੀ ਕੀਤੀ ਹੈ।
 
ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਰਾਤ ਜਾਰੀ ਬਿਆਨ ਵਿਚ ਕਿਹਾ ਵਿਦੇਸ਼ ਵਿਭਾਗ ਨੇ ਅਮਰੀਕੀ ਨਾਗਰਿਕਾਂ ਨੂੰ ਮਿਆਂਮਾਰ ਦੀ ਯਾਤਰਾ ਨਹੀਂ ਕਰਨ ਦੀ ਸਲਾਹ ਦਿੱਤੇ ਹੋਏ 12 ਫਰਵਰੀ, 2021 ਨੂੰ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਹੈ।
 
ਵਿਭਾਗ ਨੇ ਦੱਸਿਆ ਕਿ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਨੇ ਮਿਆਂਮਾਰ ਵਿਚ ਕੋਰੋਨਾ ਵਾਇਰਸ ਦਾ ਖ਼ਤਰਾ ਵਧਣ ਨੂੰ ਲੈ ਕੇ ਅਲਰਟ ਕੀਤਾ ਹੈ। ਵਿਭਾਗ ਨੇ ਮਿਆਂਮਾਰ ਵਿਚ ਰਾਜਨੀਤਕ ਅਸ਼ਾਂਤੀ ਦੇ ਬਾਰੇ ਵਿਚ ਨਾਗਰਿਕਾਂ ਨੂੰ ਅਲਰਟ ਕਰਦੇ ਹੋਏ ਕਿਹਾ,"ਮਿਆਂਮਾਰ ਦੀ ਫ਼ੌਜ ਨੇ ਚੁਣੇ ਗਏ ਅਧਿਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਤਖ਼ਤਾਪਲਟ ਕਰ ਦਿੱਤਾ ਹੈ। 

ਮਿਆਂਮਾਰ ਵਿਚ ਫ਼ੌਜ ਸ਼ਾਸਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਲਗਾਤਾਰ ਵੱਧ ਰਹੇ ਹਨ। ਜ਼ਿਕਰਯੋਗ ਹੈ ਕਿ ਇਕ ਫਰਵਰੀ ਨੂੰ ਮਿਆਂਮਾਰ ਦੀ ਫ਼ੌਜ ਨੇ ਤਖ਼ਤਾਪਲਟ ਕੀਤਾ ਅਤੇ ਇਸ ਦੇ ਬਾਅਦ ਚੋਣ ਕਰਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਬਾਅਦ ਫ਼ੌਜ ਨੇ ਮਿਆਂਮਾਰ ਵਿਚ ਇਕ ਸਾਲ ਲਈ ਐਮਰਜੈਂਸੀ ਦੀ ਸਥਿਤੀ ਘੋਸ਼ਤ ਕੀਤੀ ਅਤੇ ਇਸ ਮਿਆਦ ਦੇ ਖ਼ਤਮ ਹੋਣ 'ਤੇ ਚੋਣਾਂ ਕਰਾਉਣ ਦਾ ਵਾਅਦਾ ਕੀਤਾ।


author

Lalita Mam

Content Editor

Related News